ਆਰੀਆ ਕਾਲਜ ਨੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਕਾਮਰਸ ਤੇ ਬਿਜ਼ਨਸ ਮੈਨੇਜਮੈਂਟ ਦੇ ਪੀ. ਜੀ.
ਲੁਧਿਆਣਾ, 24 ਸਤੰਬਰ (ਜਸਵਿੰਦਰ ਸਿੰਘ)-ਕਾਮਰਸ ਤੇ ਬਿਜ਼ਨਸ ਮੈਨੇਜਮੈਂਟ ਦੇ ਪੀ. ਜੀ. ਵਿਭਾਗ ਵਲੋਂ ਸ਼ਾਂਤੀ ਵਾਰਤਾਲਾਪ ਦਾ ਆਯੋਜਨ ਕਰਕੇ ਤੇ ਮਨੁੱਖੀ ਲੜੀ ਬਣਾ ਕੇ ਵਿਸ਼ਵ ਸ਼ਾਂਤੀ ਦਿਵਸ ਮਨਾਇਆ। ਸਮਾਗਮ ਦੀ ਸਮਾਪਤੀ ਸਮਾਜ ਵਿਚ ਸ਼ਾਂਤੀ, ਦਿਆਲਤਾ ਤੇ ਆਪਸੀ ਮੇਲ-ਮਿਲਾਪ ਨੂੰ ਉਤਸ਼ਾਹਿਤ ਕਰਨ ਦੇ ਸਾਂਝੇ ਸੰਕਲਪ ਨਾਲ ਹੋਈ। ਵਿਦਿਆਰਥੀਆਂ ਤੱਕ ਸ਼ਾਂਤੀ, ਏਕਤਾ, ਸਦਭਾਵਨਾ ਤੇ ਆਪਸੀ ਸਤਿਕਾਰ ਦਾ ਸੰਦੇਸ਼ ਪਹੁੰਚਾਇਆ ਅਤੇ ਉਨ੍ਹਾਂ ਨੂੰ ਇਕ ਸ਼ਾਂਤਮਈ ਸਮਾਜ ਲਈ ਜ਼ਿੰਮੇਵਾਰ ਯੋਗਦਾਨ ਪਾਉਣ ਵਾਲੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ । ਸਕੱਤਰ ਗੌਰਵ ਸਰੀਨ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਨੌਜਵਾਨਾਂ ਦੇ ਮਨਾਂ ਵਿਚ ਮੇਲ-ਮਿਲਾਪ, ਸਹਿਯੋਗ ਤੇ ਸਮਾਜਿਕ ਜ਼ਿੰਮੇਵਾਰੀ ਵਰਗੇ ਕਦਰਾਂ-ਕੀਮਤਾਂ ਪੈਦਾ ਕਰਨ ਵਿਚ ਵਿੱਦਿਅਕ ਸੰਸਥਾਵਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਆਰੀਆ ਕਾਲਜ ਦੇ ਪ੍ਰਿੰਸੀਪਲ ਡਾ. ਸੁਕਸ਼ਮ ਆਹਲੂਵਾਲੀਆ ਨੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਕਿ ਉਹ ਸ਼ਾਂਤੀ ਦਾ ਸੰਦੇਸ਼ ਕਾਲਜ ਕੈਂਪਸ ਤੋਂ ਬਾਹਰ ਵੀ ਲੈ ਕੇ ਜਾਣ ਅਤੇ ਆਪਣੇ ਰੋਜ਼ਾਨਾ ਜੀਵਨ ਵਿਚ ਦਇਆ ਅਤੇ ਸਤਿਕਾਰ ਨੂੰ ਅਪਣਾਉਣ। ਕਾਮਰਸ ਅਤੇ ਬਿਜ਼ਨਸ ਮੈਨੇਜਮੈਂਟ ਦੇ ਪੀ. ਜੀ. ਵਿਭਾਗ ਦੀ ਮੁਖੀ ਸ਼ੈਲਜਾ ਆਨੰਦ ਨੇ ਕਿਹਾ ਕਿ ਅਜਿਹੇ ਸਮਾਗਮ ਵਿਦਿਆਰਥੀਆਂ ਨੂੰ ਇਕੱਠੇ ਹੋਣ ਅਤੇ ਸ਼ਾਂਤੀ ਬਾਰੇ ਜਾਗਰੂਕਤਾ ਫੈਲਾਉਣ ਦਾ ਮੌਕਾ ਪ੍ਰਦਾਨ ਕਰਦੇ ਹਨ।