ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ ਵਿਖੇ ਆਜ਼ਾਦੀ ਦਿਵਸ ਮਨਾਇਆ
ਲੁਧਿਆਣਾ, (ਡਾ. ਤਰਲੋਚਨ ਸਿੰਘ)- ਡਾ.
ਲੁਧਿਆਣਾ, (ਡਾ. ਤਰਲੋਚਨ ਸਿੰਘ)- ਡਾ. ਕੋਟਨਿਸ ਐਕਯੂਪੰਕਚਰ ਹਸਪਤਾਲ, ਸਲੇਮ ਟਾਬਰੀ ਵਿਖੇ ਸੁਤੰਤਰਤਾ ਦਿਵਸ ਨੂੰ ਸਮਰਪਿਤ ਸਮਾਗਮ ਬਹੁਤ ਉਤਸ਼ਾਹ ਅਤੇ ਦੇਸ਼ ਭਗਤੀ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਝੰਡਾ ਲਹਿਰਾ ਕੇ ਅਤੇ ਰਾਸ਼ਟਰ ਗਾਨ ਗਾ ਕੇ ਕੀਤੀ ਗਈ। ਇਸ ਮੌਕੇ ‘ਤੇ ਹਸਪਤਾਲ ਦਾ ਸਟਾਫ, ਮੈਂਬਰ ਅਤੇ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਸਮਾਗਮ ਦੌਰਾਨ ਸਾਰਿਆਂ ਨੇ ਹਸਪਤਾਲ ਦੇ ਸੰਸਥਾਪਕ ਸਵ.ਗਿਆਨ ਸਿੰਘ ਢੀਂਗਰਾ ਅਤੇ ਡਾ. ਦੁਆਰਕਾਨਾਥ ਕੋਟਨਿਸ ਨੂੰ ਸ਼ਰਧਾਂਜਲੀ ਭੇਟ ਕੀਤੀ। ਮੋਮਬੱਤੀਆਂ ਜਗਾ ਕੇ ਅਤੇ ਫੁੱਲ ਭੇਟ ਕਰਕੇ ਉਨ੍ਹਾਂ ਦੇ ਯੋਗਦਾਨ ਨੂੰ ਯਾਦ ਕੀਤਾ ਗਿਆ। ਇਸ ਮੌਕੇ ‘ਤੇ ਰਿਟਾ. ਆਈ.ਪੀ.ਐਸ. ਇਕਬਾਲ ਸਿੰਘ ਗਿੱਲ, ਜਸਵੰਤ ਸਿੰਘ ਛਾਪਾ, ਡਾ. ਇੰਦਰਜੀਤ ਸਿੰਘ, ਡਾ. ਰਘੁਬੀਰ ਸਿੰਘ, ਅਸ਼ਵਨੀ ਕੁਮਾਰ, ਤਰਸੇਮ ਲਾਲ, ਗਗਨ ਭਾਟੀਆ, ਮਨੀਸ਼ਾ, ਰਿਤਿਕਾ, ਅਨੂ ਚਾਵਲਾ, ਰਾਜਨ, ਵਿਪਨ ਚਾਵਲਾ ਸਮੇਤ ਹਸਪਤਾਲ ਦਾ ਸਟਾਫ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਹਾਜ਼ਰ ਸਨ। ਇਸ ਮੌਕੇ ਆਪਣੇ ਸੰਬੋਧਨ ਵਿਚ ਡਾ.ਇੰਦਰਜੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਦੇ ਨਾਲ-ਨਾਲ ਸੇਵਾ ਭਾਵ ਵੀ ਜ਼ਰੂਰੀ ਹੈ। ਸਾਡੇ ਹਸਪਤਾਲ ਦਾ ਮਕਸਦ ਵੀ ਇਹੀ ਹੈ, ਲੋਕਾਂ ਦੀ ਸੇਵਾ ਕਰਨਾ। ਸਮਾਗਮ ਦੌਰਾਨ ਦੇਸ਼ ਭਗਤੀ ਦੇ ਗੀਤ, ਸੱਭਿਆਚਾਰਕ ਪੇਸ਼ਕਾਰੀਆਂ ਅਤੇ ਮਰੀਜ਼ਾਂ ਵਿੱਚ ਮਿਠਾਈ ਵੰਡੀ ਗਈ। ਅੰਤ ਵਿਚ “ਭਾਰਤ ਮਾਤਾ ਕੀ ਜੈ” ਅਤੇ “ਵੰਦੇ ਮਾਤਰਮ” ਦੇ ਨਾਅਰਿਆਂ ਨਾਲ ਸਮਾਗਮ ਸਮਾਪਤ ਕੀਤਾ ਗਿਆ।