ਸ੍ਰੀ ਮਾਂ ਬੰਗਲਾਮੁਖੀ ਧਾਮ ਵਿਖੇ ਜਨਮ ਅਸ਼ਟਮੀ ਸ਼ਰਧਾ ਨਾਲ ਮਨਾਈ
ਫੁੱਲਾਂਵਾਲ, 7 ਸਤੰਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ, ਜਸਟਿਸ ਗੁਰਨਾਮ ਸਿੰਘ ਮਾਰਗ ਸਥਿਤ ਸਿਟੀ ਇਨਕਲੇਵ ਦੇ ਸ਼੍ਰੀ ਮਾਂ ਬੰਗਲਾ ਮੁਖੀ ਧਾਮ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ।
ਫੁੱਲਾਂਵਾਲ, 7 ਸਤੰਬਰ (ਮਨਜੀਤ ਸਿੰਘ ਦੁੱਗਰੀ)-ਧਾਂਦਰਾ ਸੜਕ, ਜਸਟਿਸ ਗੁਰਨਾਮ ਸਿੰਘ ਮਾਰਗ ਸਥਿਤ ਸਿਟੀ ਇਨਕਲੇਵ ਦੇ ਸ਼੍ਰੀ ਮਾਂ ਬੰਗਲਾ ਮੁਖੀ ਧਾਮ ਵਿਖੇ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਮੰਦਰ ਵਿਖੇ ਵਿਸ਼ੇਸ਼ ਧਾਰਮਿਕ ਸਮਾਗਮ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੀਆਂ ਸੰਗਤਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ। ਮੰਦਰ ਦੇ ਮਹੰਤ ਪੰਡਿਤ ਮਨੀਸ਼ ਮੋਦਗਿਲ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਨਮ ਅਸ਼ਟਮੀ ਦੇ ਸਬੰਧ ਵਿਚ ਸ਼ਾਮ ਤੋਂ ਦੇਰ ਰਾਤ ਤੱਕ ਭਜਨ ਸੰਧਿਆ ਕਰਵਾਈ ਗਈ। ਇਸ ਦੌਰਾਨ ਰਿੱਕੀ ਸ਼ਰਮਾ ਅਤੇ ਨਿਸ਼ਾ ਭੈਣਾਂ ਨੇ ਸ੍ਰੀ ਕ੍ਰਿਸ਼ਨ ਜੀ ਦੀ ਮਹਿਮਾ ਦਾ ਗੁਣਗਾਨ ਕਰਕੇ ਸ਼ੁਰਧਾਲੂਆਂ ਨੂੰ ਨਿਹਾਲ ਕੀਤਾ। ਇਸ ਦੌਰਾਨ ਸੰਗਤਾਂ ਨੇ ਭਗਤੀ ਭਾਵਨਾ ਨਾਲ ਸ੍ਰੀ ਕ੍ਰਿਸ਼ਨ ਜੀ ਦਾ ਜਾਪ ਕਰਦਿਆਂ ਧਾਰਮਿਕ ਮਾਹੌਲ ਨੂੰ ਹੋਰ ਵੀ ਅਧਿਆਤਮਿਕ ਬਣਾ ਦਿੱਤਾ। ਇਸ ਮੌਕੇ ਸਿਟੀ ਇਨਕਲੇਵ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਵਿਨੋਦ ਕੁਮਾਰ ਧਵਨ, ਜਨਰਲ ਸਕੱਤਰ ਮਨੋਹਰ ਲਾਲ, ਕੈਸ਼ੀਅਰ ਨਿਤਿਨ ਜਿੰਦਲ, ਵਾਈਸ ਪ੍ਰਧਾਨ ਰਜੇਸ਼ ਮਲਹੋਤਰਾ, ਵਾਈਸ ਪ੍ਰਧਾਨ ਦਵਿੰਦਰ ਸਿੰਘ, ਜੁਆਇੰਟ ਸਕੱਤਰ ਗੁਰਦੀਪ ਸਿੰਘ, ਸਕੱਤਰ ਰਜੀਵ ਭਾਰਦਵਾਜ, ਲੀਗਲ ਐਡਵਾਈਜ਼ਰ ਸ਼ਰੂਤੀ ਸੂਦ, ਮੀਡੀਆ ਸਕੱਤਰ ਸੰਜੀਵ ਅਗਰਵਾਲ, ਮੀਡੀਆ ਸਕੱਤਰ ਕਪਲ ਗੌੜ, ਸਲਾਹਕਾਰ ਜਗਜੋਤ ਸਿੰਘ, ਐਡਵਰਟਾਈਜ਼ਮੈਂਟ ਸਕੱਤਰ ਦੇਵ ਸ਼ੁਭਮ ਅਤੇ ਸਲਾਹਕਾਰ ਸੁਨੀਲ ਗੋਇਲ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀਆਂ ਨੇ ਸ਼ਮੂਲੀਅਤ ਕੀਤੀ। ਜਿਨ੍ਹਾਂ ਦਾ ਮੰਦਰ ਪ੍ਰਬੰਧਕਾਂ ਵਲੋਂ ਸਹਿਯੋਗ ਦੇਣ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਸ਼ਰਧਾਲੂਆਂ ਲਈ ਲੱਡੂ ਗੋਪਾਲ ਜੀ ਦਾ ਪ੍ਰਸ਼ਾਦ ਵਰਤਾਇਆ ਗਿਆ।