ਦੇਵ ਨਗਰ ਵਾਸੀਆਂ ਨੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀਆਂ ਪੰਜਾਬ-ਉਸਾਰੂ ਨੀਤੀਆਂ ’ਤੇ ਲਾਈ ਮੋਹਰ
ਸ਼ਿਵਾਲਿਕ ਦੇ ਕਾਰਜਕਾਲ ਦੌਰਾਨ ਕਰਵਾਏ ਵਿਕਾਸ ਕਾਰਜਾਂ ਦੀ ਕੀਤੀ ਸ਼ਲਾਘਾ ਆਉਣ ਵਾਲੀਆਂ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਕੀਤਾ ਐਲਾਨ
ਫੁੱਲਾਂਵਾਲ, 10 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਦੇਵ ਨਗਰ, ਜਿੱਥੇ ਪ੍ਰਵਾਸੀ ਬਹੁ-ਗਿਣਤੀ ’ਚ ਰਹਿੰਦੇ ਹਨ, ਦੇ ਵਸਨੀਕਾਂ ਵਲੋਂ ਕੀਤੀ ਇਕ ਮੀਟਿੰਗ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀਆਂ ਪੰਜਾਬ-ਉਸਾਰੂ ਨੀਤੀਆਂ ’ਤੇ ਭਰੋਸਾ ਪ੍ਰਗਟ ਕਰਦਿਆਂ ਸਾਬਕਾ ਪਾਰਲੀਮਾਨੀ ਸਕੱਤਰ ਅਤੇ ‘ਅਕਾਲੀ ਦਲ ਵਾਰਸ ਪੰਜਾਬ ਦੇ’ ਸੀਨੀ. ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੀ ਹਮਾਇਤ ਦਾ ਐਲਾਨ ਕੀਤਾ।
ਦ
ਦੇਵ ਨਗਰ ਵਿਖੇ ਕੀਤੀ ਇਕ ਮੀਟਿੰਗ ਦੌਰਾਨ ਕਾਲੋਨੀ ਵਾਸੀ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੀਨੀ. ਆਗੂ ਦਰਸ਼ਨ ਸਿੰਘ ਸ਼ਿਵਾਲਿਕ ਨਾਲ । ਤਸਵੀਰ-ਮਨਜੀਤ ਸਿੰਘ ਦੁੱਗਰੀ
11-08-2026
ਫੁੱਲਾਂਵਾਲ, 10 ਅਗਸਤ (ਮਨਜੀਤ ਸਿੰਘ ਦੁੱਗਰੀ)-ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ (ਪੱਖੋਵਾਲ ਸੜਕ) ਸਥਿਤ ਦੇਵ ਨਗਰ, ਜਿੱਥੇ ਪ੍ਰਵਾਸੀ ਬਹੁ-ਗਿਣਤੀ ’ਚ ਰਹਿੰਦੇ ਹਨ, ਦੇ ਵਸਨੀਕਾਂ ਵਲੋਂ ਕੀਤੀ ਇਕ ਮੀਟਿੰਗ ਦੌਰਾਨ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀਆਂ ਪੰਜਾਬ-ਉਸਾਰੂ ਨੀਤੀਆਂ ’ਤੇ ਭਰੋਸਾ ਪ੍ਰਗਟ ਕਰਦਿਆਂ ਸਾਬਕਾ ਪਾਰਲੀਮਾਨੀ ਸਕੱਤਰ ਅਤੇ ‘ਅਕਾਲੀ ਦਲ ਵਾਰਸ ਪੰਜਾਬ ਦੇ’ ਸੀਨੀ. ਆਗੂ ਦਰਸ਼ਨ ਸਿੰਘ ਸ਼ਿਵਾਲਿਕ ਦੀ ਹਮਾਇਤ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਿਵਾਲਿਕ ਨੇ ਆਪਣੇ ਕਾਰਜਕਾਲ ਦੌਰਾਨ ਦੇਵ ਨਗਰ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਰਿਕਾਰਡ ਤੋੜ ਵਿਕਾਸ ਕਾਰਜ ਕਰਵਾਏ, ਜਿਸ ਦਾ ਲਾਭ ਅੱਜ ਵੀ ਲੋਕਾਂ ਨੂੰ ਮਿਲ ਰਿਹਾ ਹੈ। ਉਨ੍ਹਾਂ ਲਈ ਸਿਆਸੀ ਵਾਅਦਿਆਂ ਨਾਲੋਂ ਜ਼ਮੀਨੀ ਪੱਧਰ ’ਤੇ ਹੋਇਆ ਵਿਕਾਸ ਵਧੇਰੇ ਮਹੱਤਵ ਰੱਖਦਾ ਹੈ। ਸ਼ਿਵਾਲਿਕ ਨੇ ਇਲਾਕੇ ਦੀਆਂ ਬੁਨਿਆਦੀ ਲੋੜਾਂ ਨੂੰ ਸਮਝਦਿਆਂ ਸੜਕਾਂ, ਗਲੀਆਂ, ਸੀਵਰੇਜ, ਪਾਣੀ ਅਤੇ ਹੋਰ ਵਿਕਾਸ ਕਾਰਜਾਂ ਵੱਲ ਵਿਸ਼ੇਸ਼ ਧਿਆਨ ਦਿੱਤਾ। ਇਸ ਮੌਕੇ ਮੌਜੂਦਾ ਸਰਕਾਰ ਪ੍ਰਤੀ ਆਪਣਾ ਰੋਸ ਪ੍ਰਗਟ ਕਰਦਿਆਂ ਇਲਾਕੇ ਦੀਆਂ ਔਰਤਾਂ ਨੇ ਕਿਹਾ ਕਿ ‘ਸਾਨੂੰ ਭੱਤਾ ਨਹੀਂ, ਸਗੋਂ ਆਪਣੇ ਇਲਾਕੇ ਦਾ ਵਿਕਾਸ ਅਤੇ ਰੋਜ਼ਗਾਰ ਚਾਹੀਦਾ ਹੈ।’ ਉਹ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਇਕਜੁੱਟ ਹੋ ਕੇ ਦਰਸ਼ਨ ਸਿੰਘ ਸ਼ਿਵਾਲਿਕ ਦੇ ਹੱਕ ਵਿਚ ਵੋਟ ਪਾਉਣਗੇ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ ਵਿਚ ਭੇਜਣਗੇ। ਇਸ ਮੌਕੇ ਸ਼ਿਵਾਲਿਕ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਹਲਕੇ ਦੀ ਸੇਵਾ ਵਿਚ ਸਰਗਰਮ ਰਹਿਣਗੇ। ਇਸ ਮੌਕੇ ਖਾਨ, ਕਮਲ, ਨੰਦ ਲਾਲ, ਅਰੁਣ ਕੁਮਾਰ, ਮਨੀਸ਼ ਕੁਮਾਰ, ਸੰਤੋਸ਼ ਕੁਮਾਰ, ਮਨੋਜ ਕੁਮਾਰ, ਸੰਜੇ ਕੁਮਾਰ, ਪਰਮਾਨੰਦ, ਮਹਿੰਦਰ, ਤਜੂਲ, ਸੰਕਰ ਪ੍ਰਸਾਦਿ, ਗੁਲਸ਼ਾਮ, ਰੀਨਾ ਰਾਣੀ, ਪਾਰਵਤੀ ਦੇਵੀ, ਗੀਤਾ ਦੇਵੀ, ਅਨੀਤਾ ਦੇਵੀ, ਸਸੀਲਾ ਦੇਵੀ, ਰੇਨੂ ਦੇਵੀ ਅਤੇ ਕ੍ਰਿਸ਼ਨ ਸਮੇਤ ਵੱਡੀ ਗਿਣਤੀ ਵਿਚ ਕਲੋਨੀ ਵਾਸੀ ਅਤੇ ਬੀਬੀਆਂ ਹਾਜ਼ਰ ਸਨ।