09-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਬਰਸਾਤੀ ਮੌਸਮ ’ਚ ਵੀ ਭਾਰੀ ਮੀਂਹ ਤੋਂ ਬਿਨਾਂ ਸੀਵਰੇਜ ਜਾਮ, ਕਰੋੜਾਂ ਦੇ ਠੇਕੇ ’ਤੇ ਉੱਠੇ ਸਵਾਲ ਸੀਵਰੇਜ ਸਫ਼ਾਈ ਤੇ ਮੁਰੰਮਤ ਲਈ ਨਿੱਜੀ ਕੰਪਨੀ ਨੂੰ ਦਿੱਤੇ ਵੱਡੇ ਠੇਕੇ ਦੇ ਬਾਵਜੂਦ ਸ਼ਹਿਰ ਦੇ ਕਈ ਇਲਾਕਿਆਂ ’ਚ ਲੋਕ ਸੀਵਰੇਜ ਜਾਮ ਦੀ ਸਮੱਸਿਆ ਨਾਲ ਜੂਝਣ ਲਈ ਮਜਬੂਰ

ਲੁਧਿਆਣਾ, 8 ਸਤੰਬਰ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਸ਼ੁਰੂ ਹੋ ਚੁੱਕਾ ਹੈ, ਪਰ ਇਸ ਵਾਰ ਹਾਲੇ ਤਕ ਸ਼ਹਿਰ ਵਿਚ ਭਾਰੀ ਬਰਸਾਤ ਵਾਲੀ ਸਥਿਤੀ ਨਹੀਂ ਬਣੀ। ਇਸਦੇ ਬਾਵਜੂਦ ਮਹਾਂਨਗਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ।

Ad Position 21
repet_subhas-goyals [Copy P29]
ਅਜੀਤ ਡੈਸਕ 09-09-2026
ਲੁਧਿਆਣਾ, 8 ਸਤੰਬਰ (ਭੁਪਿੰਦਰ ਸਿੰਘ ਬੈਂਸ)-ਬਰਸਾਤੀ ਮੌਸਮ ਸ਼ੁਰੂ ਹੋ ਚੁੱਕਾ ਹੈ, ਪਰ ਇਸ ਵਾਰ ਹਾਲੇ ਤਕ ਸ਼ਹਿਰ ਵਿਚ ਭਾਰੀ ਬਰਸਾਤ ਵਾਲੀ ਸਥਿਤੀ ਨਹੀਂ ਬਣੀ। ਇਸਦੇ ਬਾਵਜੂਦ ਮਹਾਂਨਗਰ ਦੇ ਕਈ ਇਲਾਕਿਆਂ ਵਿਚ ਸੀਵਰੇਜ ਜਾਮ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆ ਰਹੀਆਂ ਹਨ। ਅਜਿਹੇ ਸਮੇਂ ਜਦੋਂ ਨਗਰ ਨਿਗਮ ਵਲੋਂ ਸੀਵਰੇਜ ਪ੍ਰਣਾਲੀ ਨੂੰ ਸੁਚਾਰੂ ਬਣਾਉਣ ਲਈ ਨਿੱਜੀ ਕੰਪਨੀ ਨੂੰ ਕਰੋੜਾਂ ਰੁਪਏ ਦਾ ਕੰਮ ਸੌਂਪਿਆ ਗਿਆ ਹੈ। ਸੀਵਰੇਜ ਜਾਮ ਦੀਆਂ ਸਮੱਸਿਆਵਾਂ ਨੇ ਕੰਮ ਦੀ ਨਿਗਰਾਨੀ, ਮਸ਼ੀਨਰੀ ਦੀ ਉਪਲਬਧਤਾ ਅਤੇ ਸ਼ਿਕਾਇਤਾਂ ਦੇ ਨਿਪਟਾਰੇ ਦੀ ਪ੍ਰਕਿਰਿਆ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਨਗਰ ਨਿਗਮ ਦੇ 26 ਵਾਰਡਾਂ ਵਿਚ ਸੀਵਰੇਜ ਲਾਈਨਾਂ ਦੀ ਸਫ਼ਾਈ, ਡੀ ਸਿਲਟਿੰਗ ਅਤੇ ਲੋੜ ਅਨੁਸਾਰ ਮੁਰੰਮਤ ਲਈ ਵੱਡੇ ਪੱਧਰ ’ਤੇ ਕੰਮ ਨਿੱਜੀ ਏਜੰਸੀ ਨੂੰ ਦਿੱਤੇ ਜਾਣ ਦੀ ਜਾਣਕਾਰੀ ਸਾਹਮਣੇ ਆ ਚੁੱਕੀ ਹੈ। ਇਸ ਪ੍ਰੋਜੈਕਟ ਦੀ ਲਾਗਤ 38 ਕਰੋੜ ਰੁਪਏ ਦੱਸੀ ਗਈ ਸੀ। ਕੰਮ ਵਿਚ ਸੀਵਰੇਜ ਲਾਈਨਾਂ ਦੀ ਸਫ਼ਾਈ, ਖ਼ਰਾਬ ਹਿੱਸਿਆਂ ਦੀ ਮੁਰੰਮਤ ਅਤੇ ਮੇਨਹੋਲ ਕਵਰ ਆਦਿ ਨਾਲ ਸੰਬੰਧਿਤ ਕੰਮ ਸ਼ਾਮਲ ਹਨ। ਇਸ ਵੱਡੇ ਪ੍ਰਬੰਧ ਦੀ ਜ਼ਮੀਨੀ ਸਥਿਤੀ ਦੀ ਇਕ ਮਿਸਾਲ ਵਾਰਡ ਨੰਬਰ 88 ਦੇ ਬਸੰਤ ਨਗਰ, ਗਾਂਧੀ ਨਗਰ ਇਲਾਕੇ ਵਿਚ ਸਾਹਮਣੇ ਆਈ। ਇਲਾਕਾ ਨਿਵਾਸੀਆਂ ਮੁਤਾਬਿਕ ਇੱਥੇ ਕਈ ਦਿਨਾਂ ਤੱਕ ਸੀਵਰੇਜ ਜਾਮ ਦੀ ਸਮੱਸਿਆ ਬਣੀ ਰਹੀ। ਸਥਾਨਕ ਲੋਕਾਂ ਵਲੋਂ ਇਹ ਵੀ ਸ਼ਿਕਾਇਤ ਕੀਤੀ ਗਈ ਕਿ ਕੁੱਝ ਥਾਵਾਂ ਤੇ ਸੀਵਰੇਜ ਦਾ ਗੰਦਾ ਪਾਣੀ ਪੀਣ ਵਾਲੇ ਪਾਣੀ ਦੀ ਸਪਲਾਈ ਨਾਲ ਰਲ ਕੇ ਘਰਾਂ ਤਕ ਪੁੱਜਣ ਦੀ ਸਥਿਤੀ ਬਣੀ, ਜੋ ਕਿ ਗੰਭੀਰ ਜਨਤਕ ਸਿਹਤ ਚਿੰਤਾ ਦਾ ਵਿਸ਼ਾ ਹੈ। ਵਾਰਡ ਵਿਚ ਸੀਵਰੇਜ ਦੀ ਸਫ਼ਾਈ ਨਾਲ ਜੁੜੇ ਨਗਰ ਨਿਗਮ ਕਰਮਚਾਰੀਆਂ ਮੁਤਾਬਿਕ ਸਮੱਸਿਆ ਦੇ ਹੱਲ ਲਈ ਨਿੱਜੀ ਕੰਪਨੀ ਨੂੰ ਕਈ ਵਾਰ ਸੁਪਰ ਸਕਸ਼ਨ ਮਸ਼ੀਨ ਭੇਜਣ ਲਈ ਕਿਹਾ ਗਿਆ। ਉਨ੍ਹਾਂ ਅਨੁਸਾਰ ਕਈ ਦਿਨਾਂ ਬਾਅਦ ਕੰਪਨੀ ਵਲੋਂ ਮਸ਼ੀਨ ਵਾਰਡ ਵਿਚ ਭੇਜੀ ਗਈ। ਕਰਮਚਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਵੱਖ-ਵੱਖ ਥਾਵਾਂ ’ਤੇ ਇਕੱਠੇ ਸੀਵਰੇਜ ਜਾਮ ਹੋਣ ਤਾਂ ਮੌਜੂਦਾ ਮਸ਼ੀਨਰੀ ਨਾਲ ਹਰ ਸ਼ਿਕਾਇਤ ਦਾ ਤੁਰੰਤ ਨਿਪਟਾਰਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਮੁਤਾਬਿਕ ਵਾਰਡ ਵਿਚ ਲੋੜ ਅਨੁਸਾਰ ਹੋਰ ਮਸ਼ੀਨਾਂ ਭੇਜਣ ਦੀ ਵੀ ਜ਼ਰੂਰਤ ਹੈ। ਭਾਰੀ ਮੀਂਹ ਆਉਣ ਤੋਂ ਪਹਿਲਾਂ ਹੀ ਸਵਾਲ ਸ਼ਹਿਰ ਵਿਚ ਇਸ ਵਾਰ ਹਾਲੇ ਤਕ ਭਾਰੀ ਮੀਂਹ ਨਾ ਪੈਣ ਦੇ ਬਾਵਜੂਦ ਜੇਕਰ ਸੀਵਰੇਜ ਲਾਈਨਾਂ ਦੇ ਜਾਮ ਹੋਣ ਦੀਆਂ ਸ਼ਿਕਾਇਤਾਂ ਆ ਰਹੀਆਂ ਹਨ ਤਾਂ ਇਹ ਆਉਣ ਵਾਲੇ ਦਿਨਾਂ ਲਈ ਚਿੰਤਾ ਦਾ ਵਿਸ਼ਾ ਬਣ ਸਕਦਾ ਹੈ। ਭਾਰੀ ਬਰਸਾਤ ਦੌਰਾਨ ਸੀਵਰੇਜ ਪ੍ਰਣਾਲੀ ’ਤੇ ਹੋਰ ਦਬਾਅ ਹੋਣ ਦੀ ਸੰਭਾਵਨਾ ਰਹਿੰਦੀ ਹੈ। ਹੁਣ ਨਿਗਰਾਨੀ ’ਤੇ ਨਜ਼ਰ ਇਸ ਪੂਰੇ ਮਾਮਲੇ ਵਿਚ ਹੁਣ ਸਭ ਤੋਂ ਅਹਿਮ ਸਵਾਲ ਇਹ ਹੈ ਕਿ 26 ਵਾਰਡਾਂ ਵਿਚ ਸੀਵਰੇਜ ਸਫ਼ਾਈ ਲਈ ਦਿੱਤੇ ਗਏ ਵੱਡੇ ਠੇਕੇ ਤਹਿਤ ਕਿੰਨੀਆਂ ਸੁਪਰ ਸਕਸ਼ਨ ਮਸ਼ੀਨਾਂ ਮੈਦਾਨ ਵਿਚ ਹਨ। ਹਰ ਸ਼ਿਕਾਇਤ ’ਤੇ ਕਾਰਵਾਈ ਲਈ ਕਿੰਨੀ ਸਮੇਂ ਸੀਮਾ ਨਿਰਧਾਰਿਤ ਹੈ ਅਤੇ ਹੁਣ ਤਕ ਕਿੰਨੇ ਸੀਵਰੇਜ ਪੁਆਇੰਟਾਂ ਦੀ ਸਫ਼ਾਈ ਕੀਤੀ ਜਾ ਚੁੱਕੀ ਹੈ। ਇਸੇ ਤਰ੍ਹਾਂ ਨਿਗਮ ਨੂੰ ਇਹ ਵੀ ਜਨਤਕ ਕਰਨਾ ਚਾਹੀਦਾ ਹੈ ਕਿ ਠੇਕੇ ਦੀਆਂ ਸ਼ਰਤਾਂ ਵਿਚ ਮਸ਼ੀਨਰੀ ਦੀ ਗਿਣਤੀ, ਕੰਮ ਦੀ ਗੁਣਵੱਤਾ, ਸ਼ਿਕਾਇਤਾਂ ਦੇ ਨਿਪਟਾਰੇ ਅਤੇ ਦੇਰੀ ਦੀ ਸਥਿਤੀ ਵਿਚ ਜੁਰਮਾਨੇ ਜਾ ਹੋਰ ਕਾਰਵਾਈ ਦੀ ਕੀ ਵਿਵਸਥਾ ਹੈ। ਲੋਕਾਂ ਲਈ ਮੁੱਦਾ ਇਹ ਨਹੀਂ ਕਿ ਸੀਵਰੇਜ ਦੀ ਸਫ਼ਾਈ ਨਿਗਮ ਦੇ ਕਰਮਚਾਰੀ ਕਰਨ ਜਾ ਨਿੱਜੀ ਕੰਪਨੀ। ਉਨ੍ਹਾਂ ਲਈ ਅਸਲ ਸਵਾਲ ਇਹ ਹੈ ਕਿ ਜਦੋਂ ਸੀਵਰੇਜ ਸਫ਼ਾਈ ਲਈ ਕਰੋੜਾਂ ਰੁਪਏ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਸ਼ਿਕਾਇਤ ਆਉਣ ’ਤੇ ਜਾਮ ਸੀਵਰੇਜ ਕਿੰਨੀ ਜਲਦੀ ਖੁੱਲ੍ਹਦਾ ਹੈ।
Ad Position 22
No active advertisement
ਪਿਛਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਖ਼ਿਲਾਫ਼ ਦਲਿਤ ਸਮਾਜ ਨੇ ਜਲੰਧਰ ਬਾਈਪਾਸ ਚੌਕ ਮੁੱਖ ਸੜਕ ਜਾਮ ਕਰ ਕੇ ਕੀਤਾ ਰੋਸ ਪ੍ਰਦਰਸ਼... ਅਗਲੀ ਖ਼ਬਰ ਚੌਕੀ ਇੰਚਾਰਜ 40 ਹਜ਼ਾਰ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
Ad Position 24