08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਇਸਾਈ ਭਾਈਚਾਰੇ ਵਲੋਂ ਚੇਅਰਮੈਨ ਡੈਨੀਅਲ ਭੱਟੀ ਦਾ ਸਨਮਾਨ

ਲੁਧਿਆਣਾ, 7 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਟੇਟ ਕ੍ਰਿਸਚਨ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਡੈਨੀਅਲ ਭੱਟੀ ਨੇ ਐਲਾਨ ਕੀਤਾ ਹੈ ਕਿ ਉਹ ਇਸਾਈ ਭਾਈਚਾਰੇ ਦੇ ਮਸਲੇ ਹੱਲ ਕਰਾਉਣ ਲਈ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੀ ਮੀਟਿੰਗ ਕਰਾਉਣਗੇ ਤਾਂ ਜੋ ਭਾਈਚਾਰੇ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਿਕਲ ਸਕੇ। ਉਹ ਅੱਜ ਪੰਜਾਬ ਮਾਤਾ ਨਗਰ ਸਥਿਤ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ।

Ad Position 21
repet_subhas-goyals [Copy P29]
ਚੇਅਰਮੈਨ ਡੈਨੀਅਲ ਭੱਟੀ ਦਾ ਸਨਮਾਨ ਕਰਦੇ ਹੋਏ ਐਲਬਰਟ ਦੂਆ। ਅਜੀਤ ਤਸਵੀਰ 08-09-2026
ਲੁਧਿਆਣਾ, 7 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਸਟੇਟ ਕ੍ਰਿਸਚਨ ਵੈੱਲਫੇਅਰ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਡੈਨੀਅਲ ਭੱਟੀ ਨੇ ਐਲਾਨ ਕੀਤਾ ਹੈ ਕਿ ਉਹ ਇਸਾਈ ਭਾਈਚਾਰੇ ਦੇ ਮਸਲੇ ਹੱਲ ਕਰਾਉਣ ਲਈ ਜਲਦੀ ਹੀ ਪੰਜਾਬ ਦੇ ਮੁੱਖ ਮੰਤਰੀ ਨਾਲ ਕ੍ਰਿਸ਼ਚੀਅਨ ਯੂਨਾਈਟਿਡ ਫੈਡਰੇਸ਼ਨ ਦੀ ਮੀਟਿੰਗ ਕਰਾਉਣਗੇ ਤਾਂ ਜੋ ਭਾਈਚਾਰੇ ਦੀਆਂ ਚਿਰਾਂ ਤੋਂ ਲਟਕਦੀਆਂ ਮੰਗਾਂ ਦਾ ਹੱਲ ਨਿਕਲ ਸਕੇ। ਉਹ ਅੱਜ ਪੰਜਾਬ ਮਾਤਾ ਨਗਰ ਸਥਿਤ ਫੈਡਰੇਸ਼ਨ ਦੇ ਪ੍ਰਧਾਨ ਐਲਬਰਟ ਦੂਆ ਵਲੋਂ ਰੱਖੇ ਸਨਮਾਨ ਸਮਾਗਮ ਦੌਰਾਨ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਵਲੋਂ ਆਪਸੀ ਸਦਭਾਵਨਾ ਅਤੇ ਭਾਈਚਾਰਕ ਸਾਂਝ ਦੀ ਮਜ਼ਬੂਤੀ ਲਈ ਸਮੂਹ ਧਰਮਾਂ, ਵਰਗਾਂ, ਭਾਈਚਾਰਿਆਂ ਅਤੇ ਫ਼ਿਰਕਿਆਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲ ਰਹੇ ਹਨ। ਚੇਅਰਮੈਨ ਭੱਟੀ ਨੇ ਕਿਹਾ ਕਿ ਐਲਬਰਟ ਦੂਆ ਵਲੋਂ ਇਸਾਈ ਭਾਈਚਾਰੇ ਦੀ ਖ਼ੁਸ਼ਹਾਲੀ ਅਤੇ ਵਿਕਾਸ ਲਈ ਕੀਤੇ ਜਾ ਰਹੇ ਕੰਮਾਂ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜ੍ਹੀ ਹੈ, ਕਿਉਂਕਿ ਉਹ ਸਾਥੀਆਂ ਨੂੰ ਨਾਲ ਲੈ ਕੇ ਇਕਜੁੱਟਤਾ ਨਾਲ ਕੰਮ ਕਰ ਰਹੇ ਹਨ। ਇਸ ਮੌਕੇ ਐਲਬਰਟ ਦੂਆ ਨੇ ਡੈਨੀਅਲ ਭੱਟੀ ਦਾ ਸਵਾਗਤ ਕਰਦਿਆਂ ਕ੍ਰਿਸਚਨ ਭਾਈਚਾਰੇ ਨਾਲ ਸੰਬੰਧਿਤ ਮਸਲਿਆਂ ਸਬੰਧੀ ਮੰਗ ਪੱਤਰ ਵੀ ਸੌਂਪਿਆ। ਉਨ੍ਹਾਂ ਕਿਹਾ ਕਿ ਇਸਾਈ ਭਾਈਚਾਰੇ ਦੀ ਅੱਜ ਤੱਕ ਕਿਸੇ ਵੀ ਪਾਰਟੀ ਜਾਂ ਸਰਕਾਰ ਨੇ ਸਾਰ ਨਹੀਂ ਲਈ ਬਲਕਿ ਇਨ੍ਹਾਂ ਦੀਆਂ ਵੋਟਾਂ ਹਾਸਲ ਕਰਕੇ ਆਪਣੀਆਂ ਸਰਕਾਰਾਂ ਕਾਇਮ ਕੀਤੀਆਂ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਚੇਅਰਮੈਨ ਭੱਟੀ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਕੇ ਇਸਾਈ ਭਾਈਚਾਰੇ ਦੇ ਮਸਲੇ ਹੱਲ ਕਰਾਉਣਗੇ। ਇਸ ਮੌਕੇ ਅਲਬਰਟ ਦੂਆ ਦੀ ਅਗਵਾਈ ਹੇਠ ਡੈਨੀਅਲ ਭੱਟੀ ਦਾ ਦੋਸ਼ਾਲਾ, ਸ੍ਰੀ ਸਾਹਿਬ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਰਡ ਦੇ ਮੈਂਬਰ ਰਾਹੁਲ ਮਸੀਹ ਤੋਂ ਇਲਾਵਾ ਸੈਮੂਯਲ ਡੋਸ, ਬਿਸ਼ਪ ਸੈਮੂਯਲ ਸੋਨੀ, ਜੋਹਨ ਭੱਟੀ, ਸਾਹਿਲ ਬਖਸ਼ੀ, ਸੈਮ ਡੀਸੂਜਾ, ਵਿਕਾਸ ਵੜੈਚ, ਜੋਇ ਵੜੈਚ, ਰਵੀ ਮੈਸੀ ਸੈਂਸੀ, ਚਾਰਲਸ ਮੈਸੀ, ਅੰਜਲੀ ਦੂਆ ਵਾਈਸ ਪ੍ਰੈਜ਼ੀਡੈਂਟ ਕੈਥੋਲਿਕ ਚਰਚ ਅਤੇ ਰੈਨੂ ਚੌਧਰੀ ਪ੍ਰਧਾਨ ਇਸਤਰੀ ਵਿੰਗ ਯੂਨਾਈਟਿਡ ਫੈਡਰੇਸ਼ਨ, ਐਡਵੋਕੇਟ ਮਲੀਸ਼ਆ ਦੂਆ ਲੀਗਲ ਸੈੱਲ ਫੈਡਰੇਸ਼ਨ ਅਤੇ ਮਹਿੰਦਰ ਪਾਲ ਇੰਚਾਰਜ ਸਟੇਟ ਮੀਡੀਆ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜੀ . ਏ . ਡੀ . ਅਕੈਡਮੀ ਲਾਦੀਆਂ ਵਿਖੇ ਸ਼ਾਨੋ ਸ਼ੌਕਤ ਨਾਲ ਮਨਾਇਆ ਅਧਿਆਪਕ ਦਿਵਸ ਅਗਲੀ ਖ਼ਬਰ ਅਧਿਆਪਕਾਂ ਤੋਂ ਗੈਰ-ਅਧਿਆਪਨ ਕੰਮ ਲੈਣਾ ਗਲਤ-ਧਰਮਜੀਤ ਢਿੱਲੋਂ
Ad Position 24