25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਬਾਈਲ ਅਤੇ ਸਾਮਾਨ ਖੋਹ ਕੇ ਹੋਏ ਫ਼ਰਾਰ

ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵੀਰ ਪੈਲੇਸ ਨੇੜੇ ਦੋ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦਾ ਮੋਬਾਈਲ ਅਤੇ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਪੁਰਮ ਗੋਰੀ ਵਾਸੀ ਮੁੰਡੀਆਂ ਕਲਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ।

Ad Position 21
No active advertisement
ਅਜੀਤ ਡੈਸਕ 25-09-2026
ਲੁਧਿਆਣਾ, 24 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਵੀਰ ਪੈਲੇਸ ਨੇੜੇ ਦੋ ਹਥਿਆਰਬੰਦ ਲੁਟੇਰੇ ਇਕ ਨੌਜਵਾਨ ਤੋਂ ਉਸ ਦਾ ਮੋਬਾਈਲ ਅਤੇ ਸਾਮਾਨ ਖੋਹ ਕੇ ਫ਼ਰਾਰ ਹੋ ਗਏ। ਪੁਲਿਸ ਵਲੋਂ ਇਸ ਸਬੰਧੀ ਪੁਰਮ ਗੋਰੀ ਵਾਸੀ ਮੁੰਡੀਆਂ ਕਲਾਂ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਹੈ। ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ ਵਿਚ ਸ਼ਿਕਾਇਤਕਰਤਾ ਨੇ ਦੱਸਿਆ ਕਿ ਬੀਤੇ ਦਿਨ ਉਹ ਵੀਰ ਪੈਲੇਸ ਨੇੜੇ ਪੈਦਲ ਹੀ ਜਾ ਰਿਹਾ ਸੀ ਕਿ ਉਕਤ ਕਥਿਤ ਦੋਸ਼ੀਆਂ ਨੇ ਉਸ ਨੂੰ ਰੋਕ ਲਿਆ ਅਤੇ ਨਗਦੀ ਤੇ ਮੋਬਾਈਲ ਦੀ ਮੰਗ ਕੀਤੀ, ਜਦੋਂ ਉਸ ਨੇ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ਨੇ ਆਪਣੇ ਪਾਸ ਰੱਖੇ ਦਾਤ ਕੱਢ ਲਏ ਅਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੋਬਾਈਲ ਅਤੇ ਹੋਰ ਸਾਮਾਨ ਲੁੱਟ ਕੇ ਫ਼ਰਾਰ ਹੋ ਗਏ। ਸ਼ਿਕਾਇਤਕਰਤਾ ਵਲੋਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ ਵਿਚ ਕੇਸ ਦਰਜ ਕਰ ਲਿਆ। ਹਾਲ ਦੀ ਘੜੀ ਇਸ ਮਾਮਲੇ ਵਿਚ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਕਿਸਾਨਾਂ ਲਈ ਬਣ ਰਹੀ ਹੈ ਗੰਭੀਰ ਸਮੱਸਿਆ ਅਗਲੀ ਖ਼ਬਰ – ਰਖਬਾਗ ਵਿਚ ਗੁੰਡਾਗਰਦੀ – ਪੰਛੀਆਂ ਦੀ ਸੇਵਾ ਸੰਭਾਲ ਲਈ ਰੱਖੇ ਸੇਵਾਦਾਰ ਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ , ਦੋ ਕਾਰੋਬਾਰ...
Ad Position 24