19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਖੱਤਰੀ ਅਰੋੜਾ ਪਰਿਵਾਰ ਵਲੋਂ ਸਾਵਣ ਤੇ ਨਾਗ ਪੰਚਮੀ ’ਤੇ ਪ੍ਰਾਚੀਨ ਗਊਸ਼ਾਲਾ ਵਿਖੇ ਕਰਵਾਇਆ ਗਿਆ ਸ਼ਿਵ ਵਿਆਹ

ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਾਵਣ ਮਹੀਨੇ ਅਤੇ ਨਾਗ ਪੰਚਮੀ ਦੇ ਪਵਿੱਤਰ ਮੌਕੇ ’ਤੇ 3 ਨੰਬਰ ਡਿਵੀਜ਼ਨ ਸਥਿਤ ਪ੍ਰਾਚੀਨ ਗਊਸ਼ਾਲਾ ਵਿਖੇ ਖੱਤਰੀ ਅਰੋੜਾ ਪਰਿਵਾਰ ਵਲੋਂ ਇਕ ਵਿਸ਼ੇਸ਼ ਸ਼ਿਵ ਵਿਆਹ ਸਮਾਗਮ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।

Ad Position 21
No active advertisement
ਅਜੀਤ ਡੈਸਕ 20-08-2026
ਲੁਧਿਆਣਾ, 19 ਅਗਸਤ (ਪਰਮਿੰਦਰ ਸਿੰਘ ਆਹੂਜਾ)-ਸਾਵਣ ਮਹੀਨੇ ਅਤੇ ਨਾਗ ਪੰਚਮੀ ਦੇ ਪਵਿੱਤਰ ਮੌਕੇ ’ਤੇ 3 ਨੰਬਰ ਡਿਵੀਜ਼ਨ ਸਥਿਤ ਪ੍ਰਾਚੀਨ ਗਊਸ਼ਾਲਾ ਵਿਖੇ ਖੱਤਰੀ ਅਰੋੜਾ ਪਰਿਵਾਰ ਵਲੋਂ ਇਕ ਵਿਸ਼ੇਸ਼ ਸ਼ਿਵ ਵਿਆਹ ਸਮਾਗਮ ਸ਼ਰਧਾ ਅਤੇ ਧੂਮਧਾਮ ਨਾਲ ਕਰਵਾਇਆ ਗਿਆ। ਜਿਸ ਵਿਚ ਸ਼ਹਿਰ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ। ਸਮਾਗਮ ਦੌਰਾਨ ਸ਼ਰਧਾਲੂਆਂ ਨੇ ਭਗਵਾਨ ਸ਼ਿਵ ਦੇ ਵਿਆਹ ਦੇ ਪਵਿੱਤਰ ਪ੍ਰਸੰਗਾਂ ਅਤੇ ਭਗਵਾਨ ਸ਼ੰਕਰ ਦੀ ਮਹਿਮਾ ਦਾ ਆਨੰਦ ਮਾਣਿਆ। ਪੂਰਾ ਵਾਤਾਵਰਨ ‘ਹਰ-ਹਰ ਮਹਾਦੇਵ’ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਖੱਤਰੀ ਅਰੋੜਾ ਪਰਿਵਾਰ ਦੇ ਮੈਂਬਰ ਰੋਹਿਤ ਧੀਰ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਨਾਲ ਸਮਾਜ ਵਿਚ ਆਪਸੀ ਭਾਈਚਾਰਾ, ਮੇਲ-ਜੋਲ ਅਤੇ ਏਕਤਾ ਮਜ਼ਬੂਤ ਹੁੰਦੀ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਵਿਧਾਇਕ ਦਲਜੀਤ ਸਿੰਘ ਗਰੇਵਾਲ (ਭੋਲਾ), ਸਾਬਕਾ ਵਿਧਾਇਕ ਸੰਜੇ ਤਲਵਾੜ, ਸਾਬਕਾ ਡਿਪਟੀ ਮੇਅਰ ਸ਼ਿਆਮ ਸੁੰਦਰ ਮਲਹੋਤਰਾ, ਕੌਂਸਲਰ ਅਨਿਲ ਮਲਹੋਤਰਾ, ਕੌਂਸਲਰ ਜੱਗੀ, ਕੌਂਸਲਰ ਅਨਿਲ ਭਾਰਤੀ, ਪ੍ਰਧਾਨ ਬੰਟੂ ਮਲਹੋਤਰਾ, ਸੋਨੂ ਵਿਜ (ਸੋਨੂ ਕਲੈਕਸ਼ਨ), ਯੋਗੇਸ਼ ਹਾਂਡਾ, ਅਭੀ ਮਲਹੋਤਰਾ, ਪ੍ਰਿੰਸ ਪ੍ਰੂਥੀ, ਰਾਜੀਵ ਚੋਪੜਾ, ਕੈਲਾਸ਼ ਕਪੂਰ, ਲਵਲੀ ਕਪੂਰ, ਵਿਜੇ ਬਵੇਜਾ (ਕੇ.ਬੀ. ਟਾਇਰ), ਰਵਿੰਦਰ ਕਪੂਰ, ਰਵਿੰਦਰ ਅਰੋੜਾ, ਸ਼ੁਭਮ ਭੰਡਾਰੀ, ਡਿੰਪਲ ਮਲਹੋਤਰਾ ਅਤੇ ਪੰਕਜ ਵਿਜ ਸਮੇਤ ਅਨੇਕਾਂ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਨਸ਼ਾ ਵਿਰੋਧੀ ਜੈਨ ਜੈਡ ਐਨ.ਐਸ.ਐਸ. ਯੂਨਿਟ ਨੇ ‘ਵਿਕਸਿਤ ਭਾਰਤ ਲਈ ਨਸ਼ਾ ਮੁਕਤ ਯੁਵਾ’ ਦੇ ਤਹਿਤ ਚੁੱਕੀ ਸਹੁੰ ਅਗਲੀ ਖ਼ਬਰ ਮੇਅਰ ਵਲੋਂ ਕੁਝ ਦਿਨ ਵਿਦੇਸ਼ ਜਾਣ ਦਾ ਫੈਸਲਾ ਸਮਝ ਤੋਂ ਬਾਹਰ-ਕੌਂਸਲਰ ਗੌਰਵ ਭੱਟੀ
Ad Position 24