– ਰਖਬਾਗ ਵਿਚ ਗੁੰਡਾਗਰਦੀ – ਪੰਛੀਆਂ ਦੀ ਸੇਵਾ ਸੰਭਾਲ ਲਈ ਰੱਖੇ ਸੇਵਾਦਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ , ਦੋ ਕਾਰੋਬਾਰੀਆਂ ਸਮੇਤ 20 ਖ਼ਿਲਾਫ਼ ਕੇਸ ਦਰਜ
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਰੱਖਬਾਗ ਦੇ ਇਕ ਪੰਛੀ ਸੇਵਾ ਕੇਂਦਰ ਵਿਚ ਇਕ ਸਰੀਰਕ ਪੱਖੋਂ ਕਮਜ਼ੋਰ ਸੇਵਾਦਾਰ ‘ਤੇ ਹਮਲਾ ਕਰਕੇ ਕੁੱਟਮਾਰ ਕਰਨ, ਪੰਛੀਆਂ ਦੇ ਪਿੰਜਰਿਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਪੰਛੀਆਂ ਨੂੰ ਮਾਰਨ ਦੇ ਦੋਸ਼ ਵਿਚ ਕਾਰੋਬਾਰੀ ਹੀਰਾਲਾਲ ਗੋਇਲ, ਵੀ. ਕੇ.
ਘ
ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਅਸ਼ੋਕ ਥਾਪਰ ਅਤੇ ਹੋਰ। ਅਜੀਤ ਤਸਵੀਰ
25-09-2026
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਡਿਵੀਜ਼ਨ ਨੰਬਰ 8 ਦੀ ਪੁਲਿਸ ਨੇ ਰੱਖਬਾਗ ਦੇ ਇਕ ਪੰਛੀ ਸੇਵਾ ਕੇਂਦਰ ਵਿਚ ਇਕ ਸਰੀਰਕ ਪੱਖੋਂ ਕਮਜ਼ੋਰ ਸੇਵਾਦਾਰ ‘ਤੇ ਹਮਲਾ ਕਰਕੇ ਕੁੱਟਮਾਰ ਕਰਨ, ਪੰਛੀਆਂ ਦੇ ਪਿੰਜਰਿਆਂ ਨੂੰ ਨੁਕਸਾਨ ਪਹੁੰਚਾਉਣ ਅਤੇ ਪੰਛੀਆਂ ਨੂੰ ਮਾਰਨ ਦੇ ਦੋਸ਼ ਵਿਚ ਕਾਰੋਬਾਰੀ ਹੀਰਾਲਾਲ ਗੋਇਲ, ਵੀ.ਕੇ. ਗੁਪਤਾ ਅਤੇ 15-20 ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਛੀ ਸੇਵਾ ਸੁਸਾਇਟੀ ਦੇ ਪ੍ਰਧਾਨ ਅਸ਼ੋਕ ਥਾਪਰ, ਦਰਸ਼ਨ ਲਾਲ ਬਾਵੇਜਾ, ਵਿਸ਼ਾਲ ਜੈਨ ਅਤੇ ਵਿੱਕੀ ਕੁੰਦਰਾ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਕਿਹਾ ਕਿ ਉਨ੍ਹਾਂ ਦੀ ਸੰਸਥਾ ਪਿਛਲੇ 20-25 ਸਾਲਾਂ ਤੋਂ ਰੱਖਬਾਗ ਸਮੇਤ ਸ਼ਹਿਰ ਦੇ ਵੱਖ-ਵੱਖ ਸਥਾਨਾਂ ‘ਤੇ ਜ਼ਖਮੀ ਅਤੇ ਬਿਮਾਰ ਪੰਛੀਆਂ ਦੀ ਦੇਖਭਾਲ ਅਤੇ ਇਲਾਜ ਪ੍ਰਦਾਨ ਕਰ ਰਹੀ ਹੈ। ਜ਼ਖਮੀ ਪੰਛੀਆਂ ਦੇ ਇਲਾਜ ਲਈ ਰੱਖਬਾਗ ਵਿਚ ਤਿੰਨ ਪਿੰਜਰੇ ਲਗਾਏ ਗਏ ਹਨ। ਇਲਾਜ ਤੋਂ ਬਾਅਦ ਸਿਹਤਮੰਦ ਪੰਛੀਆਂ ਨੂੰ ਖੁੱਲ੍ਹੇ ਵਿਚ ਛੱਡ ਦਿੱਤਾ ਜਾਂਦਾ ਹੈ। ਸ਼ਿਕਾਇਤਕਰਤਾਵਾਂ ਨੇ ਦੋਸ਼ ਲਗਾਇਆ ਕਿ ਘਟਨਾ ਦੌਰਾਨ ਹੀਰਾਲਾਲ ਗੋਇਲ, ਵੀ.ਕੇ. ਗੁਪਤਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਪੰਛੀਆਂ ਦੇ ਪਿੰਜਰਿਆਂ ਨੂੰ ਲੱਤਾਂ ਮਾਰੀਆਂ ਅਤੇ ਪੰਛੀਆਂ ਦਾ ਸਾਮਾਨ ਅਤੇ ਦਵਾਈਆਂ ਇੱਧਰ-ਉੱਧਰ ਸੁੱਟ ਦਿੱਤੀਆਂ। ਦੋਸ਼ ਹੈ ਕਿ ਨਗਰ ਨਿਗਮ ਦੇ ਕੁੱਝ ਕਰਮਚਾਰੀ ਵੀ ਮੌਕੇ ‘ਤੇ ਪਹੁੰਚੇ ਅਤੇ ਬਜ਼ੁਰਗਾਂ ਲਈ ਬਣਾਏ ਗਏ ਬੈਂਚਾਂ ਦੀ ਭੰਨਤੋੜ ਕੀਤੀ। ਇਸ ਦੌਰਾਨ ਮੌਕੇ ’ਤੇ ਮੌਜੂਦ ਸੇਵਾਦਾਰ ਸੁਦਾਮਾ ਨੇ ਹੱਥ ਜੋੜ ਕੇ ਕਥਿਤ ਦੋਸ਼ੀਆਂ ਨੂੰ ਅਜਿਹਾ ਕਰਨ ਤੋਂ ਰੋਕਿਆ, ਪਰ ਇਹ ਕਥਿਤ ਦੋਸ਼ੀ ਉਸ ਦੀ ਕੁੱਟਮਾਰ ਕਰਦੇ ਰਹੇ। ਸਿੱਟੇ ਵਜੋਂ ਉਸ ਦੇ ਦੰਦ ਟੁੱਟ ਗਏ ਅਤੇ ਲਹੂ ਲੁਹਾਨ ਹੋਇਆ ਸੁਦਾਮਾ ਉੱਥੇ ਹੀ ਡਿਗ ਗਿਆ। ਉਸ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ। ਸ਼ਿਕਾਇਤਕਰਤਾ ਨੇ ਦੱਸਿਆ ਕਿ ਇਸ ਗੁੰਡਾਗਰਦੀ ਦੌਰਾਨ ਕਈ ਪੰਛੀਆਂ ਦੀ ਮੌਤ ਹੋ ਗਈ। ਸੂਚਨਾ ਮਿਲਦੇ ਪੁਲਿਸ ਅਧਿਕਾਰੀ ਮੌਕੇ ’ਤੇ ਪਹੁੰਚੇ। ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਸ਼ਰੇਆਮ ਹੋਈ ਇਸ ਗੁੰਡਾਗਰਦੀ ਕਾਰਨ ਰੱਖ ਬਾਗ ਵਿਚ ਡਰ ਤੇ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਛੀ ਪ੍ਰੇਮੀਆਂ, ਜਿਨ੍ਹਾਂ ਵਿਚ ਐਡਵੋਕੇਟ ਰਵਿੰਦਰ ਗਰਗ, ਪਾਲੀ ਪ੍ਰਧਾਨ, ਬਿੱਟੂ ਗੁੰਬਰ, ਰਾਕੇਸ਼ ਨੰਚਾਹਲ, ਅਸ਼ਵਨੀ ਗੋਗਨਾ, ਅਨਿਲ ਸਿੰਘਾਨੀਆ, ਟੋਨੀ ਮੱਕੜ, ਪੁਸ਼ਪੇਂਦਰ ਮਹੇਸ਼ਵਰੀ, ਨਿਤਿਨ ਜੈਨ, ਅਮਿਤ ਜੈਨ, ਹੈਪੀ ਮੱਕੜ, ਸਤੀਸ਼ ਸੁਨੇਜਾ, ਰਮੇਸ਼ ਕਵਾਤਰਾ, ਅਜੇ ਸਚਦੇਵਾ ਅਤੇ ਆਸ਼ੀਸ਼ ਥਾਪਰ ਸਮੇਤ ਹੋਰਨਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਦੋਸ਼ੀਆਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ। ਇਹਨਾਂ ਦਾ ਕਹਿਣਾ ਹੈ ਕਿ ਜੇਕਰ ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਨਾ ਕੀਤਾ ਗਿਆ ਤਾਂ ਉਹ ਸੰਘਰਸ਼ ਕਰਨਗੇ, ਜਿਸ ਦੀ ਜ਼ਿੰਮੇਵਾਰੀ ਪੁਲਿਸ ਪ੍ਰਸ਼ਾਸਨ ਦੀ ਹੋਵੇਗੀ।