11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਖਾਧ ਸੁਰੱਖਿਆ ਟੀਮ ਦੀ ਵੱਡੀ ਕਾਰਵਾਈ, ਘਰ ’ਚ ਚੱਲ ਰਹੀ ਯੂਨਿਟ ਤੋਂ ਸਾਮਾਨ ਕੀਤਾ ਜ਼ਬਤ

ਲੁਧਿਆਣਾ, 10 ਸਤੰਬਰ (ਡਾ. ਤਰਲੋਚਨ ਸਿੰਘ)-ਖਾਧ ਸੁਰੱਖਿਆ ਵਿਭਾਗ ਵਲੋਂ ਮਿਲਾਵਟਖੋਰੀ ਅਤੇ ਗੰਦਗੀ ਵਾਲੇ ਮਾਹੌਲ ਵਿਚ ਖਾਧ ਪਦਾਰਥ ਤਿਆਰ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜਲੰਧਰ ਬਾਈਪਾਸ ਨੇੜੇ ਇਕ ਘਰ ਵਿਚ ਚਲਾਈ ਜਾ ਰਹੀ ਅਚਾਰ, ਮੁਰੱਬੇ, ਸਿਰਕੇ ਅਤੇ ਚਟਣੀ ਬਣਾਉਣ ਵਾਲੀ ਯੂਨਿਟ ’ਤੇ ਕਾਰਵਾਈ ਕੀਤੀ ਗਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਲੁਧਿਆਣਾ, 10 ਸਤੰਬਰ (ਡਾ. ਤਰਲੋਚਨ ਸਿੰਘ)-ਖਾਧ ਸੁਰੱਖਿਆ ਵਿਭਾਗ ਵਲੋਂ ਮਿਲਾਵਟਖੋਰੀ ਅਤੇ ਗੰਦਗੀ ਵਾਲੇ ਮਾਹੌਲ ਵਿਚ ਖਾਧ ਪਦਾਰਥ ਤਿਆਰ ਕਰਨ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਅੱਜ ਜਲੰਧਰ ਬਾਈਪਾਸ ਨੇੜੇ ਇਕ ਘਰ ਵਿਚ ਚਲਾਈ ਜਾ ਰਹੀ ਅਚਾਰ, ਮੁਰੱਬੇ, ਸਿਰਕੇ ਅਤੇ ਚਟਣੀ ਬਣਾਉਣ ਵਾਲੀ ਯੂਨਿਟ ’ਤੇ ਕਾਰਵਾਈ ਕੀਤੀ ਗਈ। ਖਾਧ ਸੁਰੱਖਿਆ ਟੀਮ ਵਲੋਂ ਜਾਂਚ ਦੌਰਾਨ ਗੰਦਗੀ ਵਾਲੀਆਂ ਸਥਿਤੀਆਂ ਸਾਹਮਣੇ ਆਉਣ ’ਤੇ ਯੂਨਿਟ ਦਾ ਚਾਲਾਨ ਕੀਤਾ ਗਿਆ, ਜਦਕਿ ਮੌਕੇ ਤੋਂ ਤਿੰਨ ਖ਼ੁਰਾਕ ਪਦਾਰਥਾਂ ਦੇ ਨਮੂਨੇ ਲੈ ਕੇ ਜਾਂਚ ਲਈ ਭੇਜੇ ਗਏ। ਜ਼ਿਲ੍ਹਾ ਸਿਹਤ ਅਫ਼ਸਰ ਡਾ. ਆਸ਼ੀਸ਼ ਚਾਵਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਾਂਚ ਦੌਰਾਨ ਗੰਦਗੀ ਵਾਲੀਆਂ ਸਥਿਤੀਆਂ ਵਿਚ ਪਏ ਅਚਾਰ, ਮੁਰੱਬੇ ਅਤੇ ਚਟਣੀ ਨੂੰ ਮੌਕੇ ’ਤੇ ਹੀ ਨਸ਼ਟ ਕਰਵਾਇਆ ਗਿਆ। ਇਸ ਤੋਂ ਇਲਾਵਾ ਬਾਕੀ ਸਟਾਕ ਨੂੰ ਅਗਲੇਰੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਜ਼ਬਤ ਕਰ ਲਿਆ ਗਿਆ। ਵਿਭਾਗ ਅਨੁਸਾਰ ਜ਼ਬਤ ਕੀਤੇ ਸਟਾਕ ਵਿਚ ਕਰੀਬ 150 ਪੇਟੀਆਂ ਚਟਣੀ, 2 ਡਰੰਮ ਮੁਰੱਬਾ ਅਤੇ 5 ਗੈਲਨ ਸਿਰਕਾ ਸ਼ਾਮਿਲ ਹੈ। ਮੁੱਢਲੀ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਕਿ ਸਬੰਧਿਤ ਵਿਅਕਤੀ ਵਲੋਂ ਬਾਹਰਲੇ ਰਾਜਾਂ ਤੋਂ ਮੰਗਵਾਏ ਜਾ ਰਹੇ ਸਿਰਕੇ ਅਤੇ ਮੁਰੱਬੇ ਸਮੇਤ ਹੋਰ ਖਾਧ ਪਦਾਰਥਾਂ ਨੂੰ ‘ਜੈ ਠਾਕੁਰ ਜੀ’ ਬਰਾਂਡ ਦੇ ਮਾਰਕੇ ਹੇਠ ਪੈਕ ਕੀਤਾ ਜਾ ਰਿਹਾ ਸੀ। ਪੈਕ ਕੀਤੇ ਉਤਪਾਦ ਇਸੇ ਬਰਾਂਡ ਦੇ ਨਾਮ ਹੇਠ ਬਾਜ਼ਾਰ ਵਿਚ ਵਿੱਕਰੀ ਅਤੇ ਸਪਲਾਈ ਲਈ ਭੇਜੇ ਜਾ ਰਹੇ ਸਨ। ਖ਼ੁਰਾਕ ਸੁਰੱਖਿਆ ਟੀਮ ਵਲੋਂ ਪੈਕਿੰਗ ’ਤੇ ਦਰਜ ਲੇਬਲ, ਬ੍ਰਾਂਡਿੰਗ, ਪੈਕਿੰਗ ਮਿਤੀ ਅਤੇ ਹੋਰ ਲਾਜ਼ਮੀ ਵੇਰਵਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਤਪਾਦਾਂ ਦੀ ਖ਼ਰੀਦ ਦੇ ਸਰੋਤ, ਪੈਕਿੰਗ ਅਤੇ ਬਾਜ਼ਾਰ ਵਿਚ ਸਪਲਾਈ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਵੀ ਪੜਤਾਲ ਕੀਤੀ ਜਾ ਰਹੀ ਹੈ। ਸਬੰਧਿਤ ਵਿਅਕਤੀ ਵਲੋਂ ਇਹ ਕਾਰੋਬਾਰ ਕਰੀਬ ਛੇ ਮਹੀਨਿਆਂ ਤੋਂ ਕੀਤਾ ਜਾ ਰਿਹਾ ਸੀ ਅਤੇ ਉਤਪਾਦਾਂ ਦੀ ਤਿਆਰੀ ਅਤੇ ਹੈਂਡਲਿੰਗ ਘਰ ਵਿਚ ਕੀਤੀ ਜਾ ਰਹੀ ਸੀ, ਜਦਕਿ ਪੈਕਿੰਗ ਦਾ ਕੰਮ ਕਿਸੇ ਹੋਰ ਸਥਾਨ ’ਤੇ ਕੀਤੇ ਜਾਣ ਸਬੰਧੀ ਵੀ ਜਾਣਕਾਰੀ ਮਿਲੀ ਹੈ। ਵਿਭਾਗ ਵਲੋਂ ਯੂਨਿਟ ਦੇ ਖ਼ੁਰਾਕ ਸੁਰੱਖਿਆ ਲਾਇਸੈਂਸ/ ਰਜਿਸਟ੍ਰੇਸ਼ਨ, ਪੈਕਿੰਗ, ਲੇਬਲਿੰਗ, ਬ੍ਰਾਂਡਿੰਗ, ਉਤਪਾਦਾਂ ਦੇ ਸਰੋਤ ਅਤੇ ਸਪਲਾਈ ਚੇਨ ਨਾਲ ਸਬੰਧਿਤ ਦਸਤਾਵੇਜ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਮੌਕੇ ਤੋਂ ਲਏ ਗਏ ਸੈਂਪਲਾਂ ਦੀ ਲੈਬਾਰਟਰੀ ਜਾਂਚ ਕਰਵਾਈ ਜਾ ਰਹੀ ਹੈ। ਲੈਬਾਰਟਰੀ ਰਿਪੋਰਟ ਅਤੇ ਜਾਂਚ ਦੇ ਨਤੀਜਿਆਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਦੀ ਸਿਹਤ ਨਾਲ ਕਿਸੇ ਵੀ ਤਰ੍ਹਾਂ ਦਾ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਗੰਦਗੀ ਵਾਲੀਆਂ ਸਥਿਤੀਆਂ ਵਿਚ ਖਾਧ ਪਦਾਰਥ ਤਿਆਰ ਜਾਂ ਪੈਕ ਕਰਨ ਅਤੇ ਖ਼ੁਰਾਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿਭਾਗ ਵਲੋਂ ਕਾਰਵਾਈ ਲਗਾਤਾਰ ਜਾਰੀ ਰਹੇਗੀ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ( ਬ ) ਦੀ ਛਪਾਰ ਕਾਨਫ਼ਰੰਸ ਇਤਿਹਾਸਕ ਹੋਵੇਗੀ - ਹਰਪ੍ਰੀਤ ਸਿੰਘ ਸਿੰਮਕ ਅਗਲੀ ਖ਼ਬਰ ਸੀਸੂ ਨੇ ਮੁਸ਼ਕਿਲ ਸਥਿਤੀਆਂ ਦੇ ਪ੍ਰਬੰਧਨ ਲਈ ਵਿਹਾਰਕ ਸਿਖਲਾਈ ਸੈਸ਼ਨ ਕਰਵਾਇਆ
Ad Position 24