ਲੁਧਿਆਣੇ ਦੇ ਅਕਾਲੀਆਂ ਨੇ ਨਵ-ਨਿਯੁਕਤ ਪ੍ਰਧਾਨ ਰਾਜੂ ਆਲਮਗੀਰ ਨੂੰ ਕੀਤਾ ਸਨਮਾਨਿਤ
ਆਲਮਗੀਰ, 12 ਸਤੰਬਰ (ਜਰਨੈਲ ਸਿੰਘ ਪੱਟੀ)-ਯੂਥ ਅਕਾਲੀ ਦਲ (ਬ) ਦੇ ਨਵ ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਜੂ ਆਲਮਗੀਰ ਨੂੰ ਸਨਮਾਨਿਤ ਕਰਨ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਕੁਆਰਡੀਨੇਟਰ ਪ੍ਰਭਜੋਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਮੈਂਬਰ ਚਰਨ ਸਿੰਘ ਆਲਮਗੀਰ ਜਿੱਥੇ ਲਗਭਗ 15 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਇਸ ਹਲਕੇ ਦੀ ਸੇਵਾ ਨਿਭਾ ਰਹੇ ਹਨ, ਉੱਥੇ ਨਾਲ ਇਹਨਾਂ ਦਾ ਸਪੁੱਤਰ ਰਾਜੂ ਆਲਮਗੀਰ ਰਾਜਨੀਤਿਕ ਖੇਤਰ ਦੇ ਵਿਚ ਵੱਧ ਚੜ ਕੇ ਹਿੱਸਾ ਲੈ ਕੇ ਅਕਾਲੀ ਦਲ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ।
ਹ
ਹਰਪ੍ਰੀਤ ਸਿੰਘ ਸਿੰਮਕ
13-09-2026
ਆਲਮਗੀਰ, 12 ਸਤੰਬਰ (ਜਰਨੈਲ ਸਿੰਘ ਪੱਟੀ)-ਯੂਥ ਅਕਾਲੀ ਦਲ (ਬ) ਦੇ ਨਵ ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਰਾਜੂ ਆਲਮਗੀਰ ਨੂੰ ਸਨਮਾਨਿਤ ਕਰਨ ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਆਲਮਗੀਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਜਥੇਦਾਰ ਚਰਨ ਸਿੰਘ ਆਲਮਗੀਰ ਦੀ ਅਗਵਾਈ ਹੇਠ ਸਨਮਾਨ ਸਮਾਰੋਹ ਕਰਵਾਇਆ ਗਿਆ, ਜਿਸ ਵਿਚ ਪਾਰਟੀ ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ, ਸਾਬਕਾ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖ਼ਾਲਸਾ, ਦਿਹਾਤੀ ਜ਼ਿਲ੍ਹਾ ਪ੍ਰਧਾਨ ਚੰਦ ਸਿੰਘ ਡੱਲਾ, ਹਲਕਾ ਗਿੱਲ ਦੇ ਇੰਚਾਰਜ ਹਰਪ੍ਰੀਤ ਸਿੰਘ ਸਿੰਮਕ, ਕੁਆਰਡੀਨੇਟਰ ਪ੍ਰਭਜੋਤ ਸਿੰਘ ਧਾਲੀਵਾਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ। ਸੰਬੋਧਨ ਦੌਰਾਨ ਆਗੂਆਂ ਨੇ ਕਿਹਾ ਕਿ ਮੈਂਬਰ ਚਰਨ ਸਿੰਘ ਆਲਮਗੀਰ ਜਿੱਥੇ ਲਗਭਗ 15 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਵਜੋਂ ਇਸ ਹਲਕੇ ਦੀ ਸੇਵਾ ਨਿਭਾ ਰਹੇ ਹਨ, ਉੱਥੇ ਨਾਲ ਇਹਨਾਂ ਦਾ ਸਪੁੱਤਰ ਰਾਜੂ ਆਲਮਗੀਰ ਰਾਜਨੀਤਿਕ ਖੇਤਰ ਦੇ ਵਿਚ ਵੱਧ ਚੜ ਕੇ ਹਿੱਸਾ ਲੈ ਕੇ ਅਕਾਲੀ ਦਲ ਵਿਚ ਸਰਗਰਮ ਭੂਮਿਕਾ ਨਿਭਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਨਵ ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜੂ ਆਲਮਗੀਰ ਨੂੰ ਪਾਰਟੀ ਪ੍ਰਤੀ ਸਰਗਰਮੀ ਨਾਲ ਲੋਕਾਂ ਵਿਚ ਵਿਚਰ ਕੇ ਸੇਵਾ ਕਰਨ ਸਬੰਧੀ ਪ੍ਰੇਰਿਤ ਕੀਤਾ ਗਿਆ। ਉਕਤ ਆਗੂਆਂ ਨੇ ਹਾਜ਼ਰੀਨ ਨੂੰ ਛਪਾਰ ਮੇਲੇ ਮੌਕੇ ਸ਼੍ਰੋਮਣੀ ਅਕਾਲੀ ਦਲ (ਬ) ਦੀ ਹੋਣ ਵਾਲੀ ਰੈਲੀ ਵਿਚ ਵੱਧ ਚੜ ਕੇ ਸ਼ਮੂਲੀਅਤ ਕਰਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਜਿੰਨਾ ਬਾਕੀ ਸਾਰੀਆਂ ਪਾਰਟੀਆਂ ਦਾ ਇਕੱਠ ਹੋਵੇਗਾ, ਉਸ ਬਰਾਬਰ ਜਾਂ ਉਸ ਤੋਂ ਵੱਧ ਕੇ ਸ਼੍ਰੋਮਣੀ ਅਕਾਲੀ ਦਲ ਦਾ ਇਕੱਠ ਕੀਤਾ ਜਾਵੇਗਾ ਤਾਂ ਜੋ ਅਕਾਲੀ ਸਰਕਾਰ ਦਾ ਮੁੱਢ ਬੰਨ੍ਹਿਆ ਜਾ ਸਕੇ। ਉਪਰੰਤ ਨਵ ਨਿਯੁਕਤ ਸੂਬਾ ਸੀਨੀਅਰ ਮੀਤ ਪ੍ਰਧਾਨ ਰਾਜੂ ਆਲਮਗੀਰ ਨੇ ਕਿਹਾ ਕਿ ਉਹ ਪਹਿਲਾਂ ਨਾਲੋਂ ਵੀ ਵੱਧ ਕੇ ਉਤਸ਼ਾਹ ਨਾਲ ਪਾਰਟੀ ਦੇ ਪ੍ਰਚਾਰ ਅਤੇ ਪਸਾਰ ਲਈ ਕੰਮ ਕਰਨਗੇ ਅਤੇ ਹਲਕੇ ਵਿਚਲੇ ਨੌਜਵਾਨਾਂ ਨੂੰ ਪਾਰਟੀ ਨਾਲ ਜੋੜ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਹੱਥ ਮਜ਼ਬੂਤ ਕਰਨਗੇ। ਅਖੀਰ ਵਿਚ ਸਮੂਹ ਆਗੂਆਂ ਨੇ ਮਿਲ ਕੇ ਰਾਜੂ ਆਲਮਗੀਰ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਜਥੇਦਾਰ ਹਰਭਿੰਦਰ ਸਿੰਘ ਭਿੰਦਾ ਮੁਖੀ ਡੇਰਾ ਕਾਰ ਸੇਵਾ ਆਲਮਗੀਰ ਵਾਲਿਆਂ ਨੇ ਰਾਜੂ ਆਲਮਗੀਰ ਨੂੰ ਦਸਤਾਰ ਭੇਂਟ ਕਰਕੇ ਸਨਮਾਨ ਕੀਤਾ। ਸਮਾਗਮ ਮੌਕੇ ਸੀਨੀਅਰ ਆਗੂ ਸਰਬਜੀਤ ਸਿੰਘ ਛਾਪਾ, ਫੈਡਰੇਸ਼ਨ ਜ਼ਿਲ੍ਹਾ ਪ੍ਰਧਾਨ ਲਵਪ੍ਰੀਤ ਸਿੰਘ ਗਿੱਲ, ਕਿਰਨਦੀਪ ਕੌਰ ਕਾਦੀਆਂ ਪ੍ਰਧਾਨ ਇਸਤਰੀ ਅਕਾਲੀ ਦਲ ਲੁਧਿਆਣਾ ਦਿਹਾਤੀ, ਗੁਰਦੀਪ ਕੌਰ ਜੱਸੋਵਾਲ, ਸਰਕਲ ਪ੍ਰਧਾਨ ਗੁਰਜੀਤ ਸਿੰਘ ਲਹਿਰਾ, ਪਰਦੀਪ ਸਿੰਘ ਢਿੱਲੋਂ ਜੜਤੋਲੀ, ਮਨਿੰਦਰ ਸਿੰਘ ਕਾਕਾ, ਤਲਵਿੰਦਰ ਸਿੰਘ ਮੁਲਤਾਨੀ, ਸੁਖਦੇਵ ਸਿੰਘ ਦੁਲੇਅ, ਕਰਨ ਗਰੇਵਾਲ ਜੜਤੋਲੀ, ਮਨਜੋਤ ਗਿੱਲ ਜਹਾਂਗੀਰ, ਲਖਵਿੰਦਰ ਸਿੰਘ ਭੁੱਲਰ, ਕੁਲਜੀਤ ਸਿੰਘ ਬੁਲਾਰਾ, ਅਮਨਦੀਪ ਲਾਹੌਰੀਆ, ਦਲਵਿੰਦਰ ਦੀਪਾ, ਹਰਪ੍ਰੀਤ ਹੰਸ, ਦਵਿੰਦਰ ਹੀਰ, ਹਰਪ੍ਰੀਤ ਸਿੰਘ ਆਲਮਗੀਰ, ਪਿਆਰ ਬਾਲ ਭੋਰਾ, ਗੁਰਤਾਜ ਵੜੈਚ, ਹਰਮਨ ਗਰੇਵਾਲ ਆਸੀ ਕਲਾਂ, ਚਰਨਪ੍ਰੀਤ ਸਿੰਘ ਸਰੀਂਹ, ਜਤਿੰਦਰ ਗਿੱਲ, ਪ੍ਰਭਜੋਤ ਮੰਡ ਭੁੱਟਾ, ਵਿੱਕੀ ਰਾਣਾ, ਮਨੀ ਗੁੱਜਰ, ਗੁਰਜੀਤ ਗੈਰੀ, ਗਿੰਨੀ ਸਰਪੰਚ ਰਾਏਪੁਰ, ਹਰਪ੍ਰੀਤ ਸਿੰਘ, ਸ਼ੈਲੀ ਜਹਾਂਗੀਰ, ਸ਼ਵਿੰਦਰ ਜਹਾਂਗੀਰ ਸਮੇਤ ਵੱਡੀ ਗਿਣਤੀ ਵਿਚ ਨੌਜਵਾਨ ਹਾਜ਼ਰ ਸਨ।