09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-08-2026

ਨਵਚੇਤਨਾ ਉਡਾਣ -2026 ਦੇ ਜੇਤੂਆਂ ਦਾ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਡੀ . ਈ . ਓ . ਡਿੰਪਲ ਮਦਾਨ ਵਲੋਂ ਸਨਮਾਨ

ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਬਾਲ ਮਜ਼ਦੂਰੀ ਜਾਗਰੂਕਤਾ ਪੇਂਟਿੰਗ ਮੁਕਾਬਲੇ ਦੇ 150 ਤੋਂ ਵੱਧ ਜੇਤੂਆਂ ਦਾ ਸਨਮਾਨ ਸਥਾਨਕ ਬੱਚਤ ਭਵਨ ਵਿਖੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਦੁਆਰਾ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਨਵਚੇਤਨਾ ਦੇ ਮੁੱਖ ਬੁਲਾਰੇ ਬਲਵੰਤ ਸਿੰਘ ਭੀਖੀ, ਕਮਲਾ ਕਸ਼ਪ ਅਤੇ ਰਚਿਤਾ ਚੰਡੋਕ ਵਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 10-08-2026
ਲੁਧਿਆਣਾ, 9 ਅਗਸਤ (ਪਰਮਿੰਦਰ ਸਿੰਘ ਆਹੂਜਾ)-ਨਵਚੇਤਨਾ ਵਲੋਂ ਯੁੱਧ ਨਸ਼ਿਆਂ ਵਿਰੁੱਧ ਅਤੇ ਬਾਲ ਮਜ਼ਦੂਰੀ ਜਾਗਰੂਕਤਾ ਪੇਂਟਿੰਗ ਮੁਕਾਬਲੇ ਦੇ 150 ਤੋਂ ਵੱਧ ਜੇਤੂਆਂ ਦਾ ਸਨਮਾਨ ਸਥਾਨਕ ਬੱਚਤ ਭਵਨ ਵਿਖੇ ਵਿਧਾਇਕ ਅਸ਼ੋਕ ਪਰਾਸ਼ਰ ਪੱਪੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮਦਾਨ ਦੁਆਰਾ ਕੀਤਾ ਗਿਆ। ਇਸ ਮੌਕੇ ਸਟੇਜ ਦਾ ਸੰਚਾਲਨ ਨਵਚੇਤਨਾ ਦੇ ਮੁੱਖ ਬੁਲਾਰੇ ਬਲਵੰਤ ਸਿੰਘ ਭੀਖੀ, ਕਮਲਾ ਕਸ਼ਪ ਅਤੇ ਰਚਿਤਾ ਚੰਡੋਕ ਵਲੋਂ ਕੀਤਾ ਗਿਆ। ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜ. ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਅੱਜ ਤਿੰਨ ‘ਕੈਟਾਗਰੀ’ ਦੇ ਵਿਚ ਪਹਿਲੇ ਸਥਾਨ ਉੱਪਰ ਰਹਿਣ ਵਾਲੇ ਚਾਰ ਜੇਤੂਆਂ ਨੂੰ ਸਾਈਕਲ ਦੇ ਕੇ ਸਨਮਾਨਿਤ ਕੀਤਾ ਗਿਆ। ਦੂਸਰੇ ਸਥਾਨ ਦੇ ਜੇਤੂਆਂ ਨੂੰ 3100-3100 ਰੁਪਏ ਦੇ ਚੈੱਕ ਨਾਲ ਹਰ ਜੇਤੂ ਨੂੰ ਸਨਮਾਨਿਤ ਕੀਤਾ ਗਿਆ। ਤੀਸਰੇ ਸਥਾਨ ’ਤੇ ਰਹਿਣ ਵਾਲੇ ਵਿਦਿਆਰਥੀਆਂ ਨੂੰ 2100-2100 ਦੇ ਚੈੱਕਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ ਹਰ ਕੈਟਾਗਰੀ ਦੇ 5-5 ਜੇਤੂਆਂ ਨੂੰ 1100-1100 ਦੇ ਚੈੱਕਾਂ ਨਾਲ ਸਨਮਾਨਿਤ ਕੀਤਾ ਗਿਆ ਅਤੇ 120 ਤੋਂ ਵੱਧ ਜੇਤੂਆਂ ਨੂੰ ਸਟਾਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਅਸ਼ੋਕ ਪਰਾਸ਼ਰ ਪੱਪੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਡਿੰਪਲ ਮੈਦਾਨ ਨੇ ਦੱਸਿਆ ਕਿ ਸੰਸਥਾ ਦੁਆਰਾ ਆਪਣੇ ਤੌਰ ’ਤੇ ਰਾਜ ਪੱਧਰੀ ਮੁਕਾਬਲੇ ਵਿਚ 10,000 ਤੋਂ ਵੱਧ ਵਿਦਿਆਰਥੀਆਂ ਨੂੰ ਸਮਾਜਿਕ ਬੁਰਾਈਆਂ ਦੇ ਖ਼ਿਲਾਫ਼ ਜੋੜਨਾ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਟੀਮ ਨਵਚੇਤਨਾ ਵਲੋਂ ਜੋ ਸਮਾਜ ਲਈ ਅਤੇ ਲੋੜਵੰਦ ਬੱਚੀਆਂ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਸ਼ਲਾਘਾਯੋਗ ਹਨ। ਮੁੱਖ ਮਹਿਮਾਨਾਂ ਵਲੋਂ ਬੱਚਿਆਂ ਦੁਆਰਾ ਬਣਾਈਆਂ ਪੇਂਟਿੰਗਾਂ ਦੀ ਸ਼ਲਾਘਾ ਕੀਤੀ ਗਈ। ਪੰਜਾਬ ਪੁਲਿਸ ਤੋਂ ਨਸ਼ਿਆਂ ਖ਼ਿਲਾਫ਼ ਮੁਹਿੰਮ ਵਿਚ ਜਾਗਰੂਕਤਾ ਫੈਲਾਉਣ ਲਈ ਇੰਸਪੈਕਟਰ ਹਰਦਿਆਲ ਸਿੰਘ ਸਾਂਝ ਕੇਂਦਰ ਜ਼ੋਨ 4 ਦੁਆਰਾ ਨਸ਼ਿਆਂ ਉੱਪਰ ਕਵਿਤਾ ਨਾਲ ਜਾਗਰੂਕ ਕੀਤਾ ਗਿਆ। ਉਡਾਣ-2026 ਦਾ ਸੰਚਾਲਨ ਮਨਦੀਪ ਕੌਰ ਅਤੇ ਅਨਿਲ ਸ਼ਰਮਾ ਦੁਆਰਾ ਕੀਤਾ ਗਿਆ। ਇਸ ਮੌਕੇ ਜੇਤੂ ਵਿਦਿਆਰਥੀਆਂ ਦੀਆਂ ਪੇਂਟਿੰਗਾਂ ਦੀ ਪ੍ਰਦਰਸ਼ਨੀ ਲਗਾ ਕੇ ਨਸ਼ਿਆਂ ਅਤੇ ਬਾਲ ਮਜ਼ਦੂਰੀ ਖ਼ਿਲਾਫ਼ ਜਾਗਰੂਕ ਕੀਤਾ ਗਿਆ ਅਤੇ ਪੰਜਾਬ ਸਰਕਾਰ ਦੀ ਚੱਲ ਰਹੀ ਮੁਹਿੰਮ ਨੂੰ ਜਾਗਰੂਕ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਇਕਾਈ ਹਸਪਤਾਲ ਨੇ ਅੰਗ ਦਾਨ ਜਾਗਰੂਕਤਾ ਸੈਸ਼ਨ ਰਾਹੀਂ ਦਿੱਤਾ ‘ ਜ਼ਿੰਦਗੀ ਦਾ ਤੋਹਫ਼ਾ ’ ਦੇਣ ਦਾ ਸੰਦੇਸ਼ ਇਕ ਬ੍ਰੇਨ ਡੈੱਡ ਵਿਅ... ਅਗਲੀ ਖ਼ਬਰ ਨਿਸ਼ਕਾਮ ਨਾਮ ਸਿਮਰਨ ਸੇਵਾ ਸੁਸਾਇਟੀ ਵਲੋਂ ਮੋਰਚਾ ਗੁਰੂ ਕਾ ਬਾਗ਼ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ
Ad Position 24