21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਕਾਰਜਕਾਰੀ ਮੇਅਰ ਪਰਾਸ਼ਰ ਤੇ ਨਗਰ ਨਿਗਮ ਕਮਿਸ਼ਨਰ ਅਲੰਕਾਰ ਨੇ ਜੱਸੀਆਂ ਰੋਡ ਲੱਕੜ ਪੁਲ ਨੇੜੇ ਕੀਤਾ ਅਚਨਚੇਤ ਨਿਰੀਖਣ

ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਲਈ ਕਾਰਜਕਾਰੀ ਮੇਅਰ ਰਾਕੇਸ਼ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਵੀਰਵਾਰ ਨੂੰ ਜੱਸੀਆਂ ਰੋਡ, ਲੱਕੜ ਪੁਲ ਸਮੇਤ ਸ਼ਹਿਰ ਦੀਆਂ ਕੁੱਝ ਹੋਰ ਥਾਵਾਂ ’ਤੇ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਭੁਪਿੰਦਰ ਸਿੰਘ ਬੈਂਸ)-ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਅਤੇ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਲਈ ਕਾਰਜਕਾਰੀ ਮੇਅਰ ਰਾਕੇਸ਼ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਵੀਰਵਾਰ ਨੂੰ ਜੱਸੀਆਂ ਰੋਡ, ਲੱਕੜ ਪੁਲ ਸਮੇਤ ਸ਼ਹਿਰ ਦੀਆਂ ਕੁੱਝ ਹੋਰ ਥਾਵਾਂ ’ਤੇ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਕੂੜੇ ਦੀ ਖੁੱਲ੍ਹੀ ਡੰਪਿੰਗ ਨੂੰ ਰੋਕਣ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰਨ ਦੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ। ਪਰਾਸ਼ਰ ਅਤੇ ਅਲੰਕਾਰ ਨੇ ਪਵੇਲੀਅਨ ਮਾਲ ਦੇ ਨੇੜੇ ਸਟੈਟਿਕ ਕੰਪੈਕਟਰ ਸਾਈਟ ਦਾ ਵੀ ਨਿਰੀਖਣ ਕੀਤਾ ਅਤੇ ਸਬੰਧਿਤ ਅਧਿਕਾਰੀਆਂ ਨੂੰ ਸ਼ਹਿਰ ਭਰ ਵਿਚ ਕੰਪੈਕਟਰ ਸਾਈਟਾਂ ਦੇ ਸਹੀ ਕੰਮਕਾਜ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਸਾਰੀਆਂ ਕੰਪੈਕਟਰ ਸਾਈਟਾਂ ’ਤੇ ਕਾਰਜਸ਼ੀਲ ਜਨਰੇਟਰ ਯਕੀਨੀ ਬਣਾਉਣ ਦੇ ਵੀ ਆਦੇਸ਼ ਦਿੱਤੇ ਗਏ ਹਨ। ਕਾਰਜਕਾਰੀ ਮੇਅਰ ਰਾਕੇਸ਼ ਪਰਾਸ਼ਰ ਅਤੇ ਨਗਰ ਨਿਗਮ ਕਮਿਸ਼ਨਰ ਓਜਸਵੀ ਅਲੰਕਾਰ ਨੇ ਕਿਹਾ ਕਿ ਵਸਨੀਕਾਂ ਵਲੋਂ ਕੂੜਾ ਖੁੱਲ੍ਹੇ ਵਿਚ ਸੁੱਟਣਾ ਸ਼ਹਿਰ ਵਿਚ ਕੂੜਾ ਪ੍ਰਬੰਧਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਵੱਡੀਆਂ ਸਮੱਸਿਆਵਾਂ ਵਿਚੋਂ ਇਕ ਹੈ। ਸ਼ਹਿਰ ਭਰ ਵਿਚ ਕੂੜਾ ਪ੍ਰਬੰਧਨ ਨੂੰ ਬਿਹਤਰ ਬਣਾਉਣ ਲਈ ਪਹਿਲਾਂ ਹੀ ਵੱਖ-ਵੱਖ ਪਹਿਲਕਦਮੀਆਂ ਕੀਤੀਆਂ ਜਾ ਚੁੱਕੀਆਂ ਹਨ ਅਤੇ ਹੋਰ ਕਦਮ ਚੁੱਕੇ ਜਾ ਰਹੇ ਹਨ, ਪਰ ਸ਼ਹਿਰ ਭਰ ਵਿਚ ਸਫ਼ਾਈ ਨੂੰ ਯਕੀਨੀ ਬਣਾਉਣ ਦਾ ਟੀਚਾ ਵਸਨੀਕਾਂ ਦੇ ਸਰਗਰਮ ਸਹਿਯੋਗ ਤੋਂ ਬਿਨਾਂ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਪਰਾਸ਼ਰ ਅਤੇ ਅਲੰਕਾਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਵੀ ਅਚਨਚੇਤ ਨਿਰੀਖਣ ਜਾਰੀ ਰਹਿਣਗੇ ਅਤੇ ਸਫ਼ਾਈ ਦੇ ਸੰਦਰਭ ਵਿਚ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਬੈਂਕ ਅਧਿਕਾਰੀਆਂ ਵਲੋਂ ਹੋਟਲ ਪਾਰਕ ਪਲਾਜ਼ਾ ਦੀ 7ਵੀਂ ਤੇ 8ਵੀਂ ਮੰਜ਼ਿਲ ’ਤੇ ਸਥਿਤ ਸੈਲੂਨ ਤੋਂ ਇਲਾਵਾ ਕਮਰਿਆਂ ਨੂੰ ਵੀ ਕ... ਅਗਲੀ ਖ਼ਬਰ ਦਿਆਨੰਦ ਹਸਪਤਾਲ ਨੇ ਸਰਜੀਕਲ ਰੋਬੋਟਿਕ ਸਿਸਟਮ ਨਾਲ 4 ਮਹੀਨਿਆਂ ਵਿਚ 100 ਰੋਬੋਟਿਕ ਸਰਜਰੀਆਂ ਕੀਤੀਆਂ ਪੂਰੀਆਂ
Ad Position 24