23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਲੁਧਿਆਣਾ, 22 ਅਗਸਤ ( ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੇ ਪ੍ਰੀ-ਪ੍ਰਾਇਮਰੀ ਵਿੰਗ ’ਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚੇ ਰੰਗੀਨ ਰਵਾਇਤੀ ਪਹਿਰਾਵੇ ਵਿਚ ਬਹੁਤ ਖ਼ੁਸ਼ ਦਿਖਾਈ ਦਿੱਤੇ।

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ ( ਬੈਂਸ)-ਗੁਰੂ ਨਾਨਕ ਇੰਟਰਨੈਸ਼ਨਲ ਪਬਲਿਕ ਸਕੂਲ, ਮਾਡਲ ਟਾਊਨ ਦੇ ਪ੍ਰੀ-ਪ੍ਰਾਇਮਰੀ ਵਿੰਗ ’ਚ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਬੱਚੇ ਰੰਗੀਨ ਰਵਾਇਤੀ ਪਹਿਰਾਵੇ ਵਿਚ ਬਹੁਤ ਖ਼ੁਸ਼ ਦਿਖਾਈ ਦਿੱਤੇ। ਬੱਚੇ ਆਪਣੇ ਟਿਫ਼ਨ ਬਾਕਸਾਂ ਵਿਚ ਖੀਰ ਅਤੇ ਮਾਲ੍ਹਪੂੜਾ ਵਰਗੇ ਰਵਾਇਤੀ ਪਕਵਾਨ ਲੈ ਕੇ ਆਏ। ਉਨ੍ਹਾਂ ਨੇ ਉਤਸ਼ਾਹ ਨਾਲ ਤਿਉਹਾਰਾਂ ਦੇ ਪਕਵਾਨਾਂ ਨੂੰ ਸਾਂਝਾ ਕੀਤਾ ਅਤੇ ਆਨੰਦ ਮਾਣਿਆ। ਇਸ ਮੌਕੇ ਸਕੂਲ ਡਾਇਰੈਕਟਰ ਗੁਰਮੰਤ ਕੌਰ ਗਿੱਲ ਅਤੇ ਕਾਰਜਕਾਰੀ ਪ੍ਰਿੰਸੀਪਲ ਗੁਰਜੀਤ ਕੌਰ ਵੀ ਵਿਸ਼ੇਸ਼ ਤੌਰ ’ਤੇ ਸ਼ਾਮਿਲ ਸਨ। ਮੁੱਖ ਅਧਿਆਪਕਾ ਨਵਜੀਤ ਕੌਰ ਨੇ ਬੱਚਿਆਂ ਦੀ ਉਤਸ਼ਾਹੀ ਭਾਗੀਦਾਰੀ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਨੂੰ ਭਾਰਤ ਦੀਆਂ ਅਮੀਰ ਸਭਿਆਚਾਰਕ ਪਰੰਪਰਾਵਾਂ ਨਾਲ ਜੁੜੇ ਰਹਿਣ ਲਈ ਉਤਸ਼ਾਹਿਤ ਕੀਤਾ। ਇਸ ਮੌਕੇ ਜੀਆਪ੍ਰੀਤ ਨੂੰ ਤੀਆਂ ਦੀ ਰਾਣੀ ਵਜੋਂ ਚੁਣਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰ. 42 ’ਚ ਜੇ.ਸੀ.ਬੀ. ਮਸ਼ੀਨ ਅੱਗੇ ਲੇਟਿਆ ਦੁਕਾਨਦਾਰ ਅਗਲੀ ਖ਼ਬਰ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਫ਼ੈਸਲੇ ਨਾਲ ਖ਼ੁਸ਼ੀ ਦੀ ਲਹਿਰ
Ad Position 24