28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

31 ਅਗਸਤ ਨੂੰ ਮੀਰੀ ਪੀਰੀ ਖ਼ਾਲਸਾ ਮਾਰਚ ਦਾ ਹਲਕਾ ਗਿੱਲ ਦੀਆਂ ਸੰਗਤਾਂ ਕਰਨਗੀਆਂ ਭਰਵਾਂ ਸਵਾਗਤ-ਸਿੰਮਕ

ਲਾਡੋਵਾਲ, 27 ਅਗਸਤ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਜਿਹੜਾ ਕਿ 31 ਅਗਸਤ ਨੂੰ ਵਿਧਾਨ ਸਭਾ ਹਲਕਾ ਗਿੱਲ ਵਿਖੇ ਪੁੱਜੇਗਾ, ਜਿੱਥੇ ਉਸ ਦਾ ਹਲਕਾ ਗਿੱਲ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਇੰਚਾਰਜ ਸਿੰਮਕ ਨੇ ਦੱਸਿਆ ਕਿ ਖ਼ਾਲਸਾ ਮਾਰਚ ਵਲੋਂ ਦੂਜਾ ਪੜਾਅ ਪਿੰਡ ਭੁੱਟਾ ਤੋਂ ਹਲਕਾ ਗਿੱਲ ਵਿਚ ਦਾਖਲ ਹੋਵੇਗਾ, ਪਿੰਡ ਘਵੱਦੀ ਤੋਂ ਪਿੰਡ ਸਰੀਂਹ ਵਿਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਪੁੱਜੇਗਾ, ਜਿੱਥੇ ਸੰਗਤਾਂ ਦੇ ਰਾਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ।

Ad Position 21
No active advertisement
ਅਜੀਤ ਡੈਸਕ 28-08-2026
ਲਾਡੋਵਾਲ, 27 ਅਗਸਤ (ਬਲਬੀਰ ਸਿੰਘ ਰਾਣਾ)-ਹਲਕਾ ਗਿੱਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਅਤੇ ਸਾਬਕਾ ਜੱਜ ਹਰਪ੍ਰੀਤ ਸਿੰਘ ਸਿੰਮਕ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਆਰੰਭ ਹੋਇਆ ਮੀਰੀ ਪੀਰੀ ਖ਼ਾਲਸਾ ਮਾਰਚ ਜਿਹੜਾ ਕਿ 31 ਅਗਸਤ ਨੂੰ ਵਿਧਾਨ ਸਭਾ ਹਲਕਾ ਗਿੱਲ ਵਿਖੇ ਪੁੱਜੇਗਾ, ਜਿੱਥੇ ਉਸ ਦਾ ਹਲਕਾ ਗਿੱਲ ਦੀਆਂ ਸੰਗਤਾਂ ਵਲੋਂ ਸ਼ਰਧਾ ਭਾਵਨਾ ਨਾਲ ਭਰਵਾਂ ਸਵਾਗਤ ਕੀਤਾ ਜਾਵੇਗਾ। ਇੰਚਾਰਜ ਸਿੰਮਕ ਨੇ ਦੱਸਿਆ ਕਿ ਖ਼ਾਲਸਾ ਮਾਰਚ ਵਲੋਂ ਦੂਜਾ ਪੜਾਅ ਪਿੰਡ ਭੁੱਟਾ ਤੋਂ ਹਲਕਾ ਗਿੱਲ ਵਿਚ ਦਾਖਲ ਹੋਵੇਗਾ, ਪਿੰਡ ਘਵੱਦੀ ਤੋਂ ਪਿੰਡ ਸਰੀਂਹ ਵਿਚ ਦੀ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਪੁੱਜੇਗਾ, ਜਿੱਥੇ ਸੰਗਤਾਂ ਦੇ ਰਾਤ ਠਹਿਰਨ ਦਾ ਪ੍ਰਬੰਧ ਕੀਤਾ ਗਿਆ ਹੈ। ਸਿੰਮਕ ਨੇ ਦੱਸਿਆ ਕਿ ਅਗਲੇ ਦਿਨ 1 ਸਤੰਬਰ ਨੂੰ ਸਵੇਰੇ ਠੀਕ 9 ਵਜੇ ਆਲਮਗੀਰ ਤੋਂ ਰਵਾਨਾ ਹੋਵੇਗਾ, ਜਿਹੜਾ ਕਿ ਪਿੰਡ ਬੁਲਾਰਾ, ਗਿੱਲ ਅਤੇ ਜੀ.ਐਨ.ਈ. ਕਾਲਜ ਦੇ ਰਸਤੇ ਤੋਂ ਹੋ ਕੇ ਟਿੱਬਾ ਪੁਲ ਲੰਘ ਕੇ ਹਲਕਾ ਸਾਹਨੇਵਾਲ ਵਿਚ ਪ੍ਰਵੇਸ਼ ਕਰੇਗਾ। ਸਾਬਕਾ ਜੱਜ ਸਿੰਮਕ ਨੇ ਦੱਸਿਆ ਕਿ ਇਹ ਖ਼ਾਲਸਾ ਮਾਰਚ ਕੌਮ ਦੀ ਚੜ੍ਹਦੀ ਕਲਾ, ਏਕਤਾ ਅਤੇ ਗੁਰੂ ਸਾਹਿਬਾਨਾਂ ਸ਼ਰਧਾ ਦਾ ਪ੍ਰਤੀਕ ਹੈ, ਜਿਸ ਦਾ ਪਿੰਡ ਪਿੰਡ ਵਿਚ ਪੁੱਜਣ ’ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਗੁਰੂ ਕੇ ਲੰਗਰਾਂ ਦਾ ਵੀ ਖ਼ਾਸ ਪ੍ਰਬੰਧ ਕੀਤਾ ਜਾ ਰਿਹਾ ਹੈ। ਸਾਬਕਾ ਜੱਜ ਸਿੰਮਕ ਵਲੋਂ ਹਲਕਾ ਗਿੱਲ ਦੀਆਂ ਸਮੂਹ ਸੰਗਤਾਂ ਨੂੰ ਇਸ ਖ਼ਾਲਸਾ ਮਾਰਚ ਵਿਚ ਵਹੀਰਾਂ ਘੱਤ ਕੇ ਪੁੱਜਣ ਦੀ ਅਪੀਲ ਕੀਤੀ।
Ad Position 22
No active advertisement
ਪਿਛਲੀ ਖ਼ਬਰ ਬੀ.ਸੀ.ਐਮ. ਆਰੀਆ ਸਕੂਲ, ਲਲਤੋਂ ਦੇ ਵਿਦਿਆਰਥੀਆਂ ਦਾ ਟੈੱਕ ਮੰਥਨ ’ਚ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਇੰਡੀਅਨ ਪਬਲਿਕ ਸਕੂਲ ਵਿਖੇ ਰੱਖੜੀ ਦਾ ਤਿਉਹਾਰ ਮਨਾਇਆ
Ad Position 24