19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਧਰਮ ਸਿੰਘ ਗੋਰਾਇਆ ਦੀ ਪੁਸਤਕ ‘ ਰਾਵੀ ਮੇਰੇ ਆਰ - ਪਾਰ ’ ਪ੍ਰੋ . ਗੁਰਭਜਨ ਗਿੱਲ ਤੇ ਸਾਥੀਆਂ ਵਲੋਂ ਲੋਕ ਅਰਪਣ

ਲੁਧਿਆਣਾ, 18 ਸਤੰਬਰ (ਡਾ. ਤਰਲੋਚਨ ਸਿੰਘ)-ਮੈਰੀਲੈਂਡ, ਅਮਰੀਕਾ ਵਾਸੀ ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ-ਪਾਰ’ ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵਲੋਂ ਲੋਕ ਅਰਪਣ ਕਰਦਿਆਂ ਅਕਾਦਮੀ ਦੇ ਚੇਅਰਮੈਨ ਪ੍ਰੋ.

Ad Position 21
No active advertisement
ਅਜੀਤ ਡੈਸਕ 19-09-2026
ਲੁਧਿਆਣਾ, 18 ਸਤੰਬਰ (ਡਾ. ਤਰਲੋਚਨ ਸਿੰਘ)-ਮੈਰੀਲੈਂਡ, ਅਮਰੀਕਾ ਵਾਸੀ ਧਰਮ ਸਿੰਘ ਗੋਰਾਇਆ ਦੀ ਨਵੀਂ ਵਾਰਤਕ ਪੁਸਤਕ ‘ਰਾਵੀ ਮੇਰੇ ਆਰ-ਪਾਰ’ ਨੂੰ ਅੱਜ ਪੰਜਾਬੀ ਲੋਕ ਵਿਰਾਸਤ ਅਕਾਦਮੀ, ਲੁਧਿਆਣਾ ਵਲੋਂ ਲੋਕ ਅਰਪਣ ਕਰਦਿਆਂ ਅਕਾਦਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਰਾਵੀ ਦਰਿਆ ਦੇ ਕੰਢੇ ਪਿੰਡ ਰਣਸ਼ੀਂਹ ਕੇ ਮੀਰਾ ਦਾ ਜੰਮਪਲ ਧਰਮ ਸਿੰਘ ਗੋਰਾਇਆ ਨੇ ਗੁਰਦਾਸਪੁਰ ਤੋਂ ਗਰੈਜੂਏਸ਼ਨ ਕਰਕੇ ਵੱਡੇ ਵੀਰ ਤੇ ਲੋਕ ਪੱਖੀ ਅਰਥ ਸ਼ਾਸਤਰੀ ਡਾ. ਨਿਰਮਲ ਸਿੰਘ ਆਜ਼ਾਦ ਦੀ ਪ੍ਰੇਰਨਾ ਨਾਲ ਪੰਜਾਬੀ ਯੂਨੀਵਰਸਿਟੀ ਵਿਚੋਂ ਪੋਸਟ ਗਰੈਜੂਏਸ਼ਨ ਕਰਨ ਉਪਰੰਤ ਖ਼ੋਜੀ ਵਾਰਤਕ ਸਿਰਜਣਾ ਦਾ ਮਾਰਗ ਚੁਣਿਆ ਹੈ। ਇਹ ਸ਼ੁੱਭ ਸ਼ਗਨ ਹੈ ਕਿ ਰਾਵੀ ਦਰਿਆ ਇਸ ਨਾਲ ਸਬੰਧਿਤ ਪੰਜਾਬੀ ਲੋਕ ਧਾਰਾ ਅਤੇ ਲੋਕ ਨਾਇਕ ਉਸ ਦੇ ਵਿਸ਼ਲੇਸ਼ਣ ਤੇ ਅਧਿਐਨ ਦਾ ਮਨਪਸੰਦ ਵਿਸ਼ਾ ਬਣੇ ਹਨ। ਧਰਮ ਸਿੰਘ ਗੋਰਾਇਆ ਦੀ ਸੱਜਰੀ ਕਿਤਾਬ ‘ਰਾਵੀ ਮੇਰੇ ਆਰ-ਪਾਰ’ ਇਕ ਦਮ ਵੇਖਣ ਨੂੰ ਤਾਂ ਏਦਾਂ ਲੱਗਦੀ ਹੈ, ਜਿਵੇਂ ਦਰਿਆ ਰਾਵੀ ਦੇ ਵਹਿਣ ਤੇ ਆਲੇ-ਦੁਆਲੇ ਦੇ ਵਸੇਬੇ ਬਾਰੇ ਹੋਵੇ ਪਰ ਇਹ ਉਸ ਤੋਂ ਕਿਤੇ ਵਡੇਰੀ ਅਜ਼ਮਤ ਵਾਲੀ ਹੈ। ਰਾਵੀ ਦੇ ਮੂਲ ਸੋਮੇ ਤੋਂ ਦਰਿਆ ਝਨਾਂ ਤੇ ਅੱਗੇ ਸਿੰਧ ਦਰਿਆ ਵਿਚ ਪੈ ਕੇ ਸਾਗਰ ਤੱਕ ਦ ੀ ਸੰਪੂਰਨ ਵਾਰਤਾ ਇਸ ਪੁਸਤਕ ਵਿਚ ਸ਼ਾਮਲ ਹੈ। ਪ੍ਰੋ. ਗਿੱਲ ਨੇ ਕਿਹਾ ਕਿ ਰਾਵੀ ਕੰਢੇ ਕਰਤਾਰਪੁਰ ਸਾਹਿਬ ਵਿਚ ਗੁਰੂ ਨਾਨਕ ਪਾਤਿਸ਼ਾਹ ਵਲੋਂ ਕਿਰਤ ਦੀ ਵਿਹਾਰਕ ਸਿੱਖਿਆ, ਨਾਮ ਜਪਣ ਦੇ ਨਾਲ ਨਾਲ ਵੰਡ ਛਕਣ ਦੀ ਮਰਯਾਦਾ ਵੀ ਇਸ ਕਿਤਾਬ ਵਿਚੋਂ ਜਾਣ ਤੇ ਮਾਣ ਸਕਦੇ ਹਾਂ। ਰਾਵੀ ਉਹ ਦਰਿਆ ਹੈ, ਜਿਸ ਨੇ ਗੁਰੂ ਨਾਨਕ ਪਾਤਿਸ਼ਾਹ ਦੇ ਮੁਖਾਰਬਿੰਦ ਤੋਂ ਉਚਾਰਿਆ ਜਪੁਜੀ ਸਾਹਿਬ ਕੁੱਲ ਜਗਤ ਤੋਂਪਹਿਲਾਂ ਸਰਵਣ ਕੀਤਾ। ਇਸ ਪੁਸਤਕ ਬਾਰੇ ਬੋਲਦਿਆਂ ਤ੍ਰੈਲੋਚਨ ਲੋਚੀ ਨੇ ਕਿਹਾ ਕਿ ਇਸ ਪੁਸਤਕ ਤੋਂ ਪਹਿਲਾਂ ਧਰਮ ਸਿੰਘ ਗੋਰਾਇਆ ਬੁਲੰਦ ਹਵੇਲੀ, ਅਣਖੀਲਾ ਧਰਤੀ ਪੁੱਤਰ ਦੁੱਲਾ ਭੱਟੀ ਰਾਵੀ ਦਾ ਰਾਠ ਰਾਏ ਅਹਿਮਦ ਖਾਂ ਖਰਲ, ਜੱਗਾ ਸੂਰਮਾ, ਲੋਹ ਪੁਰਖ ਮਰਜੀਵੜਾ ਤੇਜਾ ਸਿੰਘ ਸੁਤੰਤਰ ਤੋਂ ਇਲਾਵਾ ਸਵੈ-ਜੀਵਨੀ ਮੂਲਕ ਰਚਨਾ ‘ਕਰਮਾ’ ਵੀ ਲਿਖ ਚੁੱਕੇ ਹਨ। ਸਹਿਜਪ੍ਰੀਤ ਸਿੰਘ ਮਾਂਗਟ ਨੇ ਕਿਹਾ ਕਿ ਇਤਿਹਾਸਕ ਪ੍ਰਸੰਗ ਵਾਲੀ ਸਿਰਜਣਾਤਮਿਕ ਵਾਰਤਕ ਲਿਖਣ ਵਿਚ ਗੋਰਾਇਆ ਨੇ ਨਿਵੇਕਲੀ ਮੁਹਾਰਤ ਹਾਸਲ ਕੀਤੀ ਹੈ। ਵਿਦਿਆਰਥੀ ਕਾਲ ਵਿਚ ਪੰਜਾਬ ਸਟੂਡੈਂਟਸ ਯੂਨੀਅਨ ਦੇ ਕਾਰਕੁਨ ਰਹੇ ਹੋਣ ਕਾਰਨ ਉਨ੍ਹਾਂ ਕੋਲ ਸਮਾਜ ਨੂੰ ਸਮਝਣ ਵਾਲਾ ਸੁਚੇਤ ਤੀਸਰਾ ਨੇਤਰ ਹੈ ਜੋ ਹਮੇਸ਼ਾ ਜਾਗਦਾ ਹੈ। ਪ੍ਰੋ. ਰਵਿੰਦਰ ਭੱਠਲ ਨੇ ਕਿਹਾ ਕਿ ਧਰਮ ਸਿੰਘ ਗੋਰਾਇਆ ਪੰਜ ਦਰਿਆਵਾਂ ਦੇ ਪੁੱਤਰਾਂ ਦੀ ਗਾਥਾ ਕਹਿੰਦਾ ਕਹਿੰਦਾ ਹੁਣ ਰਾਵੀ ਦੀ ਜੂਹ ਨੂੰ ਅੰਦਰੋਂ ਬਾਹਰੋਂ ਫੋਲ ਕੇ ਮੁੱਲਵਾਨ ਕਿਰਤ ਲਿਖ ਸਕਿਆ ਹੈ। ਪੁਸਤਕ ਦੇ ਲੇਖਕ ਧਰਮ ਸਿੰਘ ਗੋਰਾਇਆ ਨੇ ਕਿਹਾ ਕਿ ਇਹ ਪੁਸਤਕ ਲਿਖ ਕੇ ਮੈਂ ਰਾਵੀ ਦਰਿਆ ਅਤੇ ਇਸ ਦੇ ਚੌਗਿਰਦੇ ਤੋਂ ਰਿਣ ਮੁਕਤ ਹੋਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਅਮਰੀਕਾ ਵਿਚ ਰਹਿੰਦਿਆਂ ਵੀ ਪੰਜਾਬ ਦੇ ਰਾਵੀ ਖ਼ਿੱਤੇ ਦੇ ਕਣ ਕਣ ਤੋਂ ਜਾਣੂ ਹਾਂ। ਦੇਸ਼ ਵੰਡ ਨੇ ਭਾਵੇਂ ਰਾਵੀ ਨੂੰ ਸਰਹੱਦ ਬਣਾ ਧਰਿਆ, ਪਰ ਮੈਂ ਇਸ ਨੂੰ ਦੋ ਵਤਨਾਂ ਦੇ ਆਰ-ਪਾਰ ਲੰਘੀ ਬਰਛੀ ਵਾਂਗ ਵੇਖਣ ਕਰਕੇ ਹੀ ਮਹਿਸੂਸ ਕਰਦਾ ਹਾਂ ਕਿ ‘ਰਾਵੀ ਮੇਰੇ ਆਰ- ਪਾਰ’ ਵੱਸਦੀ ਹੈ।
Ad Position 22
No active advertisement
ਪਿਛਲੀ ਖ਼ਬਰ ਲੁਧਿਆਣਾ ਵਿਚ ਲੜਕੀਆਂ ਦੇ ਸਸ਼ਕਤੀਕਰਨ ਅਤੇ ਜਾਗਰੂਕ ਕਰਨ ਸੰਬੰਧੀ ਮੁਹਿੰਮ ਸ਼ੁਰੂ ਅਗਲੀ ਖ਼ਬਰ ਕਿਸਾਨ ਮੇਲੇ ਦੇ ਪਹਿਲੇ ਦਿਨ ਰਿਹਾ ਕਾਲੇ ਪਰਨੇ ਦਾ ਖ਼ੌਫ਼
Ad Position 24