ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਵਿਖੇ ਸਾਬਕਾ ਜਸਟਿਸ ਗੁਰਬੀਰ ਸਿੰਘ ਵਲੋਂ ਨਵੇਂ ਆਰ.ਓ. ਸਿਸਟਮ ਦਾ ਉਦਘਾਟਨ
ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸੰਗਤ ਵਾਸਤੇ ਠੰਡੇ ਪਾਣੀ ਲਈ ਨਵਾਂ ਆਰ. ਓ.
ਲੁਧਿਆਣਾ, 17 ਅਗਸਤ (ਪਰਮਿੰਦਰ ਸਿੰਘ ਆਹੂਜਾ)-ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਡਲ ਟਾਊਨ ਐਕਸਟੈਨਸ਼ਨ ਵਿਖੇ ਸੰਗਤ ਵਾਸਤੇ ਠੰਡੇ ਪਾਣੀ ਲਈ ਨਵਾਂ ਆਰ.ਓ. ਸਿਸਟਮ ਲਗਾਇਆ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਪ੍ਰਧਾਨ ਸਿੰਘ ਵਲੋਂ ਅਰਦਾਸ ਕਰਨ ਉਪਰੰਤ ਸਾਬਕਾ ਜਸਟਿਸ ਗੁਰਬੀਰ ਸਿੰਘ ਮੈਂਬਰ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨਰ ਵਲੋਂ ਰਸਮੀ ਤੌਰ ’ਤੇ ਆਰ.ਓ. ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁਰਿੰਦਰਪਾਲ ਸਿੰਘ ਬਿੰਦਰਾ, ਟਰੱਸਟੀ ਨਵਪ੍ਰੀਤ ਸਿੰਘ ਬਿੰਦਰਾ, ਅਮਰਜੀਤ ਸਿੰਘ ਟਿੱਕਾ, ਜਸਵਿੰਦਰ ਸਿੰਘ ਸੇਠੀ, ਹਰਪ੍ਰੀਤ ਸਿੰਘ ਰਾਜਧਾਨੀ, ਅਮਰਪਾਲ ਸਿੰਘ ਸਰਨਾ ਆਦਿ ਹਾਜ਼ਰ ਸਨ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਬਕਾ ਜਸਟਿਸ ਗੁਰਬੀਰ ਸਿੰਘ ਦਾ ਸਿਰੋਪਾਉ ਅਤੇ ਯਾਦਗਾਰੀ ਚਿੰਨ੍ਹ ਨਾਲ ਸਨਮਾਨ ਕੀਤਾ ਗਿਆ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਟਰੱਸਟੀ ਅਮਰਜੀਤ ਸਿੰਘ ਟਿੱਕਾ ਨੇ ਦੱਸਿਆ ਕਿ ਇਹ ਆਰ.ਓ. ਐਨ.ਕੇ.ਸੀ. ਕੰਸਟਰੱਕਸ਼ਨ ਕੰਪਨੀ ਦੇ ਐਮ.ਡੀ. ਨਰਿੰਦਰ ਸਿੰਗਲਾ ਵਲੋਂ ਆਪਣੇ ਮਾਤਾ-ਪਿਤਾ ਕਾਂਤਾ ਦੇਵੀ ਅਤੇ ਓਮ ਪ੍ਰਕਾਸ਼ ਸਿੰਗਲਾ ਦੀ ਯਾਦ ਵਿਚ ਲਗਵਾਇਆ ਗਿਆ ਹੈ। ਇਹ ਆਰ.ਓ. 250 ਲੀਟਰ ਪਾਣੀ ਹਰ ਘੰਟੇ ਤਿਆਰ ਕਰੇਗਾ ਅਤੇ ਸੰਗਤਾਂ ਨੂੰ 24 ਘੰਟੇ ਠੰਡਾ ਜਲ ਪੀਣ ਨੂੰ ਮਿਲਿਆ ਕਰੇਗਾ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਐਨ.ਕੇ.ਸੀ. ਦੇ ਐਮ.ਡੀ. ਨਰਿੰਦਰ ਸਿੰਗਲਾ ਦਾ ਵੀ ਯਾਦਗਾਰੀ ਚਿੰਨ੍ਹ ਅਤੇ ਸਿਰੋਪਾਉ ਨਾਲ ਸਨਮਾਨ ਕੀਤਾ ਗਿਆ। ਸ. ਟਿੱਕਾ ਵਲੋਂ ਇਸ ਮੌਕੇ ਮੌਜੂਦ ਸੰਗਤਾਂ ਦਾ ਵੀ ਧੰਨਵਾਦ ਕੀਤਾ ਗਿਆ।