ਅਹਿਮ ਖ਼ਬਰ ਪੰਜਾਬ ਵਿਚ ਡੇਅਰੀ ਕਿੱਤਾ ਆਖ਼ਰੀ ਸਾਹਾਂ ’ ਤੇ , ਦੁਧਾਰੂ ਪਸ਼ੂਆਂ ਤੋਂ ਮੂੰਹ ਮੋੜ ਰਹੇ ਨੇ ਲੋਕ
ਇਆਲੀ/ਥਰੀਕੇ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਕਦੇ ‘ਦੁੱਧ ਅਤੇ ਅਨਾਜ ਦੇ ਖ਼ਜ਼ਾਨੇ’ ਵਜੋਂ ਜਾਣਿਆ ਜਾਂਦਾ ਪੰਜਾਬ ਜਿਸ ਦੇ ਪਿੰਡਾਂ ਵਿਚ ਲਗਭਗ ਹਰ ਘਰ ਵਿਚ ਇਕ ਜਾਂ ਦੋ ਦੁੱਧ ਵਾਲੇ ਪਸ਼ੂ ਰੱਖੇ ਜਾਂਦੇ ਸਨ। ਡੇਅਰੀ ਕਿਸਾਨਾਂ ਦੀ ਆਮਦਨ ਦਾ ਮਜ਼ਬੂਤ ਸਹਾਰਾ ਸੀ ਅਤੇ ਘਰਾਂ ਨੂੰ ਸ਼ੁੱਧ ਦੁੱਧ ਵੀ ਮਿਲਦਾ ਸੀ।
ਕ
ਕਾਨਫ਼ਰੰਸ ਦੌਰਾਨ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕਰਦੇ ਹੋਏ ਐਸੋਸੀਏਸ਼ਨ ਦੇ ਚੇਅਰਮੈਨ ਵਿਕਾਸ ਅਤੇ ਨਾਲ ਹਨ ਸੀ.ਏ. ਅੰਕੁਰ ਮਹੇਸ਼ਵਰੀ, ਸੀ.ਏ. ਕ੍ਰਿਸ਼ਨਨ ਅਈਅਰ, ਸੀ.ਏ. ਦੁਰਗੇਸ਼ ਕੁਮਾਰ ਕਾਬਰਾ ਅਤੇ ਹੋਰ। ਤਸਵੀਰ : ਸੇਵਕ ਸਿੰਘ
10-08-2026
ਇਆਲੀ/ਥਰੀਕੇ, 9 ਅਗਸਤ (ਮਨਜੀਤ ਸਿੰਘ ਦੁੱਗਰੀ)-ਕਦੇ ‘ਦੁੱਧ ਅਤੇ ਅਨਾਜ ਦੇ ਖ਼ਜ਼ਾਨੇ’ ਵਜੋਂ ਜਾਣਿਆ ਜਾਂਦਾ ਪੰਜਾਬ ਜਿਸ ਦੇ ਪਿੰਡਾਂ ਵਿਚ ਲਗਭਗ ਹਰ ਘਰ ਵਿਚ ਇਕ ਜਾਂ ਦੋ ਦੁੱਧ ਵਾਲੇ ਪਸ਼ੂ ਰੱਖੇ ਜਾਂਦੇ ਸਨ। ਡੇਅਰੀ ਕਿਸਾਨਾਂ ਦੀ ਆਮਦਨ ਦਾ ਮਜ਼ਬੂਤ ਸਹਾਰਾ ਸੀ ਅਤੇ ਘਰਾਂ ਨੂੰ ਸ਼ੁੱਧ ਦੁੱਧ ਵੀ ਮਿਲਦਾ ਸੀ। ਸਵੇਰ-ਸ਼ਾਮ ਦੁੱਧ ਦੇ ਕੈਨ ਅਤੇ ਡਰੰਮ ਭਰ ਕੇ ਡੇਅਰੀਆਂ ਤੱਕ ਪਹੁੰਚਦੇ ਸਨ ਪਰ ਅੱਜ ਤਸਵੀਰ ਬਦਲ ਚੁੱਕੀ ਹੈ। ਮੌਜੂਦਾ ਸਮੇਂ ਡੇਅਰੀ ਕਿੱਤੇ ਤੋਂ ਲੋਕਾਂ ਦਾ ਮੋਹ ਭੰਗ ਹੋ ਰਿਹਾ ਹੈ ਅਤੇ ਪਸ਼ੂ ਪਾਲਣ ਵਾਲਿਆਂ ਦੀ ਗਿਣਤੀ ਲਗਾਤਾਰ ਘੱਟ ਰਹੀ ਹੈ। ਪਸ਼ੂਆਂ ਦੇ ਵਾੜੇ ਖ਼ਾਲੀ ਹੋ ਰਹੇ ਹਨ, ਡੇਅਰੀ ਫਾਰਮ ਬੰਦ ਹੋ ਰਹੇ ਹਨ ਅਤੇ ਨਵੀਂ ਪੀੜ੍ਹੀ ਇਸ ਕਿੱਤੇ ਤੋਂ ਦੂਰ ਹੁੰਦੀ ਜਾ ਰਹੀ ਹੈ। ਇਸ ਦੇ ਨਾਲ ਹੀ ਬਾਜ਼ਾਰ ਵਿਚ ਨਕਲੀ ਅਤੇ ਮਿਲਾਵਟੀ ਦੁੱਧ ਦਾ ਖ਼ਤਰਾ ਵੀ ਵਧਦਾ ਜਾ ਰਿਹਾ ਹੈ, ਜੋ ਲੋਕਾਂ ਦੀ ਸਿਹਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹੈ। ਦੂਜੇ ਪਾਸੇ, ਸ਼ਹਿਰਾਂ ਅਤੇ ਪਿੰਡਾਂ ਵਿਚ ਲੱਖਾਂ ਰੁਪਏ ਦੇ ਵਿਦੇਸ਼ੀ ਨਸਲਾਂ ਦੇ ਕੁੱਤੇ ਪਾਲਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ। ਪਿੰਡਾਂ ਵਿਚ ਹੁਣ ਅਜਿਹੇ ਪਰਿਵਾਰ ਵੀ ਮਿਲਦੇ ਹਨ ਜੋ ਕਿ ਲੱਖਾਂ ਰੁਪਏ ਦੇ ਵਿਦੇਸ਼ੀ ਨਸਲਾਂ ਦੇ ਕੁੱਤੇ ਤਾਂ ਪਾਲ ਰਹੇ ਹਨ, ਪਰ ਗਾਂ ਜਾਂ ਮੱਝ ਰੱਖਣਾ ਆਪਣੀ ਸ਼ਾਨ ਦੇ ਖ਼ਿਲਾਫ਼ ਸਮਝਦੇ ਹਨ। ਇਹ ਬਦਲਾਅ ਪੰਜਾਬ ਦੇ ਸਮਾਜਿਕ ਅਤੇ ਆਰਥਿਕ ਢਾਂਚੇ ਵਿਚ ਆ ਰਹੇ ਵੱਡੇ ਪਰਿਵਰਤਨ ਦੀ ਤਸਵੀਰ ਨੂੰ ਪੇਸ਼ ਕਰਦਾ ਹੈ।ਅਜਿਹੇ ਹਾਲਾਤਾਂ ‘ਚ ਜੇਕਰ ਇਹ ਰੁਝਾਨ ਇੰਝ ਹੀ ਜਾਰੀ ਰਿਹਾ ਤਾਂ ਆਉਣ ਵਾਲੇ ਸਾਲਾਂ ਵਿਚ ਸ਼ੁੱਧ ਦੁੱਧ ਮਿਲਣਾ ਵੀ ਮੁਸ਼ਕਿਲ ਹੈ। ਇਸਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਡੇਅਰੀ ਸਿਰਫ਼ ਸਵੇਰੇ-ਸ਼ਾਮ ਦਾ ਕੰਮ ਨਹੀਂ, ਸਗੋਂ 24 ਘੰਟਿਆਂ ਦੀ ਜ਼ਿੰਮੇਵਾਰੀ ਹੈ। ਪਸ਼ੂ ਬਿਮਾਰ ਹੋਣ, ਬਿਜਲੀ ਚਲੀ ਜਾਣ ਜਾਂ ਮੌਸਮ ਖ਼ਰਾਬ ਹੋਣ ਦੇ ਬਾਵਜੂਦ ਕੰਮ ਨਹੀਂ ਰੁਕਦਾ। ਇਸ ਦੇ ਮੁਕਾਬਲੇ ਕਈ ਹੋਰ ਕਾਰੋਬਾਰ ਘੱਟ ਜੋਖ਼ਮ ਅਤੇ ਘੱਟ ਮਿਹਨਤ ਵਾਲੇ ਲੱਗਦੇ ਹਨ। ਇਹੀ ਕਾਰਨ ਹੈ ਕਿ ਬਹੁਤ ਸਾਰੇ ਪਰਿਵਾਰ ਹੁਣ ਪਸ਼ੂ ਵੇਚ ਰਹੇ ਹਨ ਅਤੇ ਡੇਅਰੀ ਕਿੱਤੇ ਤੋਂ ਆਪਣੇ ਹੱਥ ਪਿੱਛੇ ਖਿੱਚ ਰਹੇ ਹਨ। ਇਸ ਕਿਤੇ ਨਾਲ ਜੁੜੇ ਕੁੱਝ ਲੋਕਾਂ ਨਾਲ ਜਦੋਂ ਗੱਲਬਾਤ ਕੀਤੀ ਕਿ ਡੇਅਰੀ ਕਿੱਤਾ ਕਿਉਂ ਛੱਡ ਰਹੇ ਹਨ ਤਾਂ ਉਨ੍ਹਾਂ ਦੱਸਿਆ ਕਿ ਪਸ਼ੂਆਂ ਦੀ ਖ਼ੁਰਾਕ, ਤੂੜੀ, ਦਾਣਾ ਅਤੇ ਚਾਰੇ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਹੋਣਾ ਅਤੇ ਦੁੱਧ ਦੇ ਭਾਅ ਲਾਗਤ ਦੇ ਅਨੁਸਾਰ ਨਾ ਵਧਣਾ ਵੀ ਇਕ ਕਾਰਨ ਹੈ। ਦੂਜੇ ਪਾਸੇ ਮਜ਼ਦੂਰਾਂ ਦੀ ਘਾਟ, ਵਧਦੀ ਮਜ਼ਦੂਰੀ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਕਾਰਨ ਆਰਥਿਕ ਨੁਕਸਾਨ ਦਾ ਸਾਹਮਣਾ ਕਰਨਾ ਵੀ ਔਖਾ ਹੈ ਕਿਉਂਕਿ ਨੌਜਵਾਨਾਂ ਦਾ ਵਿਦੇਸ਼ਾਂ ਅਤੇ ਹੋਰ ਕਿੱਤਿਆਂ ਵੱਲ ਰੁਝਾਨ ਵੀ ਡੇਅਰੀ ਕਿੱਤੇ ਤੋਂ ਦੂਰ ਹੋਣ ਦੇ ਕਾਰਨ ਹਨ। ਇੱਥੇ ਸੋਚਣ ਵਾਲੀ ਗੱਲ ਇਹ ਹੈ ਕਿ ਅਜਿਹੇ ਹਾਲਾਤਾਂ ਵਿਚ ਦੁੱਧ ਦੀ ਮੰਗ ਲਗਾਤਾਰ ਬਣੀ ਹੋਈ ਹੈ। ਜੇਕਰ ਉਤਪਾਦਨ ਘਟਦਾ ਹੈ ਤਾਂ ਬਾਜ਼ਾਰ ਵਿਚ ਮਿਲਾਵਟ ਦਾ ਜੋਖ਼ਮ ਵਧ ਸਕਦਾ ਹੈ। ਡੇਅਰੀ ਸਿਰਫ਼ ਇਕ ਕਿੱਤਾ ਨਹੀਂ, ਸਗੋਂ ਪੰਜਾਬ ਦੀ ਪੇਂਡੂ ਆਰਥਿਕਤਾ, ਪੋਸ਼ਣ ਅਤੇ ਖੁਰਕੀ ਸੁਰੱਖਿਆ ਦਾ ਅਹਿਮ ਹਿੱਸਾ ਹੈ। ਜੇਕਰ ਇਸ ਖੇਤਰ ਨੂੰ ਸਮੇਂ ਸਿਰ ਮਜ਼ਬੂਤ ਨਾ ਕੀਤਾ ਗਿਆ ਤਾਂ ਇਸ ਦੇ ਪ੍ਰਭਾਵ ਸਿਰਫ਼ ਕਿਸਾਨਾਂ ਤੱਕ ਸੀਮਤ ਨਹੀਂ ਰਹਿਣਗੇ, ਸਗੋਂ ਹਰ ਖਪਤਕਾਰ ਤੱਕ ਪਹੁੰਚਣਗੇ। ਇਸ ਲਈ ਸਮੇਂ ਰਹਿੰਦੇ ਸ਼ੁੱਧ ਦੁੱਧ ਦੀ ਉਪਲਬਧਤਾ ਬਣਾਈ ਰੱਖਣ ਲਈ ਸਰਕਾਰ, ਡੇਅਰੀ ਖੇਤਰ ਅਤੇ ਕਿਸਾਨਾਂ ਦੀ ਸਾਂਝੀ ਭੂਮਿਕਾ ਲਾਜ਼ਮੀ ਹੈ। ਅੱਜ ਡੇਅਰੀ ਕਿੱਤੇ ਨੂੰ ਬਚਾਉਣ ਲਈ ਠੋਸ ਨੀਤੀਆਂ ਨਹੀਂ ਬਣਾਈਆਂ ਗਈਆਂ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਨੂੰ ਸ਼ੁੱਧ ਦੁੱਧ ਦੀ ਕਮੀ, ਵਧਦੀ ਮਿਲਾਵਟ ਅਤੇ ਪੇਂਡੂ ਆਮਦਨ ਵਿਚ ਗਿਰਾਵਟ ਵਰਗੀਆਂ ਗੰਭੀਰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਡੇਅਰੀ ਸਿਰਫ਼ ਇਕ ਕਾਰੋਬਾਰ ਨਹੀਂ, ਸਗੋਂ ਪੰਜਾਬ ਦੀ ਖੁਰਕੀ ਸੁਰੱਖਿਆ ਅਤੇ ਪੇਂਡੂ ਅਰਥਚਾਰੇ ਦੀ ਮਜ਼ਬੂਤ ਨੀਂਹ ਹੈ। ਇਸ ਕਿਤੇ ਨੂੰ ਬਚਾਉਣਾ ਅੱਜ ਸਮੇਂ ਦੀ ਵੱਡੀ ਲੋੜ ਹੈ।