ਪ੍ਰਾਪਰਟੀ ਡੀਲਰ ਵਲੋਂ ਆਪਣੀ ਜਾਨ ਬਚਾਉਣ ਲਈ ਲਾਇਸੈਂਸੀ ਹਥਿਆਰ ਨਾਲ ਕੀਤੇ ਫਾਇਰ ’ਚ ਇਕ ਜ਼ਖਮੀ
ਫੁੱਲਾਂਵਾਲ, 20 ਅਗਸਤ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫੁੱਲਾਂਵਾਲ ਚੌਕ ਵਿਖੇ ਪ੍ਰਾਪਰਟੀ ਡੀਲਰ ਵਲੋਂ ਆਪਣੀ ਜਾਨ ਬਚਾਉਣ ਲਈ ਲਾਇਸੈਂਸੀ ਹਥਿਆਰ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਦੱਸਣ ਮੁਤਾਬਿਕ ਫੁੱਲਾਂਵਾਲ ਚੌਕ ਵਿਖੇ ਕੁੱਝ ਲੋਕਾਂ ਵਲੋਂ ਉਸ ਦੀ ਸਕਾਰਪੀਓ ਨਾਲ ਟੱਕਰ ਹੋ ਜਾਣ ਤੋਂ ਬਾਅਦ ਇੱਟਾਂ-ਪੱਥਰਾਂ ਨਾਲ ਹਮਲਾ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ’ਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰ ਕਰ ਦਿੱਤਾ, ਜੋ ਇਕ ਹਮਲਾਵਰ ਦੀ ਲੱਤ ਵਿਚ ਲੱਗਾ। ਇਸ ਦੀ ਇਤਲਾਹ ਉਸ ਦੇ ਪੁੱਤਰ ਵਲੋਂ ਥਾਣਾ ਦੁੱਗਰੀ ਵਿਖੇ ਦਿੱਤੀ ਗਈ।
ਫੁੱਲਾਂਵਾਲ, 20 ਅਗਸਤ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫੁੱਲਾਂਵਾਲ ਚੌਕ ਵਿਖੇ ਪ੍ਰਾਪਰਟੀ ਡੀਲਰ ਵਲੋਂ ਆਪਣੀ ਜਾਨ ਬਚਾਉਣ ਲਈ ਲਾਇਸੈਂਸੀ ਹਥਿਆਰ ਨਾਲ ਫਾਇਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਦੱਸਣ ਮੁਤਾਬਿਕ ਫੁੱਲਾਂਵਾਲ ਚੌਕ ਵਿਖੇ ਕੁੱਝ ਲੋਕਾਂ ਵਲੋਂ ਉਸ ਦੀ ਸਕਾਰਪੀਓ ਨਾਲ ਟੱਕਰ ਹੋ ਜਾਣ ਤੋਂ ਬਾਅਦ ਇੱਟਾਂ-ਪੱਥਰਾਂ ਨਾਲ ਹਮਲਾ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ, ਜਿਸ ’ਤੇ ਉਸ ਨੇ ਆਪਣੀ ਜਾਨ ਬਚਾਉਣ ਲਈ ਆਪਣੇ ਲਾਇਸੈਂਸੀ ਹਥਿਆਰ ਨਾਲ ਫਾਇਰ ਕਰ ਦਿੱਤਾ, ਜੋ ਇਕ ਹਮਲਾਵਰ ਦੀ ਲੱਤ ਵਿਚ ਲੱਗਾ। ਇਸ ਦੀ ਇਤਲਾਹ ਉਸ ਦੇ ਪੁੱਤਰ ਵਲੋਂ ਥਾਣਾ ਦੁੱਗਰੀ ਵਿਖੇ ਦਿੱਤੀ ਗਈ। ਥਾਣਾ ਦੁੱਗਰੀ ਦੇ ਇੰਸਪੈਕਟਰ ਗੁਰਮੁਖ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਘਟਨਾ ਦੀ ਸੂਚਨਾ ਮਿਲੀ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਸਥਲ ਦੇ ਆਲੇ-ਦੁਆਲੇ ਲੱਗੇ ਸੀ.ਸੀ. ਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਅਤੇ ਘਟਨਾ ਨਾਲ ਜੁੜੇ ਹੋਰ ਤੱਥਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਗੋਲੀ ਲੱਗਣ ਵਾਲੇ ਵਿਅਕਤੀ ਅਤੇ ਹਮਲੇ ਵਿਚ ਸ਼ਾਮਲ ਹੋਰ ਮੁਲਜ਼ਮਾਂ ਬਾਰੇ ਵੀ ਜਾਣਕਾਰੀ ਇਕੱਠੀ ਕਰਨ ਵਿਚ ਜੁਟੀ ਹੈ।