ਪਾਵਰ ਸਰਪਲੱਸ ਦੇ ਦਾਅਵੇ ਕਰਨ ਵਾਲੀ ‘ ਆਪ ’ ਸਰਕਾਰ ਪੰਜਾਬ ਨੂੰ ਹਨੇਰੇ ਵਿਚ ਧੱਕ ਰਹੀ ਹੈ - ਐਡਵੋਕੇਟ ਧਾਲੀਵਾਲ
ਭਾਮੀਆਂ ਕਲਾਂ/ਲੁਧਿਆਣਾ, 13 ਸਤੰਬਰ (ਜਤਿੰਦਰ ਭੰਬੀ)- ਪੰਜਾਬ ਵਿਚ ਲੱਗ ਰਹੇ ਲੰਮੇ ਅਤੇ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ‘ਪੰਜਾਬ ਪਾਵਰ ਸਰਪਲੱਸ ਹੈ’ ਵਾਲੇ ਦਾਅਵਿਆਂ ਦੀ ਅਸਲ ਸੱਚਾਈ ਹੁਣ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਇਸ਼ਤਿਹਾਰਾਂ ਵਿਚ ਪੰਜਾਬ ਨੂੰ ਬਿਜਲੀ ਸਰਪਲੱਸ ਦੱਸ ਕੇ ਆਪਣੀ ਪਿੱਠ ਥੱਪਥਪਾਉਂਦੀ ਨਹੀਂ ਥੱਕਦੀ, ਉਸੇ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਘੰਟਿਆਂਬੱ ਧੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਭਾਮੀਆਂ ਕਲਾਂ/ਲੁਧਿਆਣਾ, 13 ਸਤੰਬਰ (ਜਤਿੰਦਰ ਭੰਬੀ)- ਪੰਜਾਬ ਵਿਚ ਲੱਗ ਰਹੇ ਲੰਮੇ ਅਤੇ ਅਣ-ਐਲਾਨੇ ਬਿਜਲੀ ਕੱਟਾਂ ਨੂੰ ਲੈ ਕੇ ਪੰਜਾਬ ਸਰਕਾਰ ‘ਤੇ ਤਿੱਖਾ ਹਮਲਾ ਕਰਦਿਆਂ ਹਲਕਾ ਸਾਹਨੇਵਾਲ ਤੋਂ ਸੀਨੀਅਰ ਕਾਂਗਰਸੀ ਆਗੂ ਐਡਵੋਕੇਟ ਮਨਵੀਰ ਸਿੰਘ ਧਾਲੀਵਾਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ‘ਪੰਜਾਬ ਪਾਵਰ ਸਰਪਲੱਸ ਹੈ’ ਵਾਲੇ ਦਾਅਵਿਆਂ ਦੀ ਅਸਲ ਸੱਚਾਈ ਹੁਣ ਪੰਜਾਬ ਦੀ ਜਨਤਾ ਦੇ ਸਾਹਮਣੇ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਜਿਹੜੀ ਸਰਕਾਰ ਇਸ਼ਤਿਹਾਰਾਂ ਵਿਚ ਪੰਜਾਬ ਨੂੰ ਬਿਜਲੀ ਸਰਪਲੱਸ ਦੱਸ ਕੇ ਆਪਣੀ ਪਿੱਠ ਥੱਪਥਪਾਉਂਦੀ ਨਹੀਂ ਥੱਕਦੀ, ਉਸੇ ਸਰਕਾਰ ਦੇ ਰਾਜ ਵਿਚ ਲੋਕਾਂ ਨੂੰ ਘੰਟਿਆਂਬੱ ਧੀ ਬਿਜਲੀ ਕੱਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਸਰਪਲੱਸ ਹੈ ਤਾਂ ਪੰਜਾਬ ਹਨੇਰੇ ਵਿਚ ਕਿਉਂ ਹੈ? ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੇ ਸੱਤਾ ਵਿਚ ਆਉਣ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ। ਅੱਜ ਹਕੀਕਤ ਇਹ ਹੈ ਕਿ ਘਰਾਂ ਵਿਚ ਲੋਕ ਪ੍ਰੇਸ਼ਾਨ ਹਨ, ਦੁਕਾਨਦਾਰਾਂ ਦਾ ਕੰਮ ਪ੍ਰਭਾਵਿਤ ਹੈ ਅਤੇ ਸਨਅਤ ਨੂੰ ਬਿਜਲੀ ਦੀ ਅਣ-ਨਿਯਮਿਤ ਸਪਲਾਈ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਸਨਅਤ ਪਹਿਲਾਂ ਹੀ ਕਈ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ। ਬਿਜਲੀ ਦੀ ਅਸਥਿਰ ਸਪਲਾਈ ਕਾਰਨ ਮਸ਼ੀਨਾਂ ਰੁਕਦੀਆਂ ਹਨ, ਉਤਪਾਦਨ ਪ੍ਰਭਾਵਿਤ ਹੁੰਦਾ ਹੈ ਅਤੇ ਉਦਯੋਗਪਤੀਆਂ ਨੂੰ ਵਾਧੂ ਖਰਚਾ ਝੱਲਣਾ ਪੈਂਦਾ ਹੈ। ਜਿਹੜੀ ਸਰਕਾਰ ਪੰਜਾਬ ਵਿੱਚ ਉਦਯੋਗ ਲਿਆਉਣ ਦੇ ਦਾਅਵੇ ਕਰਦੀ ਹੈ, ਉਹ ਪਹਿਲਾਂ ਮੌਜੂਦਾ ਉਦਯੋਗ ਨੂੰ ਭਰੋਸੇਯੋਗ ਬਿਜਲੀ ਤਾਂ ਦੇਵੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਹੁਣ ਸਰਕਾਰੀ ਇਸ਼ਤਿਹਾਰਾਂ ਅਤੇ ਸੋਸਲ ਮੀਡੀਆ ਦੀਆਂ ਪੋਸਟਾਂ ਨਾਲ ਨਹੀਂ, ਆਪਣੇ ਘਰਾਂ ਦੀ ਬਿਜਲੀ ਦੀ ਲਾਈਨ ਨਾਲ ਸਰਕਾਰ ਦੀ ਕਾਰਗੁਜਾਰੀ ਮਾਪ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਆਪ ਸਰਕਾਰ ਨੂੰ ਹੁਣ ਪ੍ਰੈੱਸ ਕਾਨਫਰੰਸਾਂ ਅਤੇ ਇਸ਼ਤਿਹਾਰਾਂ ਤੋਂ ਬਾਹਰ ਨਿਕਲ ਕੇ ਲੋਕਾਂ ਨੂੰ ਜਵਾਬ ਦੇਣਾ ਚਾਹੀਦਾ ਹੈ।