14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਿਧਾਇਕ ਗਰੇਵਾਲ ਨੇ ਵਿੱਦਿਆ ਦੇ ਮੰਦਰ ’ਚ ਸੇਵਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨ ਸਮਾਗਮ ਦੌਰਾਨ ਕੀਤਾ ਸਨਮਾਨਿਤ ਸਮਾਗਮ ਦੌਰਾਨ ਕਰੀਬ 5 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਕੀਤੀ ਸ਼ਮੂਲੀਅਤ

ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਸਥਾਨਕ ਮਲਹੋਤਰਾ ਰਿਜੋਰਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਡਾ. ਤਰਲੋਚਨ ਸਿੰਘ)- ਵਿਧਾਨ ਸਭਾ ਹਲਕਾ ਪੂਰਬੀ ਤੋਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਦੀ ਅਗਵਾਈ ਹੇਠ ਸਥਾਨਕ ਮਲਹੋਤਰਾ ਰਿਜੋਰਟ ਵਿਖੇ ਅਧਿਆਪਕ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ । ਸਮਾਗਮ ਦੌਰਾਨ 200 ਸਕੂਲਾਂ ਦੇ ਕਰੀਬ 5 ਹਜ਼ਾਰ ਤੋਂ ਵੱਧ ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਮੇਅਰ ਪ੍ਰਿੰਸੀਪਲ ਪ੍ਰਿੰਸੀਪਲ ਇੰਦਰਜੀਤ ਕੌਰ, ਵਿਧਾਇਕ ਕੁਲਵੰਤ ਸਿੰਘ ਸਿੱਧੂ ਤੋਂ ਇਲਾਵਾ ਪਾਰਟੀ ਦੇ ਆਗੂ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ । ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਨੇ ਅਧਿਆਪਕਾਂ ਨੂੰ ਵਿਦਿਆ ਦਾ ਲੰਗਰ ਲਾਉਣ ਵਾਲੇ ਦਾਨੀ ਦੱਸਦਿਆਂ ਕਿਹਾ ਕਿ ਅਧਿਆਪਕ ਸਾਡੇ ਰਾਸ਼ਟਰ ਨਿਰਮਾਤਾ ਹਨ, ਉਨ੍ਹਾਂ ਕਿਹਾ ਕਿ ਅਧਿਆਪਕਾਂ ਵੱਲੋਂ ਦਿੱਤੇ ਗਏ ਗਿਆਨ ਸਦਕਾ ਜਿੱਥੇ ਵਿਦਿਆਰਥੀ ਡਾਕਟਰ, ਇੰਜੀਨੀਅਰ, ਵਕੀਲ , ਅਫਸਰ ਅਤੇ ਹੋਰ ਵੱਖ - ਵੱਖ ਖੇਤਰਾਂ ਵਿੱਚ ਵੱਡੇ ਮੁਕਾਮ ਹਾਸਿਲ ਕਰਦੇ ਹੋਏ ਦੇਸ਼ ਦੀ ਸੇਵਾ ‘ਚ ਆਪਣਾ ਯੋਗਦਾਨ ਪਾਉਂਦੇ ਹਨ , ਉੱਥੇ ਹੀ ਆਪਣੇ ਦੇਸ਼ ਤੇ ਆਪਣੇ ਸੂਬੇ ਦਾ ਨਾਂ ਵੀ ਰੌਸ਼ਨ ਕਰਦੇ ਹਨ । ਵਿਧਾਇਕ ਗਰੇਵਾਲ ਨੇ ਕਿਹਾ ਕਿ ਅਧਿਆਪਕਾਂ ਦੇ ਸਨਮਾਨ ਲਈ ਉਨ੍ਹਾਂ ਵੱਲੋਂ 2011 ਤੋਂ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਪਰਮਾਤਮਾ ਦੀ ਕਿਰਪਾ ਸਦਕਾ ਅੱਜ ਤੱਕ ਚਲਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਸਨਮਾਨ ਸਮਾਗਮ ਅੱਗੇ ਤੋਂ ਵੀ ਇਸੇ ਤਰ੍ਹਾਂ ਚਲਦੇ ਰਹਿਣਗੇ । ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਧਿਆਪਕਾਂ ਦੇ ਮਾਣ ਸਨਮਾਨ ਤੋਂ ਇਲਾਵਾ ਸਿਖਲਾਈ ਲਈ ਸਿੰਘਾਪੁਰ ਵਿਦੇਸ਼ੀ ਟੂਰ ਤੇ ਲਗਾਤਾਰ ਭੇਜਿਆ ਜਾ ਰਿਹਾ ਹੈ , ਤਾਂ ਜੋ ਸਾਡੇ ਅਧਿਆਪਕ ਵਿਦੇਸ਼ਾਂ ਦੀ ਤਰਜ ਤੇ ਸੂਬੇ ਦੇ ਸਕੂਲਾਂ ‘ਚ ਸਿੱਖਿਆ ਨੂੰ ਅੱਗੇ ਲੈ ਕੇ ਜਾ ਸਕਣ। ਇਸ ਮੌਕੇ ਪ੍ਰਿੰਸੀਪਲ ਇੰਦਰਜੀਤ ਕੌਰ ਅਤੇ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਵਿਧਾਇਕ ਗਰੇਵਾਲ ਅਤੇ ਸਮੂਹ ਸਕੂਲਾਂ ਦੇ ਅਧਿਆਪਕਾਂ ਨੂੰ ਅਧਿਆਪਕ ਦਿਵਸ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਅਧਿਆਪਕਾਂ ਦਾ ਸਨਮਾਨ ਕਰਨਾ ਜਿੱਥੇ ਅਧਿਆਪਕਾਂ ਦੀ ਹੌਂਸਲਾ ਅਫਜਾਈ ‘ਚ ਵਾਧਾ ਕਰਦਾ ਹੈ, ਉੱਥੇ ਹੀ ਦੂਜੇ ਪਾਸੇ ਇਹ ਬਹੁਤ ਵੱਡਾ ਸਲਾਘਾਯੋਗ ਕਦਮ ਹੈ । ਇਸ ਮੌਕੇ ਕੁਲਵਿੰਦਰ ਸਿੰਘ ਗਰੇਵਾਲ, ਰਾਜ ਗਰੇਵਾਲ , ਕੌਂਸਲਰ ਸੁਖਮੇਲ ਗਰੇਵਾਲ, ਸਤਨਾਮ ਗਰੇਵਾਲ, ਧਰਮਿੰਦਰ ਬਾਸੀ, ਰਾਜੂ ਗਰੇਵਾਲ, ਜਸਵਿੰਦਰ ਸੰਧੂ, ਬਾਬੂ ਰਾਮ ਸ਼ਰਮਾ, ਸੁਰਿੰਦਰ ਮੈਦਾਨ, ਕੌਂਸਲਰ ਲਖਵਿੰਦਰ ਚੌਧਰੀ, ਕੌਂਸਲਰ ਜਗਦੀਸ਼ ਲਾਲ ਦੀਸ਼ਾ , ਭੂਸ਼ਣ ਸ਼ਰਮਾ, ਜਗਪਾਲ ਸਿੰਘ ਲਾਲੀ, ਗੱਗੀ ਸ਼ਰਮਾ, ਕੌਂਸਲਰ ਅਨੁਜ ਚੌਧਰੀ, ਕੌਂਸਲਰ ਜਸਪ੍ਰੀਤ ਕੌਰ, ਸੁਖਵੰਤ ਸਿੰਘ ਸੁੱਖਾ, ਬਾਜ ਸਿੱਧੂ, ਜਤਿੰਦਰ ਸਿੰਘ ਸੋਡੀ, ਕੌਂਸਲਰ ਅਸ਼ਵਨੀ ਸ਼ਰਮਾ ਗੋਭੀ, ਕੌਂਸਲਰ ਨਿਧੀ ਗੁਪਤਾ, ਕੌਂਸਲਰ ਲਵਲੀ ਮਨੋਚਾ, ਕੌਂਸਲਰ ਅਮਰਜੀਤ , ਰਮੇਸ਼ ਪਿੰਕਾ, ਰਵਿੰਦਰ ਰਾਜੂ, ਰੋਮੀ ਵਰਮਾ, ਅਮਰ ਸਿੰਘ ਮਕੌੜੀ , ਰਾਜੀਵ ਝਮਟ , ਭੁਪਿੰਦਰ ਸਿੰਘ , ਜਗਮੇਲ ਸਿੰਘ , ਅਮਰੀਕ ਸਿੰਘ , ਰਾਜਵੀਰ ਗਰੇਵਾਲ, ਤੇਜ਼ ਵੀਰ ਗਰੇਵਾਲ , ਮੋਹਿਤ ਸ਼ਰਮਾ, ਰਾਧਾ ਮਲਹੋਤਰਾ, ਦਰਸ਼ਨ ਚਾਵਲਾ , ਬਿੱਲਾ ਅਲੀ, ਕੁਲਵਿੰਦਰ ਕਿੰਨੂ, ਅਬਾਸ ਅਤੇ ਗੁਰਨਾਮ ਰੰਧਾਵਾ , ਭਾਰਤ ਭੂਸ਼ਨ ਮਿੱਠੂ, ਬਖਸ਼ੀਸ਼ ਹੀਰ , ਇੰਦਰਪ੍ਰੀਤ ਮਿੰਕੂ , ਰਵੀ ਸ਼ਰਮਾ , ਸੰਜੂ ਸ਼ਰਮਾ , ਗੁਰਸ਼ਰਨ ਸਿੰਘ ਪੀ ਏ ਤੋਂ ਇਲਾਵਾ ਹਲਕਾ ਪੂਰਬੀ ਦੇ ਸਮੂਹ ਸਕੂਲਾਂ ਦੇ ਪ੍ਰਿੰਸੀਪਲ , ਅਧਿਆਪਕ ਅਤੇ ਸਕੂਲ ਸਟਾਫ ਦੇ ਮੈਂਬਰ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪ੍ਰਸਿੱਧ ਪਲਾਸਟਿਕ ਸਰਜਨ ਡਾ. ਵਿਕਾਸ ਗੁਪਤਾ ਨੇ ਆਸਟ੍ਰੇਲੀਆ ਵਾਸੀ ਮਹਿਲਾ ਦੀ ਬਰੈਂਕੀਊਪਲਾਸਟੀ ਸਰਜਰੀ ਕੀਤੀ ਸਫਲਤਾ ਪੂਰਵਕ ਅਗਲੀ ਖ਼ਬਰ ਸ੍ਰੀ ਗਣਪਤੀ ਮਹੋਤਸਵ ਦੀ ਸ਼ੁਰੂਆਤ ਅੱਜ ਸ੍ਰੀ ਗਣੇਸ਼ ਪੂਜਾ ਨਾਲ ਹੋਵੇਗੀ-ਪ੍ਰਬੰਧਕ
Ad Position 24