21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਮੌਨਸੂਨ ਤੋਂ ਬਾਅਦ ਵਧ ਰਹੇ ਡੇਂਗੂ ਦੇ ਸ਼ੁਰੂਆਤੀ ਲੱਛਣਾਂ ਨੂੰ ਨਾ ਕਰੋ ਨਜ਼ਰਅੰਦਾਜ਼- ਡਾ. ਮਨਦੀਪ ਸਿੰਘ ਸੈਣੀ

ਲੁਧਿਆਣਾ, 20 ਅਗਸਤ (ਅ. ਬ.)

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਅ.ਬ.)- ਹਰ ਸਾਲ 20 ਅਗਸਤ ਨੂੰ ਵਿਸ਼ਵ ਮੱਛਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਤਾਂ ਜੋ ਲੋਕਾਂ ਨੂੰ ਚੇਤੇ ਕਰਵਾਇਆ ਜਾ ਸਕੇ ਕਿ ਮੱਛਰ ਦਾ ਇੱਕ ਡੰਗ ਜਿਹਾ ਡੰਗ ਵੀ ਗੰਭੀਰ ਬਿਮਾਰੀ ਦਾ ਕਾਰਨ ਬਣ ਸਕਦਾ ਹੈ। ਨੈਸ਼ਨਲ ਸੈਂਟਰ ਫ਼ਾਰ ਵੈਕਟਰ ਬੌਰਨ ਡਿਜ਼ੀਜ਼ ਕੰਟਰੋਲ ਦੇ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2024 ’ਚ ਭਾਰਤ ਅੰਦਰ ਡੇਂਗੂ ਦੇ 2.3 ਲੱਖ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਅਤੇ ਲਗਭਗ 300 ਮੌਤਾਂ ਹੋਈਆਂ। ਪਿਛਲੇ 5 ਸਾਲਾਂ ਵਿੱਚ ਇਹ ਸਾਲਾਨਾ ਅੰਕੜਾ ਲਗਭਗ 1.2 ਲੱਖ ਤੋਂ 2.9 ਲੱਖ ਦਰਮਿਆਨ ਘੁੰਮਦਾ ਰਿਹਾ ਹੈ। ਡਾ. ਮਨਦੀਪ ਸਿੰਘ ਸੈਣੀ, ਸੀਨੀਅਰ ਕੰਸਲਟੈਂਟ - ਇੰਟਰਨਲ ਮੈਡੀਸਨ, ਫ਼ੋਰਟਿਸ ਹਸਪਤਾਲ, ਲੁਧਿਆਣਾ ਕਹਿੰਦੇ ਹਨ ਕਿ ਡੇਂਗੂ ਦੀ ਸ਼ੁਰੂਆਤ ਆਮ ਤੌਰ ‘ਤੇ ਆਮ ਬੁਖ਼ਾਰ ਵਾਂਗ ਹੀ ਹੁੰਦੀ ਹੈ ਤੇ ਇਹੀ ਕਾਰਨ ਹੈ ਕਿ ਲੋਕ ਟੈਸਟ ਕਰਵਾਉਣ ਵਿੱਚ ਦੇਰੀ ਕਰ ਦਿੰਦੇ ਹਨ। ਬਿਮਾਰੀ ਦੇ ਪਹਿਲੇ ਕੁਝ ਦਿਨ ਸਭ ਤੋਂ ਮਹੱਤਵਪੂਰਨ ਹੁੰਦੇ ਹਨ। ਚਿਤਾਵਨੀ ਸੰਕੇਤਾਂ ਦੀ ਸਮੇਂ ਸਿਰ ਪਛਾਣ ਕਰਨਾ ਤੇ ਪਲੇਟਲੇਟਸ ਦੀ ਗਿਣਤੀ ‘ਤੇ ਲਗਾਤਾਰ ਨਜ਼ਰ ਰੱਖਣਾ ਬਿਮਾਰੀ ਨੂੰ ਗੰਭੀਰ ਅਤੇ ਜਾਨਲੇਵਾ ਸਥਿਤੀ ਵਿੱਚ ਜਾਣ ਤੋਂ ਰੋਕ ਸਕਦਾ ਹੈ। ਜ਼ਿਆਦਾਤਰ ਡੇਂਗੂ ਦੇ ਮਰੀਜ਼ ਆਰਾਮ ਅਤੇ ਸਹੀ ਨਿਗਰਾਨੀ ਨਾਲ ਠੀਕ ਹੋ ਜਾਂਦੇ ਹਨ, ਪਰ ਖ਼ਤਰੇ ਦੇ ਸੰਕੇਤਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ:
Ad Position 22
No active advertisement
ਪਿਛਲੀ ਖ਼ਬਰ ਡਿਵੈਲਪਮੈਂਟ ਚਾਰਜ ਦੇਣ ਦੇ ਬਾਵਜੂਦ ਵੀ ਮੁੱਢਲੀਆਂ ਸਹੂਲਤਾਂ ਤੋਂ ਸੱਖਣੇ ਕਾਰੋਬਾਰੀ ਅਗਲੀ ਖ਼ਬਰ ਬੈਂਕ ਅਧਿਕਾਰੀਆਂ ਵਲੋਂ ਹੋਟਲ ਪਾਰਕ ਪਲਾਜ਼ਾ ਦੀ 7ਵੀਂ ਤੇ 8ਵੀਂ ਮੰਜ਼ਿਲ ’ਤੇ ਸਥਿਤ ਸੈਲੂਨ ਤੋਂ ਇਲਾਵਾ ਕਮਰਿਆਂ ਨੂੰ ਵੀ ਕ...
Ad Position 24