20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮੁਲਾਜ਼ਮਾਂ ਦਾ ਡੀ.ਏ. ਰੋਕਣਾ ਸਰਕਾਰ ਨੂੰ ਮਹਿੰਗਾ ਪੈ ਸਕਦਾ ਹੈ-ਢਿਲੋਂ

ਲੁਧਿਆਣਾ, 19 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਕਾਲਜ ਆਫ ਫਿਜ਼ਿਓਥੈਰੇਪੀ ਦਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 20-08-2026
ਲੁਧਿਆਣਾ, 19 ਅਗਸਤ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਕਾਲਜ ਆਫ ਫਿਜ਼ਿਓਥੈਰੇਪੀ ਦਾ ਨਵਾਂ ਅਕਾਦਮਿਕ ਸੈਸ਼ਨ ਸ਼ੁਰੂ ਕਰਨ ਜਾ ਰਿਹਾ ਹੈ। ਇਸ ਸੈਸ਼ਨ ਵਿਚ 50 ਵਿਦਿਆਰਥੀਆਂ ਨੂੰ ਦਾਖਲਾ ਦਿੱਤਾ ਜਾਵੇਗਾ। ਦਾਖਲਾ ਪ੍ਰਕਿਰਿਆ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਰਾਹੀਂ ਲਾਗੂ ਦਾਖਲਾ ਨਿਯਮਾਂ ਅਨੁਸਾਰ ਕੀਤੀ ਜਾਵੇਗੀ। ਮਲਕਪੁਰ ਬੇਟ ਕੈਂਪਸ ਵਿਚ ਸਥਿਤ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ਼ ਕਾਲਜ ਆਫ ਫਿਜ਼ਿਓਥੈਰੇਪੀ ਨੂੰ ਗੁਣਵੱਤਾ ਵਾਲੀ ਸਿੱਖਿਆ, ਪ੍ਰੈਕਟੀਕਲ ਟਰੇਨਿੰਗ ਅਤੇ ਕਲੀਨੀਕਲ ਅਨੁਭਵ ‘ਤੇ ਖ਼ਾਸ ਧਿਆਨ ਦੇ ਕੇ ਵਿਕਸਤ ਕੀਤਾ ਜਾ ਰਿਹਾ ਹੈ। ਕਾਲਜ ਵਿਚ ਤਜਰਬੇਕਾਰ ਅਤੇ ਸਮਰਪਿਤ ਫੈਕਲਟੀ ਹੋਵੇਗੀ। ਇਸ ਦੇ ਨਾਲ ਵਿਦਿਆਰਥੀਆਂ ਦੀ ਅੰਦਰੂਨੀ ਸਿਖਲਾਈ ਅਤੇ ਪ੍ਰੈਕਟੀਕਲ ਸਿੱਖਿਆ ਲਈ ਇਕ ਫਿਜ਼ਿਓਥੈਰੇਪੀ ਵਿਭਾਗ ਵੀ ਹੋਵੇਗਾ। ਸੰਸਥਾ ਵਿਚ ਵਿਦਿਆਰਥੀਆਂ ਨੂੰ ਆਧੁਨਿਕ ਅਤੇ ਵਿਸ਼ਵ ਪੱਧਰੀ ਉਪਕਰਨਾਂ ਅਤੇ ਫਿਜੀਓਥੈਰੇਪੀ ਦੀਆਂ ਆਧੁਨਿਕ ਸਹੂਲਤਾਂ ਦੀ ਵਰਤੋਂ ਦਾ ਮੌਕਾ ਮਿਲੇਗਾ। ਇਸ ਨਾਲ ਉਹ ਇਕ ਸੁਚੱਜੇ ਅਕਾਦਮਿਕ ਅਤੇ ਕਲੀਨੀਕਲ ਮਾਹੌਲ ਵਿਚ ਪ੍ਰੈਕਟੀਕਲ ਅਨੁਭਵ ਹਾਸਲ ਕਰ ਸਕਣਗੇ। ਕਲੀਨੀਕਲ ਅਨੁਭਵ ਨੂੰ ਹੋਰ ਮਜ਼ਬੂਤ ਕਰਨ ਲਈ ਕਾਲਜ ਖੇਤਰ ਦੇ ਵੱਖ-ਵੱਖ ਸਥਾਨਾਂ ’ਤੇ ਇੰਟਰਨਸ਼ਿਪ ਦੇ ਮੌਕੇ ਪ੍ਰਦਾਨ ਕਰੇਗਾ। ਇਸ ਨਾਲ ਵਿਦਿਆਰਥੀਆਂ ਨੂੰ ਵੱਖ-ਵੱਖ ਫਿਜੀਓਥੈਰੇਪੀ ਸੈਟਿੰਗਾਂ ਵਿਚ ਕੰਮ ਕਰਨ ਅਤੇ ਮਰੀਜ਼ਾਂ ਦੀਆਂ ਵੱਖ-ਵੱਖ ਦੇਖਭਾਲ ਦੀਆਂ ਲੋੜਾਂ ਨੂੰ ਸਮਝਣ ਦਾ ਮੌਕਾ ਮਿਲੇਗਾ। ਆਪਣੇ ਸੰਦੇਸ਼ ਵਿਚ ਸੁਨੀਲ ਕਾਂਤ ਮੁੰਜਾਲ, ਪ੍ਰਧਾਨ, ਮੈਨੇਜਿੰਗ ਸੋਸਾਇਟੀ ਨੇ ਕਿਹਾ ਕਿ ਉਨ੍ਹਾਂ ਦਾ ਵਿਜ਼ਨ ਕਾਲਜ ਆਫ ਫਿਜੀਓਥੈਰੇਪੀ ਨੂੰ ਫਿਜੀਓਥੈਰੇਪੀ ਸਿੱਖਿਆ, ਸਿਖਲਾਈ ਅਤੇ ਕਲੀਨੀਕਲ ਪ੍ਰੈਕਟਿਸ ਦੇ ਖੇਤਰ ਵਿਚ ਉਤਕ੍ਰਿਸ਼ਟ ਕੇਂਦਰ ਬਣਾਉਣਾ ਹੈ। ਸੰਸਥਾ ਦਾ ਉਦੇਸ਼ ਵਿਦਿਆਰਥੀਆਂ ਨੂੰ ਮਜ਼ਬੂਤ ਅਕਾਦਮਿਕ ਬੁਨਿਆਦ, ਵਿਆਪਕ ਪ੍ਰੈਕਟੀਕਲ ਅਨੁਭਵ ਅਤੇ ਇਕ ਹੁਨਰਮੰਦ ਤੇ ਸੰਵੇਦਨਸ਼ੀਲ ਹੈਲਥ ਕੇਅਰ ਪ੍ਰੋਫੈਸ਼ਨਲ ਬਣਨ ਦੇ ਮੌਕੇ ਪ੍ਰਦਾਨ ਕਰਨਾ ਹੈ। ਬਿਪਿਨ ਗੁਪਤਾ, ਸਕੱਤਰ ਨੇ ਕਿਹਾ ਕਿ ਕਾਲਜ ਆਫ ਫਿਜੀਓਥੈਰੇਪੀ ਐਲਾਈਡ ਹੈਲਥ ਕੇਅਰ ਸਿੱਖਿਆ ਦੇ ਖੇਤਰ ਵਿਚ ਸਾਡੀਆਂ ਅਕਾਦਮਿਕ ਸਹੂਲਤਾਂ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ। ਸਾਡਾ ਉਦੇਸ਼ ਵਿਦਿਆਰਥੀਆਂ ਨੂੰ ਅਕਾਦਮਿਕ ਸਿੱਖਿਆ, ਪ੍ਰੈਕਟੀਕਲ ਸਿਖਲਾਈ ਅਤੇ ਕਲੀਨੀਕਲ ਅਨੁਭਵ ਦਾ ਵਧੀਆ ਸੰਤੁਲਨ ਪ੍ਰਦਾਨ ਕਰਨਾ ਹੈ।
Ad Position 22
No active advertisement
ਪਿਛਲੀ ਖ਼ਬਰ ਮੇਅਰ ਵਲੋਂ ਕੁਝ ਦਿਨ ਵਿਦੇਸ਼ ਜਾਣ ਦਾ ਫੈਸਲਾ ਸਮਝ ਤੋਂ ਬਾਹਰ-ਕੌਂਸਲਰ ਗੌਰਵ ਭੱਟੀ ਅਗਲੀ ਖ਼ਬਰ ਡਾ. ਮਨਮੀਤ ਬਰਾੜ ਨੇ ਆਪਣੇ ਪਿਤਾ ਦੀ ਯਾਦ ਵਿਚ ਕੀਟ ਮਿਊਜ਼ੀਅਮ ਨੂੰ 25 ਲੱਖ ਰੁਪਏ ਦਿੱਤੇ
Ad Position 24