06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-08-2026

ਕਿਚਲੂ ਨਗਰ ’ਚ ਮੁੜ ਸੜਕ ਧਸਣ ਨਾਲ ਪਿਆ ਵੱਡਾ ਟੋਆ *ਨਿਰਮਾਣ ਕਾਰਜਾਂ ਦੀ ਗੁਣਵੱਤਾ ’ਤੇ ਉੱਠੇ ਗੰਭੀਰ ਸਵਾਲ *ਸੀਵਰੇਜ ਪਾਈਪ ਲਾਈਨ ਟੁੱਟੀ, ਨਿਗਮ ਕਮਿਸ਼ਨਰ ਨੇ ਜਾਂਚ ਦੇ ਦਿੱਤੇ ਹੁਕਮ

ਲੁਧਿਆਣਾ, 6 ਅਗਸਤ (ਭੁਪਿੰਦਰ ਸਿੰਘ ਬੈਂਸ)-ਕਿਚਲੂ ਨਗਰ ਵਿਚ ਇਕ ਵਾਰ ਫਿਰ ਸੜਕ ਧਸਣ ਦੀ ਘਟਨਾ ਨੇ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ। ਇਸੇ ਇਲਾਕੇ ਵਿਚ ਪਹਿਲਾਂ ਵੀ ਸੜਕ ਧਸਣ ਦੀ ਘਟਨਾ ਵਾਪਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਹਾਲਾਤ ਵਿਚ ਕੋਈ ਠੋਸ ਸੁਧਾਰ ਨਾ ਹੋਣ ਕਾਰਨ ਸਥਾਨਕ ਲੋਕਾਂ ਵਿਚ ਰੋਸ ਹੈ।

Ad Position 21
No active advertisement
ਸਾਰੇ ਵਿਭਾਗਾਂ ਨੂੰ ਮਿਲ ਕੇ ਕੰਮ ਕਰਨ ਦੇ ਦਿੱਤੇ ਨਿਰਦੇਸ਼ 07-08-2026
ਲੁਧਿਆਣਾ, 6 ਅਗਸਤ (ਭੁਪਿੰਦਰ ਸਿੰਘ ਬੈਂਸ)-ਕਿਚਲੂ ਨਗਰ ਵਿਚ ਇਕ ਵਾਰ ਫਿਰ ਸੜਕ ਧਸਣ ਦੀ ਘਟਨਾ ਨੇ ਨਗਰ ਨਿਗਮ ਵਲੋਂ ਕਰਵਾਏ ਜਾ ਰਹੇ ਨਿਰਮਾਣ ਕਾਰਜਾਂ ਦੀ ਗੁਣਵੱਤਾ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ ਹੈ। ਇਸੇ ਇਲਾਕੇ ਵਿਚ ਪਹਿਲਾਂ ਵੀ ਸੜਕ ਧਸਣ ਦੀ ਘਟਨਾ ਵਾਪਰ ਚੁੱਕੀ ਹੈ, ਪਰ ਇਸ ਦੇ ਬਾਵਜੂਦ ਹਾਲਾਤ ਵਿਚ ਕੋਈ ਠੋਸ ਸੁਧਾਰ ਨਾ ਹੋਣ ਕਾਰਨ ਸਥਾਨਕ ਲੋਕਾਂ ਵਿਚ ਰੋਸ ਹੈ। ਵੀਰਵਾਰ ਸਵੇਰੇ ਕਿਚਲੂ ਨਗਰ ਵਿਚ ਇਕ ਘਰ ਦੇ ਬਾਹਰ ਸੜਕ ’ਤੇ ਖੜ੍ਹੇ ਟਰੈਕਟਰ ਦਾ ਪਿਛਲਾ ਹਿੱਸਾ ਅਚਾਨਕ ਧਸ ਗਿਆ। ਟਰੈਕਟਰ ਚਾਲਕ ਨੇ ਫੁਰਤੀ ਨਾਲ ਟਰੈਕਟਰ ਨੂੰ ਬਾਹਰ ਕੱਢ ਲਿਆ, ਪਰ ਕੁੱਝ ਹੀ ਪਲਾਂ ਬਾਅਦ ਸੜਕ ਲਗਾਤਾਰ ਧਸਣੀ ਸ਼ੁਰੂ ਹੋ ਗਈ। ਦੇਖਦੇ ਹੀ ਦੇਖਦੇ ਕਰੀਬ 30 ਫੁੱਟ ਲੰਬਾ ਹਿੱਸਾ ਜ਼ਮੀਨ ਵਿਚ ਸਮਾ ਗਿਆ ਅਤੇ ਉਥੇ ਇਕ ਵੱਡਾ ਟੋਆ ਬਣ ਗਿਆ। ਸੜਕ ਧਸਣ ਕਾਰਨ ਹੇਠਾਂ ਵਿਛੀ ਸੀਵਰੇਜ ਪਾਈਪ ਲਾਈਨ ਵੀ ਟੁੱਟ ਗਈ, ਜਿਸ ਨਾਲ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ਤੋਂ ਬਾਅਦ ਨਿਗਮ ਕਮਿਸ਼ਨਰ ਮੌਕੇ ’ਤੇ ਪੁੱਜੇ ਅਤੇ ਅਧਿਕਾਰੀਆਂ ਨਾਲ ਸਥਿਤੀ ਦਾ ਜਾਇਜ਼ਾ ਲਿਆ। ਉਨ੍ਹਾਂ ਦੇ ਨਿਰਦੇਸ਼ਾਂ ’ਤੇ ਨਿਗਮ ਦੀਆਂ ਟੀਮਾਂ ਨੇ ਪ੍ਰਭਾਵਿਤ ਹਿੱਸੇ ਨੂੰ ਬੈਰੀਕੇਡ ਲਗਾ ਕੇ ਬੰਦ ਕਰ ਦਿੱਤਾ ਅਤੇ ਜੰਗੀ ਪੱਧਰ ’ਤੇ ਮੁਰੰਮਤ ਦਾ ਕੰਮ ਸ਼ੁਰੂ ਕਰ ਦਿੱਤਾ। ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਤਕਨੀਕੀ ਜਾਂਚ ਕਰਵਾਈ ਜਾ ਰਹੀ ਹੈ। ਜੇਕਰ ਜਾਂਚ ਦੌਰਾਨ ਕਿਸੇ ਅਧਿਕਾਰੀ, ਠੇਕੇਦਾਰ ਜਾਂ ਹੋਰ ਸਬੰਧਿਤ ਧਿਰ ਦੀ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਮੁੱਢਲੀ ਜਾਂਚ ਵਿਚ ਸੜਕ ਹੇਠਾਂ ਨਿੱਜੀ ਕੰਪਨੀਆਂ ਵਲੋਂ ਵਿਛਾਈਆਂ ਗਈਆਂ ਭੂਮੀਗਤ ਕੇਬਲ ਨਲੀਆਂ ਨੂੰ ਵੀ ਸੰਭਾਵਿਤ ਕਾਰਨਾਂ ਵਜੋਂ ਇਕ ਮੰਨਿਆ ਜਾ ਰਿਹਾ ਹੈ, ਜਿਸ ਦੀ ਵਿਸਥਾਰ ਨਾਲ ਜਾਂਚ ਕੀਤੀ ਜਾ ਰਹੀ ਹੈ। ਕਮਿਸ਼ਨਰ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਧਸੀ ਸੜਕ ਨਾਲ ਲੱਗਦੇ ਘਰ ਦੇ ਅਗਲੇ ਹਿੱਸੇ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ। ਕਿਸੇ ਵੀ ਤਰ੍ਹਾਂ ਦੇ ਹੋਰ ਨੁਕਸਾਨ ਤੋਂ ਬਚਣ ਲਈ ਪੂਰੀ ਸਾਵਧਾਨੀ ਨਾਲ ਮੁਰੰਮਤ ਦਾ ਕੰਮ ਕਰਵਾਇਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਵਲੋਂ ਰਾਸ਼ਟਰੀ ਡੀਵਾਰਮਿੰਗ ਦਿਵਸ ਮੁਹਿੰਮ ਦਾ ਪੋਸਟਰ ਜਾਰੀ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਸ਼ਤਰੰਜ ਟੂਰਨਾਮੈਂਟ ਵਿਚ ਬਣਿਆ ਜੇਤੂ
Ad Position 24
No active advertisement