18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਰਾਇਲ ਸਹੇਲੀਆਂ ਦੀ ਤੀਜ ਨੇ ਮਨਾਇਆ ਤੀਆਂ ਦਾ ਤਿਉਹਾਰ

ਲਾਡੋਵਾਲ, 17 ਅਗਸਤ (ਬਲਬੀਰ ਸਿੰਘ ਰਾਣਾ)-ਰਾਇਲ ਸਹੇਲੀਆਂ ਦੀ ਤੀਜ ਵਲੋਂ ਤੀਆਂ ਦਾ ਤਿਉਹਾਰ ਵਾਣੀ ਵਰਮਾ ਅਤੇ ਸ਼ਿਖਾ ਮਲਹੋਤਰਾ ਦੀ ਦੇਖ ਰੇਖ ਹੇਠ ਚਾਵਾਂ ਅਤੇ ਸੱਧਰਾਂ ਸਹਿਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਸਾਰੀਆਂ ਸਹੇਲੀਆਂ ਨੇ ਮਿਲ ਜੁੱਲ ਕੇ ਮੌਜ ਮਸਤੀ ਕਰਦਿਆਂ ਖ਼ੂਬ ਮਨੋਰੰਜਨ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਵਾਣੀ ਵਰਮਾ ਅਤੇ ਸ਼ਿਖਾ ਮਲਹੋਤਰਾ ਨੇ ਦੱਸਿਆ ਕਿ ਤੀਆਂ ਦੇ ਪ੍ਰੋਗਰਾਮ ਵਿਚ ਗਿੱਧਾ, ਡਾਂਸ, ਪਸੰਦੀ ਦੀਆਂ ਗੇਮਾਂ ਅਤੇ ਹੋਰ ਗਤੀਵਿਧੀਆਂ ਨਾਲ ਮਾਹੌਲ ਹੋਰ ਵੀ ਖ਼ੁਸ਼ ਨਵਾਂ ਬਣ ਗਿਆ, ਜਿਸ ਵਿਚ ਸਹੇਲੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰਾ ਆਨੰਦ ਮਾਣਿਆ।

Ad Position 21
No active advertisement
ਅਜੀਤ ਡੈਸਕ 18-08-2026
ਲਾਡੋਵਾਲ, 17 ਅਗਸਤ (ਬਲਬੀਰ ਸਿੰਘ ਰਾਣਾ)-ਰਾਇਲ ਸਹੇਲੀਆਂ ਦੀ ਤੀਜ ਵਲੋਂ ਤੀਆਂ ਦਾ ਤਿਉਹਾਰ ਵਾਣੀ ਵਰਮਾ ਅਤੇ ਸ਼ਿਖਾ ਮਲਹੋਤਰਾ ਦੀ ਦੇਖ ਰੇਖ ਹੇਠ ਚਾਵਾਂ ਅਤੇ ਸੱਧਰਾਂ ਸਹਿਤ ਧੂਮਧਾਮ ਤੇ ਉਤਸ਼ਾਹ ਨਾਲ ਮਨਾਇਆ, ਜਿਸ ਵਿਚ ਸਾਰੀਆਂ ਸਹੇਲੀਆਂ ਨੇ ਮਿਲ ਜੁੱਲ ਕੇ ਮੌਜ ਮਸਤੀ ਕਰਦਿਆਂ ਖ਼ੂਬ ਮਨੋਰੰਜਨ ਕੀਤਾ। ਇਸ ਸਬੰਧੀ ਗੱਲਬਾਤ ਕਰਦਿਆਂ ਵਾਣੀ ਵਰਮਾ ਅਤੇ ਸ਼ਿਖਾ ਮਲਹੋਤਰਾ ਨੇ ਦੱਸਿਆ ਕਿ ਤੀਆਂ ਦੇ ਪ੍ਰੋਗਰਾਮ ਵਿਚ ਗਿੱਧਾ, ਡਾਂਸ, ਪਸੰਦੀ ਦੀਆਂ ਗੇਮਾਂ ਅਤੇ ਹੋਰ ਗਤੀਵਿਧੀਆਂ ਨਾਲ ਮਾਹੌਲ ਹੋਰ ਵੀ ਖ਼ੁਸ਼ ਨਵਾਂ ਬਣ ਗਿਆ, ਜਿਸ ਵਿਚ ਸਹੇਲੀਆਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ ਅਤੇ ਪੂਰਾ ਆਨੰਦ ਮਾਣਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ‘ਮਿਸ ਤੀਜ’ ਤਹਿਤ ਕਿਸੇ ਨੂੰ ਵੀ ‘ਮਿਸ ਤੀਜ’ ਨਾ ਐਲਾਨ ਕੇ ਸਭ ਸਹੇਲੀਆਂ ਦਾ ਦਿਲ ਹੀ ਜਿੱਤ ਲਿਆ, ਇਸ ਖ਼ੂਬਸੂਰਤ ਫ਼ੈਸਲੇ ਨਾਲ ਦੋਸਤੀ, ਸਮਾਨਤਾ ਅਤੇ ਸਭ ਨੂੰ ਬਰਾਬਰ ਰੱਖਿਆ ਗਿਆ। ਉਨ੍ਹਾਂ ਦੱਸਿਆ ਕਿ ‘ਰਾਇਲ ਸਹੇਲੀਆਂ ਦੀ ਤੇਜ਼’ ਦਾ ਇਹ ਸਮਾਗਮ ਖ਼ੁਸ਼ੀ ਖ਼ੁਸ਼ੀ ਸੰਪੰਨ ਹੋਇਆ, ਜੋ ਇਕ ਯਾਦਗਾਰ ਸਮਾਗਮ ਬਣ ਗਿਆ। ਇਸ ਮੌਕੇ ਰੋਇਲ ਸਹੇਲੀਆਂ ਦੀ ਤੇਜ਼ ਦੇ ਸਮੂਹ ਮੈਂਬਰ ਆਦਿ ਵੀ ਹਾਜ਼ਰ ਸਨ। 17ਐਲਡੀਐਚ56 ਮਿਸ ਤੀਜ ਤਿਉਹਾਰ ਦੌਰਾਨ ਰਾਇਲ ਸਹੇਲੀਆਂ ਦੀ ਤੀਜ ਸਮਾਗਮ ਦੌਰਾਨ ਇਕ ਮੰਚ ’ਤੇ ਖ਼ੁਸ਼ੀ ਦਾ ਇਜ਼ਹਾਰ ਸਾਂਝਾ ਕੀਤੇ ਜਾਣ ਦਾ ਦਿ੍ਸ਼। ਤਸਵੀਰ-ਬਲਬੀਰ ਸਿੰਘ ਰਾਣਾ
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਦੇ ਐਨ.ਸੀ.ਸੀ. ਕੈਡਿਟਾਂ ਨੇ ਮਾਨਵਤਾ ਸੇਵਾ ਮੁਹਿੰਮ ਨਾਲ ਮਨਾਇਆ ਆਜ਼ਾਦੀ ਦਿਵਸ ਅਗਲੀ ਖ਼ਬਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਨੇ ਆਜ਼ਾਦੀ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24