30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-08-2026

ਗੁਰੂ ਨਾਨਕ ਦਰਬਾਰ ਝਾਂਡੇ ਵਿਖੇ ਪੂਰਨਮਾਸ਼ੀ ਅਤੇ ਰੱਖੜ ਪੁੰਨਿਆ ਦਾ ਦਿਹਾੜਾ ਮਨਾਇਆ

ਇਯਾਲੀ/ਥਰੀਕੇ, 29 ਅਗਸਤ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਅਤੇ ਰੱਖੜ ਪੁੰਨਿਆ ਦਾ ਪਵਿੱਤਰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੰਗਤਾਂ ਸਵੇਰੇ ਤੜਕਸਾਰ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸੁਆਮੀ ਸੰਤ ਰਾਮਪਾਲ ਸਿੰਘ ਝਾਂਡੇ ਵਾਲੇ, ਜੋ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੈਨੇਡਾ ਦੀ ਯਾਤਰਾ ’ਤੇ ਗਏ ਹੋਏ ਸਨ, ਦਾ ਵਾਪਸ ਪਰਤਣ ’ਤੇ ਸੰਗਤ ਨੇ ਉਨ੍ਹਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ।

Ad Position 21
No active advertisement
ਅਜੀਤ ਡੈਸਕ 30-08-2026
ਇਯਾਲੀ/ਥਰੀਕੇ, 29 ਅਗਸਤ (ਮਨਜੀਤ ਸਿੰਘ ਦੁੱਗਰੀ)-ਲੁਧਿਆਣਾ ਦੇ ਫ਼ਿਰੋਜ਼ਪੁਰ ਮਾਰਗ ਸਥਿਤ ਰੂਹਾਨੀਅਤ ਦੇ ਕੇਂਦਰ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ ਵਿਖੇ ਭਾਦੋਂ ਮਹੀਨੇ ਦੀ ਪੂਰਨਮਾਸ਼ੀ ਅਤੇ ਰੱਖੜ ਪੁੰਨਿਆ ਦਾ ਪਵਿੱਤਰ ਸ਼ਰਧਾ ਅਤੇ ਸਤਿਕਾਰ ਨਾਲ ਮਨਾਇਆ ਗਿਆ। ਸੰਗਤਾਂ ਸਵੇਰੇ ਤੜਕਸਾਰ ਤੋਂ ਹੀ ਗੁਰੂ ਘਰ ਵਿਖੇ ਨਤਮਸਤਕ ਹੋਣੀਆਂ ਸ਼ੁਰੂ ਹੋ ਗਈਆਂ ਅਤੇ ਸੁਆਮੀ ਸੰਤ ਰਾਮਪਾਲ ਸਿੰਘ ਝਾਂਡੇ ਵਾਲੇ, ਜੋ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਕੈਨੇਡਾ ਦੀ ਯਾਤਰਾ ’ਤੇ ਗਏ ਹੋਏ ਸਨ, ਦਾ ਵਾਪਸ ਪਰਤਣ ’ਤੇ ਸੰਗਤ ਨੇ ਉਨ੍ਹਾਂ ਨੂੰ ‘ਜੀ ਆਇਆਂ’ ਕਹਿੰਦੇ ਹੋਏ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸਜੇ ਦੀਵਾਨਾਂ ਅੰਦਰ ਸੁਆਮੀ ਸੰਤ ਰਾਮਪਾਲ ਸਿੰਘ ਝਾਂਡੇ ਨੇ ਸੰਗਤ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਸਾਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਗੁਰਮਤਿ ਦੇ ਮਾਰਗ ’ਤੇ ਚੱਲ ਕੇ ਆਪਣੇ ਜੀਵਨ ਨੂੰ ਸਫਲ ਬਣਾਉਣਾ ਚਾਹੀਦਾ ਹੈ। ਉਨ੍ਹਾਂ ਬਾਣੀ ਨਾਲ ਜੁੜਨ, ਨਾਮ ਜਪਣ, ਵੰਡ ਛਕਣ ਅਤੇ ਕਿਰਤ ਕਰਨ ਦਾ ਉਪਦੇਸ਼ ਦਿੱਤਾ ਅਤੇ ਭੈਣ ਭਰਾ ਦੇ ਪਿਆਰ ਦੇ ਪ੍ਰਤੀਕ ਰੱਖੜ ਪੁੰਨਿਆ ਦੇ ਤਿਉਹਾਰ ਦੀਆਂ ਸਭ ਨੂੰ ਵਧਾਈ ਦਿੱਤੀ। ਇਸ ਮੌਕੇ ਸੰਤ ਪਰਮਜੋਤ ਸਿੰਘ, ਭਾਈ ਸੁਖਦੇਵ ਸਿੰਘ, ਨਵਯੁੱਗ ਸਿੰਘ, ਪ੍ਰਧਾਨ ਅਜੈਬ ਸਿੰਘ, ਗੁਰਪ੍ਰੀਤ ਸਿੰਘ ਪੈਕ, ਜਗਮੀਤ ਸਿੰਘ, ਯੁਵਰਾਜ ਸਿੰਘ, ਸਿਮੂ ਸਿੰਘ, ਧਰਮਵੀਰ ਸਿੰਘ, ਦਰਸ਼ਨ ਸਿੰਘ ਭਨਹੋੜ ਸੈਕਟਰੀ, ਗੁਰਦਿੱਤ ਸਿੰਘ, ਜੇ.ਈ. ਕੁਲਵੰਤ ਸਿੰਘ, ਗੁਰਪ੍ਰੀਤ ਸਿੰਘ ਸੁਖਸ਼ਮ, ਤੇਜਿੰਦਰ ਸਿੰਘ, ਮਾਸਟਰ ਕਰਮਜੀਤ, ਬਹਾਦੁਰ ਸਿੰਘ ਮੁੰਡੀਆਂ, ਦਵਿੰਦਰ ਸਿੰਘ ਬਰਾੜ, ਅੱਛਰ ਸਿੰਘ, ਹਰਵੇਲ ਸਿੰਘ ਰਾਮੂਵਾਲੀਆ, ਹਰਜੀਤ ਸਿੰਘ ਖਾੜਾ, ਜਗਦੇਵ ਸਿੰਘ, ਪਰਮਜੀਤ ਸਿੰਘ, ਸੁਖਵਿੰਦਰ ਸਿੰਘ ਗਰੇਵਾਲ, ਅੰਮ੍ਰਿਤਪਾਲ ਸਿੰਘ, ਕੁਲਦੀਪ ਸਿੰਘ, ਇਕਬਾਲ ਸਿੰਘ, ਹਰਬੰਸ ਸਿੰਘ, ਗੁਰਜੰਟ ਸਿੰਘ ਰਾਮਗੜ੍ਹ, ਡਾ. ਮੁਕੇਸ਼, ਪ੍ਰੀਤਮ ਸਿੰਘ, ਵਿਜੇ ਕੁਮਾਰ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ। 28ਐਲਡੀਐਚ23, 24, 25 ਗੁਰੂ ਨਾਨਕ ਦਰਬਾਰ ਝਾਡੇ ਵਿਖੇ ਪੂਰਨਮਾਸ਼ੀ ਅਤੇ ਰੱਖੜ ਪੁੰਨਿਆ ਦਾ ਦਿਹਾੜਾ ਮਨਾਉਣ ਮੌਕੇ ਜੁੜੀ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਉਂਦੇ ਹੋਏ ਸੁਆਮੀ ਸੰਤ ਰਾਮਪਾਲ ਸਿੰਘ ਝਾਂਡੇ। ਤਸਵੀਰਾਂ-ਮਨਜੀਤ ਸਿੰਘ ਦੁੱਗਰੀ
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ਼੍ਰੀ ਥੜ੍ਹਾ ਸਾਹਿਬ ਇਯਾਲੀ ਕਲਾਂ ਵਿਖੇ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਈ ਅਰਦਾਸ ਅਗਲੀ ਖ਼ਬਰ ਪੀ.ਏ.ਯੂ. ਵਿਖੇ ਰਾਸ਼ਟਰੀ ਖੇਡ ਦਿਵਸ ਮਨਾਇਆ
Ad Position 24