19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਕੂੜਾ ਪ੍ਰਬੰਧਨ ਦੇ ਕਰੋੜਾਂ ਦੇ ਠੇਕੇ ’ ਤੇ ਉਠੇ ਸਵਾਲ , ਰੇਟਾਂ ਦੇ ਵਾਧੇ ਨੇ ਖਿੱਚਿਆ ਧਿਆਨ

ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਲੈਕੇ ਵਿਵਾਦ ਲਗਾਤਾਰ ਵੱਧ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਨਿਗਮ ਦੀਆਂ ਮੁਲਾਜ਼ਮ ਯੂਨੀਅਨਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ।

Ad Position 21
No active advertisement
ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਕੰਪਨੀ ਨੂੰ ਸੌਂਪਣ ਲਈ ਕੀਤੀ ਜਾ ਰਹੀ ਕਾਰਵਾਈ ਨੂੰ ਲੈਕੇ ਵਿਵਾਦ ਲਗਾਤਾਰ ਵੱਧ ਜਾ ਰਿਹਾ ਹੈ। ਇਸ ਮਾਮਲੇ ਨੂੰ ਲੈਕੇ ਨਿਗਮ ਦੀਆਂ ਮੁਲਾਜ਼ਮ ਯੂਨੀਅਨਾਂ ਵਲੋਂ ਸਵਾਲ ਚੁੱਕੇ ਜਾ ਰਹੇ ਹਨ। ਜਦਕਿ ਹੁਣ ਕੌਂਸਲਰ ਗੌਰਵ ਭੱਟੀ ਨੇ ਕੂੜਾ ਚੁੱਕਣ ਦੇ ਖ਼ਰਚੇ ਅਤੇ ਪ੍ਰਸਤਾਵਿਤ ਠੇਕੇ ਦੀ ਲਾਗਤ ਵਿਚ ਵਾਧੇ ਨੂੰ ਲੈਕੇ ਸਵਾਲ ਖੜ੍ਹੇ ਕੀਤੇ ਹਨ। ਭੱਟੀ ਨੇ ਦਾਅਵਾ ਕੀਤਾ ਕਿ ਪਹਿਲਾਂ ਸ਼ਹਿਰ ਵਿਚ ਕੂੜਾ ਚੁੱਕਣ ਲਈ ਨਗਰ ਨਿਗਮ ਵਲੋਂ ਲਗਭਗ 1000 ਰੁਪਏ ਪ੍ਰਤੀ ਮੀਟਰਿਕ ਟਨ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਂਦੀ ਸੀ। ਜਦਕਿ ਨਵੇਂ ਠੇਕੇ ਤਹਿਤ ਇਹ ਖਰਚਾ ਲਗਭਗ 3700 ਰੁਪਏ ਪ੍ਰਤੀ ਮੀਟਰਿਕ ਟਨ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਉਨ੍ਹਾਂ ਸਵਾਲ ਕੀਤਾ ਕਿ ਕੂੜਾ ਚੁੱਕਣ ਦੇ ਖ਼ਰਚੇ ਵਿਚ ਇੰਨਾ ਵੱਡਾ ਵਾਧਾ ਕਿਸ ਆਧਾਰ ‘ਤੇ ਕੀਤਾ ਗਿਆ ਹੈ। ਕੌਂਸਲਰ ਭੱਟੀ ਨੇ ਦਾਅਵਾ ਕੀਤਾ ਕਿ ਪਹਿਲਾ ਇਸ ਠੇਕੇ ਦੀ ਕੀਮਤ 1144.50 ਕਰੋੜ ਰੁਪਏ ਸੀ। ਪਰ ਬਾਅਦ ਵਿਚ ਇਸ ਨੂੰ ਵਧਾ ਕੇ ਲਗਭਗ 1408 ਕਰੋੜ ਰੁਪਏ ਕਰ ਦਿੱਤਾ ਗਿਆ। ਉਨ੍ਹਾਂ ਇਸ ਲਾਗਤ ਵਾਧੇ ਦੇ ਕਾਰਨਾਂ ਨੂੰ ਜਨਤਕ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਨਿਗਮ ਵਲੋਂ ਲੋਕਾਂ ਨੂੰ ਇਸ ਸੰਬੰਧੀ ਸਪਸ਼ਟ ਜਾਣਕਾਰੀ ਦੇਣੀ ਚਾਹੀਦੀ ਹੈ। ਭੱਟੀ ਨੇ ਇਹ ਵੀ ਦੋਸ਼ ਲਾਇਆ ਕਿ ਕੂੜਾ ਪ੍ਰਬੰਧਨ ਦਾ ਠੇਕਾ ਪੰਜਾਬ ਤੋਂ ਬਾਹਰ ਦੀ ਨਿੱਜੀ ਕੰਪਨੀ ਨੂੰ ਦੇਣ ਦੀ ਤਜਵੀਜ਼ ਹੈ। ਉਨ੍ਹਾਂ ਸਵਾਲ ਚੁੱਕਿਆ ਕਿ ਜਦੋਂ ਨਗਰ ਨਿਗਮ ਕੋਲ ਆਪਣਾ ਅਮਲਾ ਅਤੇ ਸਰੋਤ ਮੌਜੂਦ ਹਨ ਤਾਂ ਨਿੱਜੀ ਕੰਪਨੀ ਨੂੰ ਇੰਨਾ ਵੱਡਾ ਕੰਮ ਸੌਂਪਣ ਦੀ ਲੋੜ ਕਿਉਂ ਪਈ। ਉਨ੍ਹਾਂ ਮੁਤਾਬਿਕ ਪ੍ਰਸਤਾਵਿਤ ਠੇਕਾ ਨਿਗਮ ਦੇ ਦੋ ਜ਼ੋਨਾਂ ਨਾਲ ਸੰਬੰਧਿਤ ਹੈ। ਜਦਕਿ ਦੋ ਹੋਰ ਜ਼ੋਨ ਇਸ ਵਿਵਸਥਾ ਤੋਂ ਬਾਹਰ ਰੱਖੇ ਗਏ ਹਨ। ਇਸ ਕਾਰਨ ਵੀ ਠੇਕੇ ਦੀ ਲਾਗਤ ਅਤੇ ਇਸ ਦੀਆਂ ਸ਼ਰਤਾਂ ਨੂੰ ਲੈਕੇ ਸਪਸ਼ਟਤਾ ਦੀ ਲੋੜ ਦੱਸੀ ਗਈ ਹੈ। ਭੱਟੀ ਨੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਕੂੜਾ ਪ੍ਰਬੰਧਨ ਦਾ ਕੰਮ ਨਿੱਜੀ ਹੱਥਾਂ ਵਿਚ ਜਾਂਦਾ ਹੈ ਤਾਂ ਨਗਰ ਨਿਗਮ ਨਾਲ ਜੁੜੇ ਮੌਜੂਦਾ ਮੁਲਾਜ਼ਮਾਂ ਦੇ ਰੁਜ਼ਗਾਰ ’ਤੇ ਅਸਰ ਪੈ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕਿ ਕਿਸੇ ਵੀ ਫ਼ੈਸਲੇ ਤੋ ਪਹਿਲਾ ਮੁਲਾਜ਼ਮਾਂ ਦੇ ਭਵਿੱਖ ਅਤੇ ਰੁਜ਼ਗਾਰ ਸੰਬੰਧੀ ਸਥਿਤੀ ਸਪਸ਼ਟ ਕੀਤੀ ਜਾਵੇ। ਇਸਦੇ ਨਾਲ ਭੱਟੀ ਨੇ ਦੋਸ਼ ਲਾਇਆ ਕਿ ਠੇਕੇ ਦੀ ਲਾਗਤ ਵਧਾਉਣ ਪਿੱਛੇ ਸਿਆਸੀ ਪੱਧਰ ‘ਤੇ ਦਖ਼ਲਅੰਦਾਜ਼ੀ ਹੋਈ ਹੈ। ਇਨ੍ਹਾਂ ਦੋਸ਼ਾਂ ਦੀ ਸੁਤੰਤਰ ਪੁਸ਼ਟੀ ਨਹੀਂ ਹੋਈ ਹੈ। ਇਸ ਲਈ ਠੇਕੇ ਦੀ ਅੰਤਿਮ ਲਾਗਤ, ਦਰਾਂ ਅਤੇ ਕੰਪਨੀ ਦੀ ਚੋਣ ਸੰਬੰਧੀ ਸਥਿਤੀ ਨਗਰ ਨਿਗਮ ਦੀ ਅਧਿਕਾਰਤ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਸਪਸ਼ਟ ਹੋਵੇਗੀ।
Ad Position 22
No active advertisement
ਪਿਛਲੀ ਖ਼ਬਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਸਜਾਇਆ ਅਲੌਕਿਕ ਨਗਰ ਕੀਰਤਨ ਅਗਲੀ ਖ਼ਬਰ ਪੀ.ਐਨ.ਬੀ. ਮੈਟ ਲਾਈਫ ਨੇ 1,210 ਕਰੋੜ ਰੁਪਏ ਦੇ ਹੁਣ ਤੱਕ ਦੇ ਸਭ ਤੋਂ ਵੱਧ ਸਾਲਾਨਾ ਬੋਨਸ ਦਾ ਕੀਤਾ ਐਲਾਨ
Ad Position 24