ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਵਲੋਂ ਗਣਪਤੀ ਸ਼ੋਭਾ ਯਾਤਰਾ ਦਾ ਸਵਾਗਤ
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗਣਪਤੀ ਚੈਰੀਟੇਬਲ ਸੋਸਾਇਟੀ ਦੁੱਗਰੀ ਵਲੋਂ ਗਣਪਤੀ ਸ਼ੋਭਾ ਯਾਤਰਾ ਧੂਮ-ਧਾਮ ਤੇ ਸ਼ਰਧਾ ਨਾਲ ਕੱਢੀ ਗਈ। ਆਤਮ ਨਗਰ ਤੋਂ ਸ਼ੁਰੂ ਹੋਈ ਯਾਤਰਾ ਦਾ ਦੁੱਗਰੀ ਪੁੱਲ ‘ਤੇ ਨਿੱਘਾ ਸਵਾਗਤ ਕੀਤਾ।
ਲੁਧਿਆਣਾ, 21 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸ੍ਰੀ ਗਣਪਤੀ ਚੈਰੀਟੇਬਲ ਸੋਸਾਇਟੀ ਦੁੱਗਰੀ ਵਲੋਂ ਗਣਪਤੀ ਸ਼ੋਭਾ ਯਾਤਰਾ ਧੂਮ-ਧਾਮ ਤੇ ਸ਼ਰਧਾ ਨਾਲ ਕੱਢੀ ਗਈ। ਆਤਮ ਨਗਰ ਤੋਂ ਸ਼ੁਰੂ ਹੋਈ ਯਾਤਰਾ ਦਾ ਦੁੱਗਰੀ ਪੁੱਲ ‘ਤੇ ਨਿੱਘਾ ਸਵਾਗਤ ਕੀਤਾ। ਰਸਤੇ ‘ਚ ਸ਼ਰਧਾਲੂਆਂ ਵਲੋਂ ਰੌਸ਼ਨੀ ਦਾ ਇੰਤਜ਼ਾਮ ਕੀਤਾ ਅਤੇ ਸਵਾਗਤ ਲਈ ਸਟੇਜ ਵੀ ਸਜਾਏ ਗਏ। ਗੁਰਦੁਆਰਾ ਸ੍ਰੀ ਸੁਖਮਨੀ ਸਾਹਿਬ ਦੁੱਗਰੀ ਵਲੋਂ ਡਰੱਮ ਚੌਕ ਨੇੜੇ ਯਾਤਰਾ ਦਾ ਭਾਰੀ ਸਵਾਗਤ ਕੀਤਾ ਤੇ ਸੰਗਤਾਂ ਲਈ ਕੁਲਚੇ ਛੋਲੇ ਦਾ ਲੰਗਰ ਲਗਾਇਆ। ਚੈਰੀਟੇਬਲ ਦੇ ਪ੍ਰਧਾਨ ਸ੍ਰੀ ਰਾਜ ਸ਼ਰਮਾ, ਲਲਿਤ ਸੂਦ ਤੇ ਸਾਥੀਆਂ ਦਾ ਗੁਰਾਦੁਆਰਾ ਸ੍ਰੀ ਸੁਖਮਨੀ ਸਾਹਿਬ ਦੇ ਮੁੱਖ ਸੇਵਾਦਾਰ ਸ. ਅਰਵਿੰਦਰ ਸਿੰਘ ਤੇ ਕਮੇਟੀ ਵਲੋਂ ਸਵਾਗਤ ਅਤੇ ਸਨਮਾਨਿਤ ਕੀਤਾ। ਇਸ ਮੌਕੇ ਨਿਰਭੈ ਸਿੰਘ, ਮਹਿੰਦਰ ਸਿੰਘ, ਵਸਾਖਾ ਸਿੰਘ, ਕੰਵਲਨੈਨ ਸਿੰਘ ਭਾਟੀਆ, ਸੁਖਵਿੰਦਰ ਸਿੰਘ, ਨਰਿੰਦਰ ਸਿੰਘ, ਪਰਮਿੰਦਰ ਸਿੰਘ ਰੋਲੀ, ਪ੍ਰਿੰਸ ਗੰਭੀਰ, ਵਰਿੰਦਰ ਸਿੰਘ ਕਮਲ, ਜੀਵਨਜੋਤ ਸਿੰਘ ਕੰਵਰਪ੍ਰੀਤ ਸਿੰਘ, ਗੁਰਮੀਤ ਸਿੰਘ ਕੋਹਲੀ, ਪ੍ਰਿਤਪਾਲ ਸਿੰਘ ਵਿਜ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।