ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵਲੋਂ ਰੋਸ ਪ੍ਰਦਰਸ਼ਨ
ਲੁਧਿਆਣਾ, 25 ਅਗਸਤ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਜਗਰਾਉਂ ਪੁਲ ’ਤੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਬੀਤੇ ਵਰ੍ਹੇ 19 ਮਾਰਚ ਨੂੰ ਸ਼ੰਭੂ ਖਨੋਰੀ ਬਾਰਡਰ ’ਤੇ ਲੱਗਾ ਮੋਰਚਾ ਚੁੱਕਿਆ ਗਿਆ ਸੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਲੁਧਿਆਣਾ, 25 ਅਗਸਤ (ਜਸਵਿੰਦਰ ਸਿੰਘ)-ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਜਗਰਾਉਂ ਪੁਲ ’ਤੇ ਰੋਸ ਪ੍ਰਦਰਸ਼ਨ ਦੌਰਾਨ ਕਿਹਾ ਕਿ ਬੀਤੇ ਵਰ੍ਹੇ 19 ਮਾਰਚ ਨੂੰ ਸ਼ੰਭੂ ਖਨੋਰੀ ਬਾਰਡਰ ’ਤੇ ਲੱਗਾ ਮੋਰਚਾ ਚੁੱਕਿਆ ਗਿਆ ਸੀ। ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਮੋਰਚੇ ਦੇ ਆਗੂਆਂ ਨੂੰ ਬੁਲਾ ਕੇ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਮੋਰਚੇ ਵਾਲੀ ਜਗ੍ਹਾ ਤੋਂ ਕਿਸਾਨਾਂ ਦੇ ਟਰੈਕਟਰ, ਟਰਾਲੀਆਂ, ਖਾਣ-ਪੀਣ ਦਾ ਸਮਾਨ ਸਮੇਤ ਸਿਲੰਡਰ, ਚੁੱਲ੍ਹੇ, ਮੰਜੇ ਕੁੱਲਰ ਆਦਿ ਚੁਕਵਾ ਦਿੱਤੇ ਗਏ ਸਨ। ਇਹ ਚੋਰੀ ਕੀਤਾ ਅਤੇ ਲੁੱਟਿਆ ਗਿਆ ਸਮਾਨ ਵੱਖ ਵੱਖ ਥਾਵਾਂ ਤੋਂ ਬਰਾਮਦ ਕੀਤਾ ਗਿਆ, ਜਿਸ ਤਹਿਤ ਪਰਚੇ ਵੀ ਦਰਜ ਕੀਤੇ ਗਏ। ਇਹ ਸਾਰੇ ਸਾਮਾਨ ਦਾ ਮੁਆਵਜ਼ਾ ਲੈਣ ਸਬੰਧੀ ਸਰਕਾਰ ਨੂੰ ਸੂਚੀ ਵੀ ਭੇਜੀ ਗਈ ਤੇ ਕਈ ਮੀਟਿੰਗਾਂ ਕੀਤੀਆਂ ਗਈਆਂ, ਜਿਸ ਦਾ ਸਰਕਾਰ ਉਪਰ ਕੋਈ ਅਸਰ ਨਹੀਂ ਹੋਇਆ। ਅੱਜ ਕਿਸਾਨ ਮਜ਼ਦੂਰ ਮੋਰਚਾ ਭਾਰਤ ਚੈਪਟਰ ਪੰਜਾਬ ਦੇ ਸੱਦੇ ‘ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਦੁਆਬਾ ਨੇ ਸਾਂਝਾ ਰੋਸ ਪ੍ਰਦਰਸ਼ਨ ਕੀਤਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਦਰਵੀਰ ਸਿੰਘ ਕਾਦੀਆਂ ਪ੍ਰਧਾਨ ਮਾਲਵਾ ਜ਼ੋਨ ਬੀ.ਕ.ਯੂ. ਦੁਆਬਾ ਅਤੇ ਹੋਰ ਕਿਸਾਨ ਸਾਥੀ ਹਾਜ਼ਰ ਸਨ।