ਬੈਂਕ ਅਧਿਕਾਰੀਆਂ ਵਲੋਂ ਹੋਟਲ ਪਾਰਕ ਪਲਾਜ਼ਾ ਦੀ 7ਵੀਂ ਤੇ 8ਵੀਂ ਮੰਜ਼ਿਲ ’ਤੇ ਸਥਿਤ ਸੈਲੂਨ ਤੋਂ ਇਲਾਵਾ ਕਮਰਿਆਂ ਨੂੰ ਵੀ ਕੀਤਾ ਸੀਲ
ਲੁਧਿਆਣਾ, 20 ਅਗਸਤ (ਡਾ. ਤਰਲੋਚਨ ਸਿੰਘ)- ਸਥਾਨਕ ਭਾਈ ਬਾਲਾ ਚੌਂਕ ਸਥਿਤ ਫਾਈਵ ਸਟਾਰ ਹੋਟਲ ਪਾਰਕ ਪਲਾਜਾ ਵਿਖੇ ਅੱਜ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ਵਿਚ ਹੋਟਲ ਦੀ 7ਵੀਂ ਅਤੇ 8ਵੀਂ ਮੰਜਿਲ ਤੇ ਸਥਿਤ ਸੈਲੂਨ ਦੇ ਨਾਲ-ਨਾਲ ਬਣੇ ਕਮਰਿਆਂ ਨੂੰ ਵੀ ਸੀਲ ਕਰ ਦਿੱਤਾ।
ਹ
ਹੋਟਲ ਪਾਰਕ ਪਲਾਜ਼ਾ ਦਾ ਬਾਹਰੀ ਦਿ੍ਸ਼। ਤਸਵੀਰ-ਸੇਵਕ ਸਿੰਘ
21-08-2026
ਲੁਧਿਆਣਾ, 20 ਅਗਸਤ (ਡਾ. ਤਰਲੋਚਨ ਸਿੰਘ)- ਸਥਾਨਕ ਭਾਈ ਬਾਲਾ ਚੌਂਕ ਸਥਿਤ ਫਾਈਵ ਸਟਾਰ ਹੋਟਲ ਪਾਰਕ ਪਲਾਜਾ ਵਿਖੇ ਅੱਜ ਬੈਂਕ ਦੇ ਸੀਨੀਅਰ ਅਧਿਕਾਰੀਆਂ ਦੀ ਟੀਮ ਨੇ ਪੁਲਿਸ ਦੀ ਮੌਜੂਦਗੀ ਵਿਚ ਹੋਟਲ ਦੀ 7ਵੀਂ ਅਤੇ 8ਵੀਂ ਮੰਜਿਲ ਤੇ ਸਥਿਤ ਸੈਲੂਨ ਦੇ ਨਾਲ-ਨਾਲ ਬਣੇ ਕਮਰਿਆਂ ਨੂੰ ਵੀ ਸੀਲ ਕਰ ਦਿੱਤਾ। ਜਾਣਕਾਰੀ ਅਨੁਸਾਰ ਹੋਟਲ ਤੇ ਕਰੋੜਾਂ ਰੁਪਏ ਦਾ ਬੈਂਕ ਕਰਜ਼ਾ ਹੈ। ਇਸ ਕਾਰਵਾਈ ਦੇ ਦੌਰਾਨ ਹੋਟਲ ਦੇ ਮੁੱਖ ਦਰਵਾਜੇ ਤੇ ਭਾਰੀ ਪੁਲਿਸ ਫੋਰਸ ਤੈਨਾਤ ਰਹੀ, ਜਦਕਿ ਬੈਂਕ ਅਤੇ ਪੁਲਿਸ ਦੇ ਸੀਨੀਅਰ ਅਧਿਕਾਰੀ ਅੰਦਰ ਦਸਤਾਵੇਜਾਂ ਦੀ ਜਾਂਚ ਤੇ ਸੀਲਿੰਗ ਪ੍ਰਕਿਰਿਆ ਵਿਚ ਜੁਟੇ ਰਹੇ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹੋਟਲ ਪ੍ਰਬੰਧਕਾਂ ਤੇ ਵੱਖ-ਵੱਖ ਬੈਂਕਾਂ ਦਾ ਕਰੋੜਾਂ ਰੁਪਏ ਦਾ ਕਰਜ਼ਾ ਬਕਾਇਆ ਹੈ, ਜਿਸ ਨੂੰ ਲੈ ਕੇ ਲੰਮੇ ਸਮੇਂ ਤੋਂ ਬੈਂਕ ਅਤੇ ਪ੍ਰਬੰਧਕਾਂ ਵਿਚਕਾਰ ਵਿਵਾਦ ਚੱਲ ਰਿਹਾ ਹੈ। ਅਦਾਲਤ ਵਲੋਂ ਹੋਟਲ ਪ੍ਰਬੰਧਕਾਂ ਨੂੰ ਬਕਾਏ ਦੇ ਨਿਪਟਾਰੇ ਅਤੇ ਪੇਸ਼ੀ ਨੂੰ ਲੈ ਕੇ ਕਈ ਵਾਰ ਨੋਟਿਸ ਜਾਰੀ ਕੀਤੇ ਗਏ ਸਨ, ਪਰ ਪ੍ਰਬੰਧਕਾਂ ਵਲੋਂ ਕੋਈ ਵੀ ਤਸੱਲੀਬਖਸ਼ ਜਵਾਬ ਨਹੀਂ ਦਿੱਤਾ ਗਿਆ। ਨੋਟਿਸਾਂ ਦੀ ਅਣਦੇਖੀ ਤੋਂ ਬਾਅਦ ਆਖ਼ਰਕਾਰ ਅਦਾਲਤ ਦੀ ਟੀਮ ਤੇ ਬੈਂਕ ਅਧਿਕਾਰੀਆਂ ਨੇ ਪੁਲਿਸ ਬਲ ਨੂੰ ਨਾਲ ਲੈ ਕੇ ਮੌਕੇ ’ਤੇ ਰਿਕਵਰੀ ਤੇ ਸੀਲਿੰਗ ਦੀ ਕਾਰਵਾਈ ਸ਼ੁਰੂ ਕੀਤੀ। ਹੋਟਲ ਵਿਚ ਸਥਿਤ ਸੈਲੂਨ ਨੂੰ ਸੀਲ ਕੀਤਾ ਗਿਆ। 7ਵੀਂ ਤੇ 8ਵੀਂ ਮੰਜਿਲ ਸਥਿਤ ਕਮਰਿਆਂ ਨੂੰ ਵੀ ਸੀਲ ਕਰਕੇ ਅਧਿਕਾਰਤ ਨੋਟਿਸ ਚਿਪਕਾ ਦਿੱਤੇ ਗਏ। ਇਹ ਕਾਰਵਾਈ ਕਿਸ ਬੈਂਕ ਦੇ ਕਰਜ਼ੇ ਜਾਂ ਐਨ.ਪੀ.ਏ. ਮਾਮਲੇ ਦੇ ਤਹਿਤ ਕੀਤੀ ਗਈ ਹੈ, ਇਸਨੂੰ ਲੈ ਕੇ ਹੁਣ ਤੱਕ ਬੈਂਕ ਅਤੇ ਪੁਲਿਸ ਅਧਿਕਾਰੀਆਂ ਨੇ ਅਧਿਕਾਰਤ ਤੌਰ ’ਤੇ ਕੋਈ ਜਾਣਕਾਰੀ ਨਹੀਂ ਦਿੱਤੀ। ਹੋਟਲ ਪ੍ਰਬੰਧਕਾਂ ਤੋਂ ਵੀ ਸਬੰਧਿਤ ਦਸਤਾਵੇਜਾਂ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ।