25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਕਿਸਾਨਾਂ ਲਈ ਬਣ ਰਹੀ ਹੈ ਗੰਭੀਰ ਸਮੱਸਿਆ

ਸਰਕਾਰਾਂ ਨੂੰ ਪਰਾਲੀ ਨਿਪਟਾਰੇ ਦੇ ਪ੍ਰਬੰਧਨ ਵੱਲ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ ਆਲਮਗੀਰ, 24 ਸਤੰਬਰ (ਜਰਨੈਲ ਸਿੰਘ ਪੱਟੀ)-ਸੂਬਾ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਵਿਚੋਂ ਝੋਨੇ ਦੀ ਫ਼ਸਲ ਦੀ ਕਟਾਈ ਆਗਾਮੀ ਕੁੱਝ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਹੈ ਅਤੇ ਫ਼ਸਲ ਕਟਾਈ ਉਪਰੰਤ ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਦੇ ਨਿਪਟਾਰੇ ਦੀ ਸਮੱਸਿਆ ਹਰ ਸਾਲ ਵਾਂਗ ਜਿਉਂ ਦੀ ਤਿਉਂ ਮੂੰਹ ਅੱਡੀ ਖੜੀ ਹੈ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵਲੋਂ ਪਰਾਲੀ ਨਿਪਟਾਰੇ ਦੇ ਸਥਾਈ ਹੱਲ ਵੱਲ ਕਦਮ ਨਾ ਵਧਾ ਕੇ ਕਿਸਾਨਾਂ ਨੂੰ ਕੋਸਣ ਤੋਂ ਇਲਾਵਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜਬੂਰੀ ਵੱਸ ਕਿਸਾਨ ਭਰਾਵਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਜ਼ਮੀਨ ਦੇ ਉਪਜਾਊਪਣ ’ਤੇ ਅਸਰ ਤਾਂ ਪੈਂਦਾ ਹੀ ਹੈ, ਉਥੇ ਹੀ ਪਰਾਲੀ ਸਾੜਨ ਕਾਰਨ ਸੜਕਾਂ ’ਤੇ ਧੂੰਆਂ ਖਿੱਲਰਨ ਨਾਲ ਜਿੱਥੇ ਅੱਖਾਂ ਅਤੇ ਸਾਹ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਮੰਡਰਾਉਂਦਾ ਹੈ, ਉਥੇ ਹੀ ਸੜਕ ਹਾਦਸਿਆਂ ਵਿਚ ਕਈ ਅਜਾਈਂ ਜ਼ਿੰਦਗੀਆਂ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੀਆਂ ਹਨ।

Ad Position 21
No active advertisement
ਅਜੀਤ ਡੈਸਕ 25-09-2026

ਸਰਕਾਰਾਂ ਨੂੰ ਪਰਾਲੀ ਨਿਪਟਾਰੇ ਦੇ ਪ੍ਰਬੰਧਨ ਵੱਲ ਗੰਭੀਰਤਾ ਨਾਲ ਕੰਮ ਕਰਨ ਦੀ ਲੋੜ
ਆਲਮਗੀਰ, 24 ਸਤੰਬਰ (ਜਰਨੈਲ ਸਿੰਘ ਪੱਟੀ)-ਸੂਬਾ ਪੰਜਾਬ ਦੀਆਂ ਪ੍ਰਮੁੱਖ ਫ਼ਸਲਾਂ ਵਿਚੋਂ ਝੋਨੇ ਦੀ ਫ਼ਸਲ ਦੀ ਕਟਾਈ ਆਗਾਮੀ ਕੁੱਝ ਦਿਨਾਂ ਵਿਚ ਸ਼ੁਰੂ ਹੋਣ ਵਾਲੀ ਹੈ ਅਤੇ ਫ਼ਸਲ ਕਟਾਈ ਉਪਰੰਤ ਝੋਨੇ ਦੀ ਰਹਿੰਦ-ਖੂੰਹਦ ਅਤੇ ਪਰਾਲੀ ਦੇ ਨਿਪਟਾਰੇ ਦੀ ਸਮੱਸਿਆ ਹਰ ਸਾਲ ਵਾਂਗ ਜਿਉਂ ਦੀ ਤਿਉਂ ਮੂੰਹ ਅੱਡੀ ਖੜੀ ਹੈ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਵਲੋਂ ਪਰਾਲੀ ਨਿਪਟਾਰੇ ਦੇ ਸਥਾਈ ਹੱਲ ਵੱਲ ਕਦਮ ਨਾ ਵਧਾ ਕੇ ਕਿਸਾਨਾਂ ਨੂੰ ਕੋਸਣ ਤੋਂ ਇਲਾਵਾ ਕੋਈ ਠੋਸ ਉਪਰਾਲਾ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜਬੂਰੀ ਵੱਸ ਕਿਸਾਨ ਭਰਾਵਾਂ ਨੂੰ ਪਰਾਲੀ ਸਾੜਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਇਸ ਨਾਲ ਜ਼ਮੀਨ ਦੇ ਉਪਜਾਊਪਣ ’ਤੇ ਅਸਰ ਤਾਂ ਪੈਂਦਾ ਹੀ ਹੈ, ਉਥੇ ਹੀ ਪਰਾਲੀ ਸਾੜਨ ਕਾਰਨ ਸੜਕਾਂ ’ਤੇ ਧੂੰਆਂ ਖਿੱਲਰਨ ਨਾਲ ਜਿੱਥੇ ਅੱਖਾਂ ਅਤੇ ਸਾਹ ਦੀਆਂ ਬਿਮਾਰੀਆਂ ਲੱਗਣ ਦਾ ਖ਼ਤਰਾ ਮੰਡਰਾਉਂਦਾ ਹੈ, ਉਥੇ ਹੀ ਸੜਕ ਹਾਦਸਿਆਂ ਵਿਚ ਕਈ ਅਜਾਈਂ ਜ਼ਿੰਦਗੀਆਂ ਇਸ ਜਹਾਨ ਤੋਂ ਰੁਖ਼ਸਤ ਹੋ ਜਾਂਦੀਆਂ ਹਨ। ਸੂਬਾ ਅਤੇ ਕੇਂਦਰ ਸਰਕਾਰ ਵਲੋਂ ਪਰਾਲੀ ਨਿਪਟਾਰੇ ਦੇ ਪ੍ਰਬੰਧਨ ਵੱਲ ਗੰਭੀਰਤਾ ਨਾਲ ਕੰਮ ਕਰਨਾ ਸਮੇਂ ਦੀ ਮੁੱਖ ਲੋੜ ਬਣ ਚੁੱਕਾ ਹੈ।

Ad Position 22
No active advertisement
ਪਿਛਲੀ ਖ਼ਬਰ ਛੱਤ ’ਤੇ ਸੌ ਰਿਹਾ ਨੌਜਵਾਨ ਸ਼ੱਕੀ ਹਾਲਾਤਾ ’ਚ ਗੋਲੀ ਲੱਗਣ ਕਾਰਨ ਜ਼ਖ਼ਮੀ ਅਗਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨ ਤੋਂ ਮੋਬਾਈਲ ਅਤੇ ਸਾਮਾਨ ਖੋਹ ਕੇ ਹੋਏ ਫ਼ਰਾਰ
Ad Position 24