20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਪੀ . ਏ . ਯੂ . ਦੇ ਪਲੇਸਮੈਂਟ ਅਤੇ ਕਾਊਂਸਲਿੰਗ ਸੈੱਲ ਨੇ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਾਰੇ ਸੈਸ਼ਨ ਕਰਵਾਇਆ

ਲੁਧਿਆਣਾ, 19 ਸਤੰਬਰ (ਜਤਿੰਦਰ ਭੰਬੀ)-ਪੀ. ਏ.

Ad Position 21
No active advertisement
ਅਜੀਤ ਡੈਸਕ 20-09-2026
ਲੁਧਿਆਣਾ, 19 ਸਤੰਬਰ (ਜਤਿੰਦਰ ਭੰਬੀ)-ਪੀ.ਏ.ਯੂ. ਦੇ ਕਾਊਂਸਲਿੰਗ ਅਤੇ ਪਲੇਸਮੈਂਟ ਅਤੇ ਗਾਈਡੈਂਸ ਸੈੱਲ ਨੇ ਬੀਤੇ ਦਿਨੀਂ ਵਿਸ਼ਵ ਖ਼ੁਦਕੁਸ਼ੀ ਰੋਕਥਾਮ ਦਿਹਾੜੇ ਸੰਬੰਧੀ ਵਿਦਿਆਰਥੀਆਂ ਦੀ ਮਾਨਸਿਕ ਸਿਹਤ ਬਾਰੇ ਇਕ ਵਿਚਾਰ-ਚਰਚਾ ਸੈਸ਼ਨ ਕਰਵਾਇਆ। ਇਹ ਸਮਾਗਮ ਪੇਂਡੂ ਲੋਕਾਂ ਦੀ ਮਾਨਸਿਕ ਸਿਹਤ ਅਤੇ ਖ਼ੁਦਕੁਸ਼ੀ ਰੋਕਥਾਮ ਸੰਬੰਧੀ ਪ੍ਰੋਜੈਕਟ ਦੇ ਨਿਰਦੇਸ਼ਕ ਡਾ. ਅਮਨਦੀਪ ਸਿੰਘ ਦੇ ਸਹਿਯੋਗ ਨਾਲ ਕਰਵਾਇਆ ਗਿਆ ਸੀ। ਇਸ ਸੈਸ਼ਨ ਵਿਚ ਡਾ. ਅਮਨਦੀਪ ਸਿੰਘ ਨੇ ਕਿਸੇ ਵਿਅਕਤੀ ਦੇ ਮਨ ਵਿਚ ਆਉਣ ਵਾਲੇ ਖ਼ੁਦਕੁਸ਼ੀ ਦੇ ਖ਼ਿਆਲਾਂ ਅਤੇ ਲੱਛਣਾਂ ਦੀ ਗੱਲ ਕਰਦਿਆਂ ਇਸਦੀ ਰੋਕਥਾਮ ਅਤੇ ਬਚਾਅ ਬਾਰੇ ਚਰਚਾ ਕੀਤੀ। ਇਸ ਦੌਰਾਨ ਉਨ੍ਹਾਂ ਨੇ ਭਾਵੁਕ ਦਬਾਅ ਅਤੇ ਅਪਰਾਧ ਬੋਧ ਦੇ ਮੱਦੇਨਜ਼ਰ ਪੈਦਾ ਹੋਣ ਵਾਲੇ ਤਣਾਅ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਸਮਾਜਿਕ ਢਾਂਚੇ ਵਿਚ ਖ਼ੁਸ਼ ਰਹਿਣ ਅਤੇ ਤਣਾਅ ਤੋਂ ਮੁਕਤ ਜੀਵਨ ਗੁਜ਼ਾਰਨ ਦੇ ਨੁਕਤੇ ਦੱਸੇ। ਕਿਸੇ ਦਬਾਅ ਵਿਚ ਮੌਤ ਨੂੰ ਆਕਰਸ਼ਣ ਮੰਨਣ ਦੀ ਥਾਂ ਸਾਥੀਆਂ ਨਾਲ ਜੀਵਨ ਦੇ ਖ਼ੁਸ਼ਨੁਮਾ ਪਲਾਂ ਨੂੰ ਮਾਣਨ ਬਾਰੇ ਉਨ੍ਹਾਂ ਨੇ ਬਹੁਤ ਸਾਰੇ ਸੁਝਾਅ ਵੀ ਦਿੱਤੇ। ਸਵਾਗਤ ਦੇ ਸ਼ਬਦ ਬੋਲਦਿਆਂ ਡਾ. ਸੰਦੀਪ ਜੈਨ, ਇੰਚਾਰਜ ਯੂਨੀਵਰਸਿਟੀ ਪਲੇਸਮੈਂਟ ਅਤੇ ਕਾਊਂਸਲਿੰਗ ਸੈੱਲ ਨੇ ਇਸ ਭਾਸ਼ਣ ਨੂੰ ਲਾਹੇਵੰਦ ਕਿਹਾ ਅਤੇ ਹਾਜ਼ਰ ਵਿਦਿਆਰਥੀਆਂ ਨੂੰ ਜੀਵਨ ਦਾ ਭਰਪੂਰ ਆਨੰਦ ਮਾਣਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਡਾ. ਵੰਦਨਾ ਕੰਵਰ ਨੇ ਸਭ ਦਾ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਅਤੇ ਵਿਗਿਆਨੀਆਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣਾ ਸ਼ਲਾਘਾਯੋਗ ਉਪਰਾਲਾ-ਰਾਜ ਸੂਚਨਾ ਕਮਿਸ਼ਨਰ ਸੰਧੂ ਕਿਸਾਨਾਂ ਦੀ... ਅਗਲੀ ਖ਼ਬਰ ਕਾਲਖ ਨਿਵਾਸੀਆਂ ਵਲੋਂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਪਾਰਟੀ ਦੇ ਹੱਕ ਵਿਚ ਭਰਵੀਂ ਇਕੱਤਰਤਾ ਹਲਕਾ ਗਿੱਲ ਸਮੇਤ ਸੂਬੇ ਦੀ...
Ad Position 24