23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਿਜਲੀ ਚੋਰੀ ਦੇ ਮਾਮਲੇ ਵਿਚ ਕੌਂਸਲਰ ਰੋਹਿਤ ਸਿੱਕਾ ਖ਼ਿਲਾਫ਼ ਕੇਸ ਦਰਜ

ਲੁਧਿਆਣਾ, 22 ਅਗਸਤ (ਜਤਿੰਦਰ ਭੰਬੀ)-ਭਾਜਪਾ ਕੌਂਸਲਰ ਅਤੇ ਨਗਰ ਨਿਗਮ ਸਦਨ ’ਚ ਵਿਰੋਧੀ ਧਿਰ ਦੇ ਉਪ ਆਗੂ ਰੋਹਿਤ ਸਿੱਕਾ ਖ਼ਿਲਾਫ਼ ਬਿਜਲੀ ਚੋਰੀ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁੱਖ ਥਾਣਾ ਅਫ਼ਸਰ ਐਂਟੀ ਥੈਫ਼ਟ ਦੀ ਪੁਲਿਸ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ/ਵਣਜ ਅਗਰ ਨਗਰ ਮੰਡਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ।

Ad Position 21
No active advertisement
ਅਜੀਤ ਡੈਸਕ 23-08-2026
ਲੁਧਿਆਣਾ, 22 ਅਗਸਤ (ਜਤਿੰਦਰ ਭੰਬੀ)-ਭਾਜਪਾ ਕੌਂਸਲਰ ਅਤੇ ਨਗਰ ਨਿਗਮ ਸਦਨ ’ਚ ਵਿਰੋਧੀ ਧਿਰ ਦੇ ਉਪ ਆਗੂ ਰੋਹਿਤ ਸਿੱਕਾ ਖ਼ਿਲਾਫ਼ ਬਿਜਲੀ ਚੋਰੀ ਦੇ ਮਾਮਲੇ ਨੂੰ ਲੈ ਕੇ ਕੇਸ ਦਰਜ ਕੀਤਾ ਗਿਆ ਹੈ। ਇਹ ਕਾਰਵਾਈ ਮੁੱਖ ਥਾਣਾ ਅਫ਼ਸਰ ਐਂਟੀ ਥੈਫ਼ਟ ਦੀ ਪੁਲਿਸ ਨੇ ਸਹਾਇਕ ਕਾਰਜਕਾਰੀ ਇੰਜੀਨੀਅਰ/ਵਣਜ ਅਗਰ ਨਗਰ ਮੰਡਲ ਦੀ ਸ਼ਿਕਾਇਤ ’ਤੇ ਅਮਲ ਵਿਚ ਲਿਆਂਦੀ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਸਹਾਇਕ ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਰੋਹਿਤ ਸਿੱਕਾ ਨੇ ਹੈਬੋਵਾਲ ਕਲਾਂ, ਨਿਊ ਦੀਪ ਨਗਰ ਵਿਖੇ ਆਪਣਾ ਦਫ਼ਤਰ ਬਣਾਇਆ ਹੋਇਆ ਹੈ ਅਤੇ ਉਸ ਉਪਰ ਰੋਹਿਤ ਸਿੱਕਾ ਕੌਂਸਲਰ ਦੇ ਨਾਮ ਦਾ ਬੋਰਡ ਲੱਗਾ ਹੋਇਆ ਹੈ, ਜਿਸਦਾ ਬਿਜਲੀ ਕੁਨੈਕਸ਼ਨ ਪ੍ਰੀਤਮ ਸਿੰਘ ਪੁੱਤਰ ਭਜਨ ਸਿੰਘ ਦੇ ਨਾਮ ’ਤੇ ਚੱਲ ਰਿਹਾ ਹੈ, ਉਥੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਸੀ। ਉਨ੍ਹਾਂ ਦੱਸਿਆ ਕਿ ਖਪਤਕਾਰ ਨੂੰ ਬਿਜਲੀ ਚੋਰੀ ਸਬੰਧੀ ਨੋਟਿਸ ਵੀ ਜਾਰੀ ਕੀਤੇ ਜਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਸਨੇ ਬਿਜਲੀ ਚੋਰੀ ਕਰਨੀ ਬੰਦ ਨਹੀਂ ਕੀਤੀ। ਪੁਲਿਸ ਨੇ ਰੋਹਿਤ ਸਿੱਕਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕੌਂਸਲਰ ਰੋਹਿਤ ਸਿੱਕਾ ਨੇ ਕੇਸ ਨੂੰ ਸਿਆਸੀ ਰੰਜਿਸ਼ ਦੱਸਿਆ ਇਸ ਸਬੰਧੀ ਜਦੋਂ ਕੌਂਸਲਰ ਰੋਹਿਤ ਸਿੱਕਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਇਸ ਨੂੰ ਸਿਆਸੀ ਰੰਜਿਸ਼ ਦੱਸਦੇ ਹੋਏ ਆਖਿਆ ਕਿ ਕਿ ਮੈਨੂੰ ਸਮਝ ਨਹੀਂ ਲੱਗਦੀ ਕਿ ਮੇਰੇ ਨਾਂ ’ਤੇ ਐਫ.ਆਈ.ਆਰ. ਕਿਵੇਂ ਹੋ ਗਈ ਕਿਉਂਕਿ ਨਾ ਹੀ ਮੇਰੇ ਨਾਂ ’ਤੇ ਮੀਟਰ ਹੈ ਅਤੇ ਨਾ ਹੀ ਪ੍ਰਾਪਰਟੀ, ਮੈਂ ਤਾਂ ਸਿਰਫ਼ ਉਥੇ ਦੋ-ਚਾਰ ਘੰਟੇ ਬੈਠ ਕੇ ਲੋਕਾਂ ਦੀ ਸੇਵਾ ਕਰਦਾ ਹਾਂ।
Ad Position 22
No active advertisement
ਪਿਛਲੀ ਖ਼ਬਰ ਵਿੱਤ ਤੇ ਠੇਕਾ ਕਮੇਟੀ ਦੇ 2 ਮੈਂਬਰਾਂ ਦੀ ਚੋਣ ਤੋਂ ਪਹਿਲਾਂ ਨਿਗਮ ਵਲੋਂ ਜਾਰੀ ਨੋਟਿਸ ’ਤੇ ਉਠੇ ਸਵਾਲ ਅਗਲੀ ਖ਼ਬਰ 21 ਸੰਸਥਾਵਾਂ ਨੇ ਸੁਨੀਲ ਮੌਦਗਿਲ ਤੇ ਜੀਵਨ ਗੁਪਤਾ ਦਾ ਕੀਤਾ ਸਨਮਾਨ
Ad Position 24