28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਦਰੇਸੀ ਗਰਾਊਂਡ ’ਚ ਦੁਸਹਿਰਾ ਮੇਲੇ ’ਤੇ 121 ਫੁੱਟ ਉੱਚਾ ਰਾਵਣ ਦਾ ਪੁਤਲਾ ਹੋਵੇਗਾ ਖਿੱਚ ਦਾ ਕੇਂਦਰ

ਲੁਧਿਆਣਾ, 28 ਸਤੰਬਰ- ਦੁਸਹਿਰੇ ਮੌਕੇ ਸ਼ਹਿਰ ਦੇ ਪ੍ਰਮੁੱਖ ਦਰੇਸੀ ਗਰਾਊਂਡ ਵਿਖੇ ਲੱਗਣ ਵਾਲੇ ‘ਦੁਸਹਿਰਾ ਮੇਲੇ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ, ਉਥੇ ਹੀ ਲੱਗਣ ਵਾਲੀ ਰਾਮ-ਲੀਲ੍ਹਾ ਨੂੰ ਲੈ ਕੇ ਵੀ ਸ਼ਹਿਰਵਾਸੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਘਣੀ ਆਬਾਦੀ ਵਿਚ ਸਥਿਤ ਸਭ ਤੋਂ ਪੁਰਾਣੇ ਦਰੇਸੀ ਗਰਾਊਂਡ ਵਿਖੇ ਲੋਕ ਆਪਣੇ ਪਰਿਵਾਰਾਂ ਸਮੇਤ ਮੇਲਾ ਤੇ ਲੱਗਣ ਵਾਲੀ ਰਾਮ-ਲੀਲ੍ਹਾ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਹੁੰਚਦੇ ਹਨ।

Ad Position 21
No active advertisement
ਅਜੀਤ ਡੈਸਕ 29-09-2026

ਜਸਵੀਰ ਸਿੰਘ ਬੰਗਾ

ਲੁਧਿਆਣਾ, 28 ਸਤੰਬਰ- ਦੁਸਹਿਰੇ ਮੌਕੇ ਸ਼ਹਿਰ ਦੇ ਪ੍ਰਮੁੱਖ ਦਰੇਸੀ ਗਰਾਊਂਡ ਵਿਖੇ ਲੱਗਣ ਵਾਲੇ ‘ਦੁਸਹਿਰਾ ਮੇਲੇ’ ਨੂੰ ਲੈ ਕੇ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ, ਉਥੇ ਹੀ ਲੱਗਣ ਵਾਲੀ ਰਾਮ-ਲੀਲ੍ਹਾ ਨੂੰ ਲੈ ਕੇ ਵੀ ਸ਼ਹਿਰਵਾਸੀਆਂ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਸੰਘਣੀ ਆਬਾਦੀ ਵਿਚ ਸਥਿਤ ਸਭ ਤੋਂ ਪੁਰਾਣੇ ਦਰੇਸੀ ਗਰਾਊਂਡ ਵਿਖੇ ਲੋਕ ਆਪਣੇ ਪਰਿਵਾਰਾਂ ਸਮੇਤ ਮੇਲਾ ਤੇ ਲੱਗਣ ਵਾਲੀ ਰਾਮ-ਲੀਲ੍ਹਾ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਪਹੁੰਚਦੇ ਹਨ। ਇਸ ਵਾਰ ਦਰੇਸੀ ਗਰਾਊਂਡ ਵਿਖੇ ਦੁਸਹਿਰੇ ਮੌਕੇ ਰਾਵਣ ਦਹਿਨ ਕੁੱਝ ਖ਼ਾਸ ਹੋਵੇਗਾ, ਕਿਉਂਕਿ ਇਸ ਵਾਰ ਸਭ ਤੋਂ ਵੱਡਾ 121 ਫੁੱਟ ਉਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ, ਜਿਸ ਵਿਚੋਂ ਨਿਕਲਣ ਵਾਲੀ ਆਤਿਸ਼ਬਾਜ਼ੀ ਲੋਕਾਂ ‘ਚ ਆਕਰਸ਼ਣ ਦਾ ਕੇਂਦਰ ਬਿੰਦੂ ਹੋਵੇਗੀ। ਦਰੇਸੀ ਗਰਾਊਂਡ ਵਿਖੇ ਜਿੱਥੇ ਝੂਲੇ ਲਗਾਉਣ ਦਾ ਕੰਮ ਲਗਭਗ ਮੁਕੰਮਲ ਹੋਣ ਦੀ ਕਗਾਰ ’ਤੇ ਹੈ, ਉਥੇ ਹੀ ਠੇਕੇਦਾਰ ਇੰਜੀਨੀਅਰ ਅਸਗਰ ਅਲੀ ਦੀ ਦੇਖ ਰੇਖ ਹੇਠ ਆਗਰਾ ਤੋਂ ਵਿਸ਼ੇਸ਼ ਤੌਰ ’ਤੇ ਦਰੇਸੀ ਗਰਾਊਂਡ ਵਿਖੇ ਪੁੱਜੀ ਕਾਰੀਗਰਾਂ ਦੀ ਟੀਮ ਵਲੋਂ ਪਿਛਲੇ 25 ਦਿਨਾਂ ਤੋਂ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਤਿਆਰ ਕੀਤੇ ਜਾ ਰਹੇ ਹਨ। ਰਾਵਣ ਦਾ ਪੁਤਲਾ ਤਿਆਰ ਕਰ ਰਹੇ ਅਕੀਲ ਨੇ ਦੱਸਿਆ ਕਿ ਉਹ ਪਿਛਲੇ ਲਗਭਗ 22 ਸਾਲਾਂ ਤੋਂ ਦਰੇਸੀ ਗਰਾਊਂਡ ਵਿਖੇ ਰਾਵਣ ਦਾ ਪੁਤਲਾ ਤਿਆਰ ਕਰਦੇ ਆ ਰਹੇ ਹਨ। ਉਸ ਦੱਸਿਆ ਕਿ ਇਸ ਵਾਰ ਸੂਬੇ ਦਾ ਸਭ ਤੋਂ ਉਚਾ 121 ਫੁੱਟ ਰਾਵਣ ਦਾ ਪੁਤਲਾ ਤਿਆਰ ਕੀਤਾ ਜਾ ਰਿਹਾ ਹੈ, ਜੋ ਮੇਲਾ ਦੇਖਣ ਆਉਣ ਵਾਲੇ ਲੋਕਾਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਹੋਵੇ ਗਾ। ਉਸ ਦੱਸਿਆ ਕਿ ਉਹ ਪਿਛਲੀਆਂ ਤਿੰਨ ਪੀੜ੍ਹੀਆਂ ਤੋਂ ਰਾਵਣ ਦੇ ਪੁਤਲੇ ਤਿਆਰ ਕਰਨ ਦਾ ਕੰਮ ਕਰਦੇ ਆ ਰਹੇ ਹਨ। ਅਕੀਲ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਵਲੋਂ ਖੰਨਾ, ਦੋਰਾਹਾ, ਅਗਰ ਨਗਰ, ਮੁੱਲਾਂਪੁਰ, ਦੁੱਗਰੀ, ਹਿਮਾਚਲ ਪ੍ਰਦੇਸ਼, ਹੁਸ਼ਿਆਰਪੁਰ, ਸਡੋਰਾ ਸਮੇਤ ਬਾਹਰਲੇ ਸੂਬਿਆਂ ‘ਚ ਵੀ ਰਾਵਣ ਦੇ ਪੁਤਲੇ ਤਿਆਰ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਰਾਵਣ, ਕੁੰਭਕਰਨ ਤੇ ਮੇਘਨਾਥ ਦੇ ਪੁਤਲੇ ਤਿਆਰ ਕਰਨ ਤੋਂ ਪਹਿਲਾਂ ਉਹ ਆਗਰਾ ਤੋਂ ਹੀ ਇਨ੍ਹਾਂ ਪੁਤਲਿਆਂ ਦੇ ਮਖੌਟੇ ਤਿਆਰ ਕਰਕੇ ਲਿਆਉਂਦੇ ਹਨ। ਉਨ੍ਹਾਂ ਦੱਸਿਆ ਕਿ ਪੁਤਲਿਆਂ ਦੇ ਮਖੌਟਿਆਂ ਨੂੰ ਧੁੱਪ ‘ਚ ਸੁਕਾਉਣ ਦੀ ਲੋੜ ਹੁੰਦੀ ਹੈ, ਇਸ ਲਈ ਉਨ੍ਹਾਂ ਨੂੰ ਮਖੌਟੇ ਪਹਿਲਾਂ ਤਿਆਰ ਕਰਨੇ ਪੈਂਦੇ ਹਨ। ਬਾਕੀ ਪੁਤਲੇ ਬਣਾਉਣ ਦਾ ਕੰਮ ਉਹ ਦੁਸਹਿਰਾ ਗਰਾਊਂਡ ਵਿਖੇ ਆਕੇ ਹੀ ਕਰਦੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ 25 ਦਿਨਾਂ ਤੋਂ ਉਨ੍ਹਾਂ ਦੀ ਟੀਮ ਦਰੇਸੀ ਗਰਾਊਂਡ ਵਿਖੇ 121 ਫੁੱਟ ਉਚੇ ਰਾਵਣ, 50 ਫੁੱਟ ਉਚੇ ਕੁੰਭਕਰਨ ਤੇ ਮੇਘਨਾਥ ਦੇ ਪੁਤਲਿਆਂ ਨੂੰ ਤਿਆਰ ਕਰ ਰਹੀ ਹੈ, ਜੋ ਦੁਸਹਿਰੇ ਤੱਕ ਪੂਰੀ ਤਰ੍ਹਾਂ ਨਾਲ ਤਿਆਰ ਹੋ ਜਾਣਗੇ। ਉਨ੍ਹਾਂ ਦੱਸਿਆ ਕਿ ਦੁਸਹਿਰੇ ਮੌਕੇ ਦਰੇਸੀ ਗਰਾਊਂਡ ‘ਚ ਪਹੁੰਚਣ ਵਾਲੇ ਲੋਕਾਂ ਨੂੰ ਰਾਵਣ ਦਹਿਨ ਸਮੇਂ ਵਿਸ਼ੇਸ਼ ਸਰਪ੍ਰਾਈਜ਼ ਮਿਲੇਗਾ, ਜੋ ਕਿ ਇਕ ਵੱਖਰਾ ਨਜ਼ਾਰਾ ਪੇਸ਼ ਕਰੇਗਾ।

Ad Position 22
No active advertisement
ਪਿਛਲੀ ਖ਼ਬਰ ਸ਼ੱਕੀ ਹਾਲਾਤ ’ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ ਅਗਲੀ ਖ਼ਬਰ ਬੰਦ ਦੁਕਾਨ ਅੰਦਰ ਭੜਕੀ ਅੱਗ , ਦੋਪਹੀਆ ਵਾਹਨ ਨੁਕਸਾਨੇ
Ad Position 24