ਇੰਟਕ ਦੇ ਪ੍ਰਧਾਨ ਸਵਰਨ ਸਿੰਘ ਦੀ ਅਗਵਾਈ ਹੇਠ ਯੂਨੀਅਨ ਦੀ ਮੀਟਿੰਗ ਹੋਈ
ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਦੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮ, ਮਜ਼ਦੂਰਾਂ ਤੇ ਦੱਬੇ-ਕੁਚਲੇ ਲੋਕਾਂ ਦੁਆਰਾ ਵੱਖ-ਵੱਖ ਆਗੂਆਂ ਵਲੋਂ ਵਿਚਾਰ ਰੱਖੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਟਕ ਤੇ ਬਿਜਲੀ ਬੋਰਡ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿੰਨੇ ਵੀ ਲਾਰੇ ਲੱਪੇ ਲਾ ਲਵੇ, ਪਰ ਅਸੀਂ ਆਪਣੇ ਸੰਘਰਸ਼ ਦੇ ਨਾਲ-ਨਾਲ ਆਪਣੇ ਹੱਕਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਾਂਗੇ।
ਲੁਧਿਆਣਾ, 30 ਅਗਸਤ (ਜਤਿੰਦਰ ਭੰਬੀ)-ਇੰਡੀਅਨ ਨੈਸ਼ਨਲ ਟਰੇਡ ਯੂਨੀਅਨ ਦੀ ਮੀਟਿੰਗ ਪ੍ਰਧਾਨ ਸਵਰਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਮੁਲਾਜ਼ਮ, ਮਜ਼ਦੂਰਾਂ ਤੇ ਦੱਬੇ-ਕੁਚਲੇ ਲੋਕਾਂ ਦੁਆਰਾ ਵੱਖ-ਵੱਖ ਆਗੂਆਂ ਵਲੋਂ ਵਿਚਾਰ ਰੱਖੇ ਗਏ। ਮੀਟਿੰਗ ਨੂੰ ਸੰਬੋਧਨ ਕਰਦਿਆਂ ਇੰਟਕ ਤੇ ਬਿਜਲੀ ਬੋਰਡ ਦੇ ਪ੍ਰਧਾਨ ਸਵਰਨ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਕਿੰਨੇ ਵੀ ਲਾਰੇ ਲੱਪੇ ਲਾ ਲਵੇ, ਪਰ ਅਸੀਂ ਆਪਣੇ ਸੰਘਰਸ਼ ਦੇ ਨਾਲ-ਨਾਲ ਆਪਣੇ ਹੱਕਾਂ ਦੀ ਪੂਰਤੀ ਤੱਕ ਸੰਘਰਸ਼ ਜਾਰੀ ਰੱਖਾਂਗੇ। ਉਨ੍ਹਾਂ ਦੱਸਿਆ ਕਿ ਪੰਜਾਬ ਦਾ ਮੁੱਖ ਮੰਤਰੀ ਭੁਲੇਖੇ ਵਿਚ ਹੈ ਅਤੇ ਇਹ ਟਰੇਡ ਯੂਨੀਅਨ ਨਾਲ ਤਕਰਾਰ ਦੀ ਸਥਿਤੀ ਪੈਦਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਜਿਸ ਸਰਕਾਰ ਨੇ ਵੀ ਮੱਥਾ ਲਗਾਇਆ ਹੈ ਉਸ ਨੂੰ ਮੂੰਹ ਦੀ ਖਾਣੀ ਪਈ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਮੁਲਾਜ਼ਮਾਂ ਨੂੰ ਮੀਟਿੰਗਾਂ ਦਾ ਸਮਾਂ ਦੇ ਕੇ ਮੁੱਖ ਮੰਤਰੀ ਖੁਦ ਨਹੀਂ ਪਹੁੰਚਦੇ, ਜਿਸ ਨਾਲ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਇਸ ਮੌਕੇ ਗੁਰਦੀਪ ਸਿੰਘ, ਚਰਨਜੀਤ ਖੰਨੀ, ਰਜੇਸ਼ ਭਾਟੀਆ, ਬਲਜੀਤ ਸਿੰਘ, ਅਮਰ ਸਿੰਘ, ਦਲਜੀਤ ਸਿੰਘ, ਸੰਜੀਵਨ ਤਿਵਾੜੀ, ਮਾਸਟਰ ਫ਼ਿਰੋਜ਼ ਨੇ ਸਾਂਝੇ ਤੌਰ ’ਤੇ ਸਰਕਾਰ ਨੂੰ ਤਾੜਨਾ ਕੀਤੀ ਕਿ ਮਾਣਯੋਗ ਅਦਾਲਤ ਦੇ ਫ਼ੈਸਲੇ ਨੂੰ ਤੁਰੰਤ ਲਾਗੂ ਕੀਤਾ ਜਾਵੇ। 30 ਐਲਡੀਐਚ10 ਸਵਰਨ ਸਿੰਘ