21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸਾਂਝੀ ਐਕਸ਼ਨ ਕਮੇਟੀ ਪੰਜਾਬ ਤੇ ਪੀ.ਏ.ਯੂ. ਦੀਆਂ ਮੁਲਾਜ਼ਮ ਤੇ ਪੈਨਸ਼ਨਰ ਜਥੇਬੰਦੀਆਂ ਦੀ ਮੀਟਿੰਗ

ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਪੀ. ਏ.

Ad Position 21
No active advertisement
ਅਜੀਤ ਡੈਸਕ 21-08-2026
ਲੁਧਿਆਣਾ, 20 ਅਗਸਤ (ਜਸਵਿੰਦਰ ਸਿੰਘ)-ਸਾਂਝੀ ਐਕਸ਼ਨ ਕਮੇਟੀ ਪੰਜਾਬ ਦੇ ਚੇਅਰਮੈਨ ਸੁਖਚੈਨ ਸਿੰਘ ਖਹਿਰਾ ਨੇ ਪੀ.ਏ.ਯੂ. ਇੰਪਲਾਈਜ਼ ਯੂਨੀਅਨ, ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ, ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ ਅਤੇ ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰਜ਼ ਐਸੋਸੀਏਸ਼ਨ ਨਾਲ ਸਾਂਝੀ ਐਕਸ਼ਨ ਕਮੇਟੀ ਪੰਜਾਬ ਵਲੋਂ ਕੀਤੇ ਜਾ ਰਹੇ ਮਹਾਂ ਬੰਦ ਅਤੇ ਭਵਿੱਖ ਵਿਚ ਸਾਂਝੀ ਐਕਸ਼ਨ ਕਮੇਟੀ ਵਲੋਂ ਕੀਤੇ ਜਾ ਰਹੇ ਐਕਸ਼ਨਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਵਿਚ ਮੁਲਾਜ਼ਮ, ਟੀਚਰਜ਼ ਅਤੇ ਪੈਨਸ਼ਨਰ ਭਾਰੀ ਗਿਣਤੀ ਵਿਚ ਸ਼ਾਮਲ ਹੋਏ। ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਮਨਮੋਹਨ ਸਿੰਘ ਨੇ ਸੁਖਚੈਨ ਸਿੰਘ ਖਹਿਰਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਜੀ ਆਇਆਂ ਕਿਹਾ। ਪੀ.ਏ.ਯੂ. ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਬਲਦੇਵ ਸਿੰਘ ਵਾਲੀਆ, ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਡਾ: ਹਰਮੀਤ ਸਿੰਘ ਕਿੰਗਰਾਂ ਅਤੇ ਪੀ.ਏ.ਯੂ. ਪੈਨਸ਼ਨਰ ਅਤੇ ਰਿਟਾਇਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ 27 ਅਗਸਤ ਨੂੰ ਕੀਤੇ ਜਾ ਰਹੇ ਮਹਾਂ ਬੰਦ ਦਾ ਪੂਰਨ ਸਮਰਥਨ ਕਰਨਗੇ। ਪੀ.ਏ.ਯੂ. ਸਮੂਹ ਮੁਲਾਜ਼ਮ ਅਤੇ ਅਧਿਆਪਕ ਉਸ ਦਿਨ ਸਮੂਹਿਕ ਛੁੱਟੀ ਲੈ ਕੇ ਸਾਰਾ ਕੰਮ ਬੰਦ ਕਰਨਗੇ ਅਤੇ ਭਵਿੱਖ ਵਿਚ ਸਾਂਝੀ ਐਕਸ਼ਨ ਕਮੇਟੀ ਜੋ ਸੰਘਰਸ਼ਾਂ ਦਾ ਪ੍ਰੋਗਰਾਮ ਉਲੀਕਿਆਂ ਜਾਵੇਗਾ ਪਹਿਲਾਂ ਦੀ ਤਰਾਂ ਉਹ ਪੂਰਾ ਸਮਰਥਨ ਕਰਨਗੇ। ਇਸ ਸਮੇਂ ਚੇਤਨ ਸਿੰਗਲਾ (ਜਨਰਲ ਸਕੱਤਰ ਪੀ.ਏ.ਯੂ. ਟੀਚਰਜ਼ ਐਸੋਸੀਏਸ਼ਨ) ਲਾਲ ਬਹਾਦਰ ਯਾਦਵ, ਨਵਨੀਤ ਸ਼ਰਮਾ ਡਾ: ਕੇ.ਐਸ. ਸਾਂਘਾਂ, ਡਾ: ਗੁਰਮੀਤ ਸਿੰਘ, ਢੇਰੀ, ਡਾ: ਮਨਦੀਪ ਸਿੰਘ ਗਿੱਲ, ਡਾ: ਧਰਮਿੰਦਰ ਭਾਟੀਆ, ਡ: ਵਿਜੈ ਸਿੰਗਲਾ ਨਰਿੰਦਰ ਸਿੰਘ ਸੇਖੋਂ, ਰਣਜੀਤ ਸਿੰਘ ਖੋਸਾ, ਹਰਜੀਤ ਸਿੰਘ ਖੰਟ, ਭੁਪਿੰਦਰ ਸਿੰਘ, ਗੁਰਇਕਬਾਲ ਸਿੰਘ ਸੋਹੀ, ਧਰਮਿੰਦਰ ਸਿੰਘ ਸਿੱਧੂ, ਸਤਵਿੰਦਰ ਸਿੰਘ, ਹਰਮਿੰਦਰ ਸਿੰਘ, ਸੁਰਜੀਤ ਸਿੰਘ, ਕਰਨੈਲ ਸਿੰਘ, ਜਗਦੀਪ ਸਿੰਘ, ਨੰਦ ਕਿਸ਼ੋਰ, ਪ੍ਰਿੰਸ ਗਰਗ, ਸੁਰਿੰਦਰ ਸਿੰਘ, ਜਤਿੰਦਰ ਕੁਮਾਰ, ਸਤਨਾਮ ਸਿੰਘ, ਰਕੇਸ਼ ਕੁਮਾਰ ਕੌਂਡਲ, ਰੁਪਿੰਦਰ ਸਿੰਘ (ਜਨਰਲ ਸਕੱਤਰ ਪੀ.ਏ.ਯੂ. ਫੋਰਥ ਕਲਾਸ ਵਰਕਰਜ਼ ਯੂਨੀਅਨ) ਸਤਨਾਮ ਸਿੰਘ, ਦਰਸ਼ਨ ਸਿੰਘ, ਨਿਤਿਆ ਨੰਦ, ਗੁਲਸ਼ਨ ਕੁਮਾਰ ਡਾ: ਗੁਲਜ਼ਾਰ ਪੰਧੇਰ, ਦਲਜੀਤ ਸਿੰਘ ਖਾਲਸਾ (ਪੈਨਸ਼ਨਰ ਸਾਥੀ) ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਦਿਨੋਂ -ਦਿਨ ਵੱਧ ਰਹੀਆਂ ਅਪਰਾਧਿਕ ਵਾਰਦਾਤਾਂ ਕਾਰਨ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ-ਰੋਹਿਤ ਧੀਰ ਅਗਲੀ ਖ਼ਬਰ ਬਿਜਲੀ ਮੁਲਾਜ਼ਮਾਂ ਵਲੋਂ ਡਵੀਜ਼ਨ ਲਲਤੋਂ ਕਲਾਂ ਅੱਗੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਧਰਨਾ
Ad Position 24