ਪੰਜਾਬ ਦੇ ਲੋਕ ਸਭਿਆਚਾਰ , ਵੰਨ ਸੁਵੰਨਤਾ ਤੇ ਜਨ ਜੀਵਨ ਨੂੰ ਇਤਿਹਾਸਕ ਵਿਰਾਸਤ ਵਾਂਗ ਸੰਭਾਲਣ ਦੀ ਲੋੜ - ਪ੍ਰੋ . ਗਿੱਲ
ਲੁਧਿਆਣਾ, 10 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ, ਕੌਮੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਰਪ੍ਰੀਤ ਸਿੰਘ ਸਿੱਧੂ ਨੇ ਭਾਰਤ ਦੇ ਕੌਮੀ ਪੰਛੀ ਮੋਰ ਦੀ ਤਸਵੀਰ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ.
ਲੁਧਿਆਣਾ, 10 ਅਗਸਤ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਰਾਜ ਸੂਚਨਾ ਕਮਿਸ਼ਨਰ ਹਰਪ੍ਰੀਤ ਸਿੰਘ ਸੰਧੂ, ਕੌਮੀ ਪ੍ਰਸਿੱਧੀ ਪ੍ਰਾਪਤ ਫ਼ੋਟੋ ਕਲਾਕਾਰ ਤੇਜ ਪ੍ਰਤਾਪ ਸਿੰਘ ਸੰਧੂ ਤੇ ਪੰਜਾਬ ਰਾਜ ਮੰਡੀਕਰਨ ਬੋਰਡ ਦੇ ਉੱਚ ਅਧਿਕਾਰੀ ਵਜੋਂ ਸੇਵਾ ਮੁਕਤ ਹੋਏ ਹਰਪ੍ਰੀਤ ਸਿੰਘ ਸਿੱਧੂ ਨੇ ਭਾਰਤ ਦੇ ਕੌਮੀ ਪੰਛੀ ਮੋਰ ਦੀ ਤਸਵੀਰ ਪੰਜਾਬੀ ਲੋਕ ਵਿਰਾਸਤ ਅਕਾਦਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਭੇਂਟ ਕੀਤੀ। ਇਸ ਫੋਟੋ ਦੇ ਕਲਾਕਾਰ ਹਰਪ੍ਰੀਤ ਸਿੰਘ ਸੰਧੂ ਨੇ ਦੱਸਿਆ ਕਿ ਕੁੱਝ ਸਾਲ ਪਹਿਲਾਂ ਉਨ੍ਹਾਂ ਨੇ ਇਹ ਤਸਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬੋਗਨਵਿਲੀਆ ਬਾਗ਼ ਵਿਚ ਖਿੱਚੀ ਸੀ। ਇਹ ਤਸਵੀਰ ਹੁਣ ਤੱਕ ਕਈ ਸੂਬਿਆਂ ਦੇ ਰਾਜਪਾਲ, ਮੁੱਖ ਮੰਤਰੀ ਤੇ ਮੰਤਰੀਆਂ ਦੇ ਘਰਾਂ, ਦਫ਼ਤਰਾਂ ਅਤੇ ਸਰਬ ਸਾਂਝੀਆਂ ਥਾਵਾਂ ’ਤੇ ਸਸ਼ੋਭਿਤ ਹੋ ਚੁੱਕੀ ਹੈ। ਇਹ ਤਸਵੀਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੱਟਨ ਹਾਊਸ ਤੋਂ ਇਲਾਵਾ ਕੁੱਝ ਯੂਨੀਵਰਸਿਟੀਆਂ ਅਤੇ ਸਰਕਾਰੀ ਮਹਿਮਾਨ ਘਰਾਂ ਦਾ ਵੀ ਸ਼ਿੰਗਾਰ ਬਣ ਚੁੱਕੀ ਹੈ ਅਤੇ ਭਾਰਤੀ ਸੈਨਾ ਦੀ ਕਸੌਲੀ ਛਾਉਣੀ ਦੇ ਇਕ ਪਾਰਕ ਵਿਚ ਵੀ ਸੁਭਾਇਮਾਨ ਹੈ। ਧੰਨਵਾਦ ਕਰਦਿਆਂ ਪ੍ਰੋ. ਗਿੱਲ ਨੇ ਕਿਹਾ ਕਿ ਪੰਜਾਬ ਦੇ ਲੋਕ ਸਭਿਆਚਾਰ, ਬਨਸਪਤੀ, ਵੰਨ ਸੁਵੰਨਤਾ ਅਤੇ ਜਨ ਜੀਵਨ ਨੂੰ ਇਤਿਹਾਸਕ ਵਿਰਾਸਤ ਵਾਂਗ ਸੰਭਾਲਣ ਦੀ ਲੋੜ ਹੈ। ਇਹ ਕਾਰਜ ਹਰਪ੍ਰੀਤ ਸਿੰਘ ਸੰਧੂ ਪਿਛਲੇ 25 ਸਾਲ ਤੋਂ ਪ੍ਰਸ਼ਾਸਨਿਕ ਜ਼ੁੰਮੇਵਾਰੀਆਂ ਨਿਭਾਉਣ ਦੇ ਨਾਲ ਨਾਲ ਲਗਾਤਾਰ ਕਰ ਰਹੇ ਹਨ। ਇਹ ਤੋਹਫ਼ਾ ਪ੍ਰਾਪਤ ਕਰਨਾ ਸਾਉਣ ਮਹੀਨੇ ਦਾ ਸਰਵੋਤਮ ਸੰਧਾਰਾ ਹੈ। ਤਸਵੀਰ ਰਾਹੀਂ ਇਸ ਮੋਰ ਨੇ ਸਾਡੇ ਘਰ ਵੀ ਪੈਰ ਪਾਏ ਹਨ, ਜਿਸ ਨਾਲ ਰੰਗਾਂ ਦਾ ਖੇੜਾ ਹਰ ਰੋਜ਼ ਸਾਡੇ ਪਰਿਵਾਰ ਦੇ ਮੱਥੇ ਲੱਗਿਆ ਕਰੇਗਾ।