27-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-08-2026

ਮਦਨੀਪੁਰ ਵਲੋਂ ਰਾਮਗੜ੍ਹੀਆ ਸਕੂਲ ਨੂੰ ‘ਮੈਲ਼ੀ ਜਹੀ ਕਿਤਾਬ’ ਭੇਟ

ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)- ਜਨਮ ਭੌਂ ਤੇ ਕਰਮ ਭੌਂ ਦੋ ਅਹਿਮ ਥਾਵਾਂ ਹੁੰਦੀਆਂ ਬੰਦੇ ਦੇ ਜੀਵਨ ਵਿਚ।

Ad Position 21
No active advertisement
ਅਜੀਤ ਡੈਸਕ 27-08-2026
ਲੁਧਿਆਣਾ, 26 ਅਗਸਤ (ਡਾ. ਤਰਲੋਚਨ ਸਿੰਘ)- ਜਨਮ ਭੌਂ ਤੇ ਕਰਮ ਭੌਂ ਦੋ ਅਹਿਮ ਥਾਵਾਂ ਹੁੰਦੀਆਂ ਬੰਦੇ ਦੇ ਜੀਵਨ ਵਿਚ। ਪਿਛਲੇ 28 ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿਚ ਕੰਪਿਊਟਰ ਸਿੱਖਿਆ, ਮੈਥ ਸਿੱਖਿਆ ਤੇ ਪੰਜਾਬੀ ਭਾਸ਼ਾ ਪੜ੍ਹਾਉਣ ਦੇ ਖੇਤਰ ਵਿਚ ਸੇਵਾ ਨਿਭਾ ਰਹੇ ਗੁਰਮੀਤ ਸਿੰਘ ਮਦਨੀਪੁਰ ਨੇ ਆਪਣੀ ਦੂਜੀ ਸਾਹਿਤਕ ਕਿਰਤ ਬਿਰਤਾਂਤਿਕ ਵਾਰਤਕ ਸ਼ੈਲੀ ਦੀ ‘ਮੈਲ਼ੀ ਜਹੀ ਕਿਤਾਬ’ ਆਪਣੇ ਸਕੂਲ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ, ਮਿੱਲਰ ਗੰਜ ਦੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੂੰ ਭੇਟ ਕੀਤੀ। ਇਸ ਮੌਕੇ ਸਕੂਲ ਪ੍ਰਿੰ. ਮਨਪ੍ਰੀਤ ਕੌਰ ਵਿਰਕ ਤੇ ਸਮੂਹ ਸਟਾਫ਼ ਨੇ ਇਸ ਸਾਹਿਤਕ ਕਾਰਜ ਲਈ ਸ਼ੁੱਭਕਾਮਨਾਵਾਂ ਦਿੰਦਿਆਂ ਲੇਖਕ ਨੂੰ ਇਸੇ ਤਰ੍ਹਾਂ ਸਾਹਿਤਕ ਕਾਰਜਾਂ ਵਿਚ ਯੋਗਦਾਨ ਪਾਉਂਦੇ ਰਹਿਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਗੋਸਲ ਪ੍ਰਕਾਸ਼ਨ ਵਲੋਂ ਛਾਪੀ ਕਿਤਾਬ ਬਾਰੇ ਗੱਲ ਕਰਦਿਆਂ ਗੁਰਮੀਤ ਸਿੰਘ ਮਦਨੀਪੁਰ ਨੇ ਦੱਸਿਆ ਕਿ ਇਸ ਕਿਤਾਬ ਵਿਚ 30 ਵੱਖ ਵੱਖ ਵਿਸ਼ਿਆਂ ਅਤੇ ਤਜਰਬਿਆਂ ਬਾਰੇ ਗੱਲ ਹੋਈ ਹੈ। 1984 ਦਿੱਲੀ ਕਤਲੇਆਮ ਵਿਚ ਇਕ ਸ਼ਰਮਾ ਪਰਿਵਾਰ ਨੇ ਕਿਸ ਤਰ੍ਹਾਂ ਦੋ ਸਿੱਖ ਪਰਿਵਾਰਾਂ ਦੀ ਮਦਦ ਕੀਤੀ, ਲੇਖਕ ਦੀ ਯੂਕੇ ਫੇਰੀ ਦੀਆਂ ਝਲਕਾਂ, ਅਕਬਰ ਦੀ ਤਾਜਪੋਸ਼ੀ ਨਾਲ ਜੁੜੇ ਇਤਿਹਾਸਕ ਸਥਾਨ ‘ਤੇ ਇਕ ਸਕੂਲੀ ਸਿੱਖਿਆ ਤੋਂ ਵਿਰਵੇ ਇਕ ਪੇਂਟਰ ਦੁਆਰਾ ਲੇਖਕ ਨੂੰ ਵਿਸ਼ਵ ਪ੍ਰਸਿੱਧ ਅੰਗਰੇਜ਼ੀ ਵਿਚ ਲਿਖੀਆਂ ਤੇ ਅਨੁਵਾਦ ਕੀਤੀਆਂ ਕਿਤਾਬਾਂ ਪੜ੍ਹਨ ਲਈ ਦੇਣਾ, ਭਾਈਚਾਰਕ ਸਾਂਝ ਨੂੰ ਪੀਡੀਆਂ ਕਰਦੇ ਭਾਵਾਂ ਨਾਲ ਭਰਪੂਰ ਝਲਕਾਂ ਦੀ ਇਹ ਬਿਰਤਾਂਤਿਕ ਵਾਰਤਕ ਕਿਰਤ ਸਮਾਜ ਨੂੰ ਸਮਰਪਿਤ ਹੈ।
Ad Position 22
No active advertisement
ਪਿਛਲੀ ਖ਼ਬਰ ਸੀਸੂ ਕੰਪਲੈਕਸ ਵਿਖੇ ‘ਡਰਾਈਵਿੰਗ ਸਰਕੂਲਰਿਟੀ’ ’ਤੇ ਵਰਕਸ਼ਾਪ 27 ਨੂੰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਹੋਣਗੇ... ਅਗਲੀ ਖ਼ਬਰ ਸਰਕਾਰੀ ਕਾਲਜ ਲੜਕੀਆਂ ਵਿਖੇ ਕਰਵਾਈ ਫਰੈਸ਼ਰ ਪਾਰਟੀ
Ad Position 24