14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 16 ਵਿਅਕਤੀਆਂ ਖਿਲਾਫ਼ ਕੇਸ ਦਰਜ

ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 16 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਗੌਤਮ ਲਹੋਰੀਆ ਵਾਸੀ ਗਣੇਸ਼ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਅਨਿਲ ਕੁਮਾਰ, ਮਨਦੀਪ ਉਰਫ ਕਾਲਾ, ਅਭੀ ਕੁਮਾਰ, ਕਾਕੀ, ਸਤਰਪਾਲ, ਜਸ਼ਨ, ਅਨੀਤਾ ਮੂੰਗਾ, ਰਾਖੀ, ਮਾਨਵ, ਸੀਮਾ, ਆਰੀਅਨ, ਅਸ਼ੀਸ਼ ਕੁਮਾਰ ਰਾਧਾ ਅਤੇ ਨਵੀਨ ਕੁਮਾਰ ਵਾਸੀ ਡਾਬਾ ਖਿਲਾਫ ਕੇਸ ਦਰਜ ਕੀਤਾ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 14-09-2026
ਲੁਧਿਆਣਾ, 13 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਥਾਣਾ ਜਮਾਲਪੁਰ ਦੀ ਪੁਲਿਸ ਨੇ ਵਕੀਲ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ 16 ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਵਲੋਂ ਇਹ ਕਾਰਵਾਈ ਗੌਤਮ ਲਹੋਰੀਆ ਵਾਸੀ ਗਣੇਸ਼ ਨਗਰ ਦੀ ਸ਼ਿਕਾਇਤ ‘ਤੇ ਅਮਲ ਵਿਚ ਲਿਆਂਦੀ ਹੈ ਤੇ ਇਸ ਮਾਮਲੇ ਵਿਚ ਅਨਿਲ ਕੁਮਾਰ, ਮਨਦੀਪ ਉਰਫ ਕਾਲਾ, ਅਭੀ ਕੁਮਾਰ, ਕਾਕੀ, ਸਤਰਪਾਲ, ਜਸ਼ਨ, ਅਨੀਤਾ ਮੂੰਗਾ, ਰਾਖੀ, ਮਾਨਵ, ਸੀਮਾ, ਆਰੀਅਨ, ਅਸ਼ੀਸ਼ ਕੁਮਾਰ ਰਾਧਾ ਅਤੇ ਨਵੀਨ ਕੁਮਾਰ ਵਾਸੀ ਡਾਬਾ ਖਿਲਾਫ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਬੀਤੇ ਦਿਨ ਵਕੀਲਾਂ ਦੀਆਂ ਚੋਣਾਂ ਹੋਣ ਕਾਰਨ ਉਹ ਦੇਰ ਰਾਤ ਆਪਣੇ ਘਰ ਆਇਆ ਤਾਂ ਉਨ੍ਹਾਂ ਦੇ ਗੁਆਂਢ ਵਿਚ ਰਹਿਣ ਵਾਲੇ ਅਨਿਲ ਕੁਮਾਰ ਅਤੇ ਉਸਦੇ ਸਾਥੀਆਂ ਨੇ ਉਸਦੇ ਘਰ ਦੇ ਬਾਹਰ ਆ ਕੇ ਗੁੰਡਾਗਰਦੀ ਕਰਨੀ ਸ਼ੁਰੂ ਕਰ ਦਿੱਤੀ। ਜਦੋਂ ਉਹ ਆਵਾਜ਼ ਸੁਣ ਕੇ ਬਾਹਰ ਆਇਆ ਤਾਂ ਇਹ ਕਥਿਤ ਦੋਸ਼ੀ ਜ਼ਬਰਦਸਤੀ ਉਸ ਦੇ ਘਰ ਦਾਖਲ ਹੋ ਗਏ ਅਤੇ ਉਸਦੀ ਕੁੱਟਮਾਰ ਕੀਤੀ। ਸ਼ਿਕਾਇਤ ਕਰਤਾ ਨੇ ਦੱਸਿਆ ਕਿ ਨਵੀਨ ਕੁਮਾਰ ਨੇ ਉਸ ਦੇ ਘਰ ਦੇ ਨਾਲ ਇੱਕ ਪਲਾਟ ਖਰੀਦ ਕੀਤਾ ਹੈ, ਜਿਸ ਵਿਚ ਇਨ੍ਹਾਂ ਕਥਿਤ ਦੋਸ਼ੀਆਂ ਨੇ ਮਿਲ ਕੇ ਸੂਰਾਂ ਦਾ ਵਾੜਾ ਬਣਾਇਆ ਹੋਇਆ ਹੈ। ਜਿਸ ਦਾ ਇਤਰਾਜ ਲੋਕਾਂ ਅਤੇ ਉਸ ਵੱਲੋਂ ਕੀਤਾ ਜਾ ਰਿਹਾ ਸੀ, ਜਿਸ ਕਾਰਨ ਇਹ ਉਸ ਨਾਲ ਰੰਜਿਸ਼ ਰੱਖਣ ਲੱਗ ਪਏ। ਇਨ੍ਹਾਂ ਕਥਿਤ ਦੋਸ਼ੀਆਂ ਵਲੋਂ ਇਸ ਰੰਜਿਸ਼ ਤਹਿਤ ਉਸਦੀ ਕੁੱਟਮਾਰ ਕੀਤੀ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਸ ਮਾਮਲੇ ਵਿਚ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਮਾਸੂਮ ਬੱਚੀ ਨੂੰ ਅਗਵਾ ਕਰਨ ਆਏ ਦੋ ਨੌਜਵਾਨ ਕਾਬੂ ਅਗਲੀ ਖ਼ਬਰ ਭਾਵਾਧਸ ਵਲੋਂ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ 25 ਅਕਤੂਬਰ ਨੂੰ ਕੱਢੀ ਜਾਵੇਗੀ 37ਵੀਂ ਵਿਸ਼ਾਲ ਸ਼ੋਭਾ ਯਾਤਰਾ-ਵਿਜ...
Ad Position 24