31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਏ.ਸੀ.ਪੀ. ਦਾ ਸਰਕਾਰੀ ਨੰਬਰ ਕਿਸਾਨ ਨੂੰ ਅਲਾਟ ਕਰਨ ਦੇ ਮਾਮਲੇ ਦੀ ਉਚ ਪੱਧਰੀ ਜਾਂਚ ਦੇ ਹੁਕਮ

ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏ. ਸੀ.

Ad Position 21
No active advertisement
ਲੁਧਿਆਣਾ ਲਾਇਨਜ਼ ਨੇ ਜਾਰੀ ਕੀਤੀ ਜਰਸੀ ਅਤੇ ਮਸਕਟ ( ਸ਼ੁਭੰਕਰ ) 31-08-2026
ਲੁਧਿਆਣਾ, 30 ਅਗਸਤ (ਪਰਮਿੰਦਰ ਸਿੰਘ ਆਹੂਜਾ)-ਲੁਧਿਆਣਾ ਪੱਛਮੀ ਦੇ ਏ.ਸੀ.ਪੀ. ਦਾ ਸਰਕਾਰੀ ਨੰਬਰ ਸੰਬੰਧਿਤ ਕੰਪਨੀ ਵਲੋਂ ਇਕ ਕਿਸਾਨ ਨੂੰ ਅਲਾਟ ਕਰਨ ਦੇ ਮਾਮਲੇ ’ਚ ਪੁਲਿਸ ਉਚ ਅਧਿਕਾਰੀਆਂ ਵਲੋਂ ਉਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਦਕਿ ਏ.ਸੀ.ਪੀ. ਦਾ ਸਰਕਾਰੀ ਨੰਬਰ ਕੰਪਨੀ ਵਲੋਂ ਬੰਦ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਬੀਤੇ ਦਿਨ ਜਦੋਂ ਏ.ਸੀ.ਪੀ. ਪੱਛਮੀ ਦੇ ਸਰਕਾਰੀ ਨੰਬਰ ’ਤੇ ਸੰਪਰਕ ਕੀਤਾ ਗਿਆ ਤਾਂ ਉਹ ਮਾਨਸਾ ਦੇ ਇਕ ਵਿਅਕਤੀ ਗੋਬਿੰਦ ਸਿੰਘ ਵਲੋਂ ਚੁੱਕਿਆ ਗਿਆ। ਉਸ ਦੱਸਿਆ ਕਿ ਉਸ ਨੂੰ ਇਹ ਨੰਬਰ ਕੁੱਝ ਮਹੀਨੇ ਪਹਿਲਾਂ ਕੰਪਨੀ ਵਲੋਂ ਉਸਦੇ ਭਰਾ ਗੁਰਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਨੂੰ ਅਲਾਟ ਕੀਤਾ ਗਿਆ ਹੈ ।ਉਸ ਨੇ ਦੱਸਿਆ ਕਿ ਜਦੋਂ ਦਾ ਉਸ ਨੂੰ ਨੰਬਰ ਅਲਾਟ ਹੋਇਆ ਹੈ, ਉਸਦੇ ਨੰਬਰ ’ਤੇ ਕੁੱਝ ਪੁਲਿਸ ਅਧਿਕਾਰੀਆਂ ਅਤੇ ਏ.ਸੀ.ਪੀ. ਨਾਲ ਸੰਬੰਧਿਤ ਵਿਅਕਤੀਆਂ ਦੇ ਲਗਾਤਾਰ ਫ਼ੋਨ ਆ ਰਹੇ ਹਨ। ਉਸ ਨੇ ਕੰਪਨੀ ਨਾਲ ਸੰਪਰਕ ਕੀਤਾ ਤਾਂ ਕੰਪਨੀ ਨੇ ਕਿਹਾ ਕਿ ਇਹ ਨੰਬਰ ਰੱਦ ਨਹੀਂ ਕਰ ਸਕਦੇ। ਉਨ੍ਹਾਂ ਇਸ ਸਬੰਧੀ ਸੰਬੰਧਿਤ ਥਾਣੇ ਨੂੰ ਵੀ ਸੂਚਨਾ ਦਿੱਤੀ ਹੈ ਪਰ ਸੰਬੰਧਿਤ ਪੁਲਿਸ ਵੀ ਇਸ ਦਾ ਹੱਲ ਨਹੀਂ ਕਰ ਰਹੀ। ਏ.ਸੀ.ਪੀ. ਪੱਛਮੀ ਜਤਿੰਦਰ ਪਾਲ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਹਾਲ ਦੀ ਘੜੀ ਉਸ ਨੰਬਰ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਇਸ ਸਾਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਜਾਂਚ ਦੌਰਾਨ ਜਿਹੜੇ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਖੇਡ ਦਿਵਸ ਮੌਕੇ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਨੂੰ ਦਿੱਤੀ ਸ਼ਰਧਾਂਜਲੀ ਅਗਲੀ ਖ਼ਬਰ ਪੀ.ਡਬਲਯੂ.ਆਰ. ਵਲੋਂ ਧਾਂਦਰਾ ਵਿਖੇ ‘ਰੋਡ ਟੂ ਕ੍ਰਾਂਤੀ’ ਲਾਈਵ ਪ੍ਰੋਰੈਸਲਿੰਗ ਸ਼ੋਅ ਕਰਵਾਇਆ
Ad Position 24