09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਦੂਨ ਔਕਸਫੋਰਡ ਸਕੂਲ ਠੱਕਰਵਾਲ ਵਿਖੇ ਤੀਆਂ ਦਾ ਤਿਉਹਾਰ ਮਨਾਇਆ

ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੀਆਂ ਸਕੂਲ ਦੀਆਂ ਮੁਟਿਆਰਾਂ ਅਤੇ ਅਧਿਆਪਕਾਵਾਂ ਦੁਆਰਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਕਟਰ ਅਵਨੀਤ ਕੌਰ ਧਾਮੀ ਅਤੇ ਪ੍ਰਿੰਸੀਪਲ ਪਾਇਲ ਚੋਪੜਾ ਦਾ ਪੰਡਾਲ ਵਿਚ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ।

Ad Position 21
No active advertisement
ਅਜੀਤ, ਜਲੰਧਰ 10-08-2026
ਫੁੱਲਾਂਵਾਲ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਦੂਨ ਔਕਸਫੋਰਡ ਸਕੂਲ ਠੱਕਰਵਾਲ ਲੁਧਿਆਣਾ ਵਿਖੇ ਤੀਆਂ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਵਿਚ ਸਜੀਆਂ ਸਕੂਲ ਦੀਆਂ ਮੁਟਿਆਰਾਂ ਅਤੇ ਅਧਿਆਪਕਾਵਾਂ ਦੁਆਰਾ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ, ਡਾਕਟਰ ਅਵਨੀਤ ਕੌਰ ਧਾਮੀ ਅਤੇ ਪ੍ਰਿੰਸੀਪਲ ਪਾਇਲ ਚੋਪੜਾ ਦਾ ਪੰਡਾਲ ਵਿਚ ਪਹੁੰਚਣ ਤੇ ਨਿੱਘਾ ਸੁਆਗਤ ਕੀਤਾ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਸੀਨੀਅਰ ਜਮਾਤ ਦੀਆਂ ਵਿਦਿਆਰਥਣਾਂ ਦੇ ਸਭਿਆਚਾਰਕ ਗੀਤਾਂ ‘ਤੇ ਡਾਂਸ ਨਾਲ ਕੀਤੀ ਗਈ। ਇਸ ਤੋਂ ਉਪਰੰਤ ਮੁਟਿਆਰਾਂ ਦੁਆਰਾ ਲੋਕ ਗੀਤ ਅਤੇ ਟੱਪੇ ਗਾਏ ਗਏ। ਮੁਟਿਆਰਾਂ ਦੁਆਰਾ ਸਭਿਆਚਾਰ ਦਾ ਰੰਗ ਗਿੱਧਾ ਬੜੇ ਹੀ ਜੋਸ਼ ਅਤੇ ਉਤਸ਼ਾਹ ਦੇ ਨਾਲ ਪੇਸ਼ ਕੀਤਾ ਗਿਆ। ਰਵਾਇਤੀ ਪੰਜਾਬੀ ਪਹਿਰਾਵੇ ਦੇ ਵਿਚ ਆਈਆਂ ਮੁਟਿਆਰਾਂ ਤੋਂ ਪਹਿਲਾਂ ਸਭਿਆਚਾਰ ਨਾਲ ਸੰਬੰਧਿਤ ਪ੍ਰਸ਼ਨ ਪੁੱਛੇ ਗਏ ਤੇ ਫਿਰ ਉਨ੍ਹਾਂ ਤੋਂ ਐਕਟਿੰਗ ਕਰਵਾਈ ਗਈ ਤੇ ਉਸ ਤੋਂ ਉਪਰੰਤ ਉਨ੍ਹਾਂ ਵਿਚੋਂ ਅੱਠਵੀਂ ਜਮਾਤ ਦੀ ਮੁਟਿਆਰ ਏਕਨੂਰ ਕੌਰ ਮਿਸ ਤੀਜ ਚੁਣੀ ਗਈ। ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਅਤੇ ਪ੍ਰਿੰਸੀਪਲ ਪਾਇਲ ਚੋਪੜਾ ਦੁਆਰਾ ਉਸ ਨੂੰ ਸਨਮਾਨਿਤ ਕੀਤਾ ਗਿਆ। ਵਿਦਿਆਰਥਣਾਂ ਦੁਆਰਾ ਵੱਖ-ਵੱਖ ਤਰ੍ਹਾਂ ਦੇ ਮਿੱਠੇ ਪਕਵਾਨ, ਖੀਰ -ਪੂੜੇ ਆਦਿ ਲਿਆਂਦੇ ਗਏ। ਅੰਤ ਵਿਚ ਸਾਰਿਆਂ ਦੁਆਰਾ ਰਲ- ਮਿਲ ਕੇ ਗਿੱਧਾ ਪਾ ਕੇ ਤੀਜ ਦੀ ਖ਼ੁਸ਼ੀ ਦੇ ਵਿਚ ਵਾਧਾ ਕੀਤਾ ਗਿਆ। ਮੈਨੇਜਿੰਗ ਡਾਇਰੈਕਟਰ ਕੁਲਵਿੰਦਰ ਕੌਰ ਧਾਮੀ ਦੁਆਰਾ ਵਿਦਿਆਰਥਣਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿਚ ਭਾਗ ਲੈ ਕੇ ਆਪਣੇ ਸਭਿਆਚਾਰ ਦੀਆਂ ਜੜਾਂ ਦੇ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਪੰਥਕ ਏਕਤਾ ਨੂੰ ਹੋਰ ਮਜ਼ਬੂਤ ਕਰਨ , ਨੌਜਵਾਨਾਂ ਨੂੰ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨਾਲ ਜੋੜਨ ਅਤੇ ਸਮਾਜ ਭਲਾਈ ਲਈ ਸਾਂਝੇ... ਅਗਲੀ ਖ਼ਬਰ ਅਹਿਮ ਖ਼ਬਰ ਪੰਜਾਬ ਵਿਚ ਡੇਅਰੀ ਕਿੱਤਾ ਆਖ਼ਰੀ ਸਾਹਾਂ ’ ਤੇ , ਦੁਧਾਰੂ ਪਸ਼ੂਆਂ ਤੋਂ ਮੂੰਹ ਮੋੜ ਰਹੇ ਨੇ ਲੋਕ
Ad Position 24