05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਵਿਧਾਇਕਾਂ ਦੇ ਪੁੱਤਰਾਂ ਵਲੋਂ ਅਸਤੀਫ਼ਿਆਂ ਦਾ ਡਰਾਮਾ, ਲੋਕਾਂ ਦੀ ਹਮਦਰਦੀ ਲੈਣ ਦੀ ਨਾਕਾਮ ਕੋਸ਼ਿਸ਼-ਸੁਨੀਲ ਮੌਦਗਿਲ

ਲੁਧਿਆਣਾ , 4 ਅਗਸਤ ( ਭੁਪਿੰਦਰ ਸਿੰਘ ਬੈਂਸ )- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਸੁਨੀਲ ਮੌਦਗਿਲ ਨੇ ਕਿਹਾ ਹੈ ਕਿ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਿਚ ਦੋ ਵਿਧਾਇਕਾਂ ਦੇ ਪੁੱਤਰਾਂ ਦੀਆਂ ਨਿਯੁਕਤੀਆਂ ਪੰਜਾਬ ਸਰਕਾਰ ਪਹਿਲਾਂ ਹੀ ਰੱਦ ਕਰ ਚੁੱਕੀ ਹੈ । ਅਜਿਹੇ ਵਿਚ ਹੁਣ ਦਿੱਤੇ ਜਾ ਰਹੇ ਅਸਤੀਫ਼ੇ ਸਿਰਫ਼ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਇਕ ਸਿਆਸੀ ਡਰਾਮਾ ਹੈ ।

Ad Position 21
No active advertisement
ਅਜੀਤ ਡੈਸਕ 05-08-2026
ਲੁਧਿਆਣਾ , 4 ਅਗਸਤ ( ਭੁਪਿੰਦਰ ਸਿੰਘ ਬੈਂਸ )- ਭਾਰਤੀ ਜਨਤਾ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਨਗਰ ਨਿਗਮ ਕੌਂਸਲਰ ਸੁਨੀਲ ਮੌਦਗਿਲ ਨੇ ਕਿਹਾ ਹੈ ਕਿ ਨਗਰ ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਵਿਚ ਦੋ ਵਿਧਾਇਕਾਂ ਦੇ ਪੁੱਤਰਾਂ ਦੀਆਂ ਨਿਯੁਕਤੀਆਂ ਪੰਜਾਬ ਸਰਕਾਰ ਪਹਿਲਾਂ ਹੀ ਰੱਦ ਕਰ ਚੁੱਕੀ ਹੈ । ਅਜਿਹੇ ਵਿਚ ਹੁਣ ਦਿੱਤੇ ਜਾ ਰਹੇ ਅਸਤੀਫ਼ੇ ਸਿਰਫ਼ ਲੋਕਾਂ ਦੀ ਹਮਦਰਦੀ ਹਾਸਲ ਕਰਨ ਲਈ ਇਕ ਸਿਆਸੀ ਡਰਾਮਾ ਹੈ । ਮੌਦਗਿਲ ਨੇ ਕਿਹਾ ਕਿ ਸਥਾਨਕ ਸਰਕਾਰਾਂ ਵਿਭਾਗ ਵਲੋਂ ਨਿਯੁਕਤੀਆਂ ਨਾਲ ਸਬੰਧਿਤ ਆਉਂਦੇ ਨੰਬਰ -106 ਰੱਦ ਕੀਤਾ ਜਾ ਚੁੱਕਾ ਹੈ ਅਤੇ ਇਸ ਸਬੰਧੀ ਸਰਕਾਰ 7 ਅਗਸਤ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਆਪਣਾ ਜਵਾਬ ਪੇਸ਼ ਕਰੇਗੀ । ਉਨ੍ਹਾਂ ਕਿਹਾ ਕਿ ਨਿਯੁਕਤੀਆਂ ਦਾ ਆਧਾਰ ਹੀ ਖ਼ਤਮ ਹੋ ਗਿਆ ਹੈ ਤਾਂ ਅਸਤੀਫ਼ਿਆਂ ਦਾ ਕੋਈ ਜਨਤਕ ਜਾਂ ਕਾਨੂੰਨੀ ਮਹੱਤਵ ਨਹੀਂ ਰਹਿ ਜਾਂਦਾ । ਉਨ੍ਹਾਂ ਕਿਹਾ ਕਿ ਇਹ ਕਿਸੇ ਇਕ ਪਾਰਟੀ ਦੀ ਨਹੀਂ , ਸਗੋਂ ਸੰਵਿਧਾਨ , ਕਾਨੂੰਨ ਅਤੇ ਲੋਕਤੰਤਰ ਪ੍ਰਣਾਲੀ ਦੀ ਜਿੱਤ ਹੈ । ਇਸ ਮੌਕੇ ਰੋਹਿਤ ਸਿੱਕਾ , ਕਸ਼ਿਸ਼ ਰਤੜਾ , ਹਰਸ਼ ਸ਼ਰਮਾ , ਯਸ਼ਪਾਲ ਜਨੋਤਰਾ , ਸੁਮਿਤ ਟੰਡਨ , ਸੁਰਿੰਦਰ ਕੌਸ਼ਲ ਅਤੇ ਮਹੇਸ਼ ਸ਼ਰਮਾ ਆਦਿ ਮੌਜੂਦ ਸਨ ।
Ad Position 22
No active advertisement
ਪਿਛਲੀ ਖ਼ਬਰ 30 ਕਿੱਲੋਂ ਭੁੱਕੀ ਸਮੇਤ ਇਕ ਕਾਬੂ ਅਗਲੀ ਖ਼ਬਰ ਹਰਿਆਣਾ ਵਿਧਾਨ ਸਭਾ ਦੇ ਸਦਨ ਵਿਚ ਗੂੰਜੀ ਐਸ.ਸੀ.ਡੀ. ਸਰਕਾਰੀ ਕਾਲਜ ਦੇ ਵਿਦਿਆਰਥੀਆਂ ਦੀ ਆਵਾਜ਼
Ad Position 24
No active advertisement