09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਛਪਾਰ ਕਾਨਫ਼ਰੰਸ ’ ਚ ਹਲਕਾ ਗਿੱਲ ਤੋਂ ਸ਼ਿਵਾਲਿਕ ਦੀ ਅਗਵਾਈ ਹੇਠ 50 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫ਼ਲੇ ਰਾਹੀਂ ਵਰਕਰ ਹੋਣਗੇ ਸ਼ਾਮਿਲ - ਧਨਵੰਤ ਥਰੀਕੇ , ਕੁਲਵਿੰਦਰ ਮਿੰਟੂ

ਇਯਾਲੀ/ਥਰੀਕੇ, 8 ਸਤੰਬਰ (ਮਨਜੀਤ ਸਿੰਘ ਦੁੱਗਰੀ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਛਪਾਰ ਦੇ ਇਤਿਹਾਸਿਕ ਮੇਲੇ ਦੌਰਾਨ 26 ਸਤੰਬਰ ਨੂੰ ਕੀਤੀ ਜਾਣ ਵਾਲੀ ਕਾਨਫ਼ਰੰਸ ਵਿਚ ਹਲਕਾ ਗਿੱਲ ਤੋਂ ਇੰਚਾਰਜ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਵਰਕਰ 50 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫ਼ਲੇ ਦੇ ਰੂਪ ਵਿਚ ਛਪਾਰ ਪਹੁੰਚਣਗੇ। ਇਹ ਪ੍ਰਗਟਾਵਾ ਸਦਰ 2 ਦੇ ਸਰਕਲ ਪ੍ਰਧਾਨ ਧਨਵੰਤ ਸਿੰਘ ਥਰੀਕੇ ਅਤੇ ਸਦਰ 3 ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ ਨੇ ਕਰਦਿਆਂ ਕਿਹਾ ਕਿ ਛਪਾਰ ਵਿਖੇ ਹੋਣ ਵਾਲੀ ਇਹ ਕਾਨਫ਼ਰੰਸ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰੇਗੀ ਅਤੇ ਵੱਡੀ ਸ਼ਮੂਲੀਅਤ ਕਾਰਨ ਇਹ ਕਾਨਫ਼ਰੰਸ ਯਾਦਗਾਰੀ ਹੋ ਨਿੱਬੜੇਗੀ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਇਯਾਲੀ/ਥਰੀਕੇ, 8 ਸਤੰਬਰ (ਮਨਜੀਤ ਸਿੰਘ ਦੁੱਗਰੀ)-’ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਪਿੰਡ ਛਪਾਰ ਦੇ ਇਤਿਹਾਸਿਕ ਮੇਲੇ ਦੌਰਾਨ 26 ਸਤੰਬਰ ਨੂੰ ਕੀਤੀ ਜਾਣ ਵਾਲੀ ਕਾਨਫ਼ਰੰਸ ਵਿਚ ਹਲਕਾ ਗਿੱਲ ਤੋਂ ਇੰਚਾਰਜ ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ ਦੀ ਅਗਵਾਈ ਹੇਠ ਵਰਕਰ 50 ਬੱਸਾਂ ਅਤੇ ਵੱਡੀ ਗਿਣਤੀ ਵਿਚ ਕਾਰਾਂ ਦੇ ਕਾਫ਼ਲੇ ਦੇ ਰੂਪ ਵਿਚ ਛਪਾਰ ਪਹੁੰਚਣਗੇ। ਇਹ ਪ੍ਰਗਟਾਵਾ ਸਦਰ 2 ਦੇ ਸਰਕਲ ਪ੍ਰਧਾਨ ਧਨਵੰਤ ਸਿੰਘ ਥਰੀਕੇ ਅਤੇ ਸਦਰ 3 ਦੇ ਸਰਕਲ ਪ੍ਰਧਾਨ ਕੁਲਵਿੰਦਰ ਸਿੰਘ ਮਿੰਟੂ ਨੇ ਕਰਦਿਆਂ ਕਿਹਾ ਕਿ ਛਪਾਰ ਵਿਖੇ ਹੋਣ ਵਾਲੀ ਇਹ ਕਾਨਫ਼ਰੰਸ ਪਾਰਟੀ ਵਰਕਰਾਂ ਵਿਚ ਨਵਾਂ ਜੋਸ਼ ਅਤੇ ਉਤਸ਼ਾਹ ਪੈਦਾ ਕਰੇਗੀ ਅਤੇ ਵੱਡੀ ਸ਼ਮੂਲੀਅਤ ਕਾਰਨ ਇਹ ਕਾਨਫ਼ਰੰਸ ਯਾਦਗਾਰੀ ਹੋ ਨਿੱਬੜੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਦੇ, ਦੀਆਂ ਪੰਜਾਬ ਪੱਖੀ ਨੀਤੀਆਂ ਅਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਲੈ ਕੇ ਪਾਰਟੀ ਵਲੋਂ ਕੀਤੇ ਜਾ ਰਹੇ ਉਪਰਾਲਿਆਂ ਤੋਂ ਪ੍ਰਭਾਵਿਤ ਹੋ ਕੇ ਲੋਕ ਆਪ-ਮੁਹਾਰੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਦੱਸਿਆ ਕਿ ਛਪਾਰ ਕਾਨਫ਼ਰੰਸ ਵਿਚ ਸ਼ਮੂਲੀਅਤ ਨੂੰ ਲੈ ਕੇ ਹਲਕਾ ਗਿੱਲ ਦੇ ਵੱਖ-ਵੱਖ ਪਿੰਡਾਂ ਅਤੇ ਸਰਕਲਾਂ ਵਿਚ ਵਰਕਰਾਂ ਨਾਲ ਲਗਾਤਾਰ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਲਕਾ ਗਿੱਲ ਅਤੇ ਪੰਜਾਬ ਭਰ ਤੋਂ ਪਹੁੰਚਣ ਵਾਲੇ ਲੋਕਾਂ ਦੇ ਵੱਡੇ ਕਾਫ਼ਲਿਆਂ ਦੀ ਸ਼ਮੂਲੀਅਤ ਇਹ ਦਰਸਾਏਗੀ ਕਿ ਪਾਰਟੀ ਦੀਆਂ ਨੀਤੀਆਂ ਪ੍ਰਤੀ ਵਰਕਰਾਂ ਵਿਚ ਉਤਸ਼ਾਹ ਕਾਇਮ ਹੈ। ਉਨ੍ਹਾਂ ਸਮੂਹ ਪਾਰਟੀ ਵਰਕਰਾਂ ਨੂੰ 26 ਸਤੰਬਰ ਨੂੰ ਛਪਾਰ ਵਿਖੇ ਹੋਣ ਵਾਲੀ ਕਾਨਫ਼ਰੰਸ ਵਿਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਮੂਲੀਅਤ ਕਰਨ ਦੀ ਅਪੀਲ ਵੀ ਕੀਤੀ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮ ਫਰੰਟ ਅਤੇ ਪੈਨਸ਼ਨਰ ਯੂਨੀਅਨ ਕਮੇਟੀ ਦੇ ਸੱਦੇ ’ ਤੇ ਕੀਤਾ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਸੀਸੂ ਦੇ ਵਫ਼ਦ ਨੇ ਮੁੱਖ ਇੰਜੀਨੀਅਰ ਹਾਂਸ ਨੂੰ ਦਿੱਤਾ ਮੰਗ ਪੱਤਰ ਕਿਹਾ, ਉਦਯੋਗ ਹੋਰ ਰੁਕਾਵਟਾਂ ਨੂੰ ਬਰਦਾਸ਼ਤ ਨਹੀਂ ਕਰ ਸਕ...
Ad Position 24