‘ ਆਪ ’ ਸਰਕਾਰ ਦੱਸੇ ਕਿ ਹੋਰ ਕਿੰਨੀਆਂ ਸਰਕਾਰੀ ਰਿਹਾਇਸ਼ਾਂ ਵਿਚ ਬਾਹਰੀ ਬੰਦੇ ਰਹਿ ਰਹੇ ਹਨ - ਐਡਵੋਕੇਟ ਹਰਨਾਮਪੁਰਾ
ਆਲਮਗੀਰ, 28 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਸਰਕਾਰੀ ਰਿਹਾਇਸ਼ ਵਿਚ ਰਹਿ ਰਹੀ ਬਾਹਰੀ ਮਹਿਲਾ ਮਾਮਲੇ ਸੰਬੰਧੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਜਿਸ ਵਿਚ ਮਹਿਲਾ ਨੇ ਮੰਨਿਆ ਹੈ ਕਿ ਉਹ ਆਪਣੇ ਮਾਤਾ, ਪਿਤਾ ਸਮੇਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸੈਕਟਰ 39 ਦੇ ਅਲਾਟ ਕੀਤੇ ਗਏ ਸਰਕਾਰੀ ਨਿਵਾਸ ਵਿਚ ਰਹਿ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਸਹਾਇਤਾ ਵਜੋਂ ਇਹ ਰਿਹਾਇਸ਼ ਦਿੱਤੀ ਗਈ ਹੈ।
ਆਲਮਗੀਰ, 28 ਸਤੰਬਰ (ਜਰਨੈਲ ਸਿੰਘ ਪੱਟੀ)-ਸ਼੍ਰੋਮਣੀ ਅਕਾਲੀ ਦਲ (ਬ) ਦੇ ਕੌਮੀ ਮੀਤ ਪ੍ਰਧਾਨ ਐਡਵੋਕੇਟ ਪ੍ਰੇਮ ਸਿੰਘ ਹਰਨਾਮਪੁਰਾ ਨੇ ਕਿਹਾ ਕਿ ਸਰਕਾਰੀ ਰਿਹਾਇਸ਼ ਵਿਚ ਰਹਿ ਰਹੀ ਬਾਹਰੀ ਮਹਿਲਾ ਮਾਮਲੇ ਸੰਬੰਧੀ ਸਰਕਾਰ ਨੂੰ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ, ਜਿਸ ਵਿਚ ਮਹਿਲਾ ਨੇ ਮੰਨਿਆ ਹੈ ਕਿ ਉਹ ਆਪਣੇ ਮਾਤਾ, ਪਿਤਾ ਸਮੇਤ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੂੰ ਸੈਕਟਰ 39 ਦੇ ਅਲਾਟ ਕੀਤੇ ਗਏ ਸਰਕਾਰੀ ਨਿਵਾਸ ਵਿਚ ਰਹਿ ਰਹੇ ਹਨ, ਕਿਉਂਕਿ ਉਨ੍ਹਾਂ ਦੇ ਪਿਤਾ ਦਾ ਇਲਾਜ ਚੱਲ ਰਿਹਾ ਹੈ ਅਤੇ ਸਹਾਇਤਾ ਵਜੋਂ ਇਹ ਰਿਹਾਇਸ਼ ਦਿੱਤੀ ਗਈ ਹੈ। ਐਡਵੋਕੇਟ ਹਰਨਾਮਪੁਰਾ ਨੇ ਹਰਨਾਮਪੁਰਾ ਸਥਿਤ ਆਪਣੇ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਵਿਸ਼ੇਸ਼ ਗੱਲਬਾਤ ਕਰਦੇ ਹੋਏ ਕਿਹਾ ਕਿ ਸਿਹਤ ਮੰਤਰੀ ਵਲੋਂ ਸੂਬਾ ਪੰਜਾਬ ਦੇ ਕਿਸੇ ਮਰੀਜ਼ ਬਾਸ਼ਿੰਦੇ ਨੂੰ ਪਿਛਲੇ ਸਾਢੇ ਚਾਰ ਸਾਲ ਦੌਰਾਨ ਆਪਣੀ ਸਰਕਾਰੀ ਰਿਹਾਇਸ਼ ਮੁਹੱਈਆ ਕਰਵਾਈ ਹੋਵੇ ਤਾਂ ਮੰਨਿਆ ਜਾ ਸਕਦਾ ਹੈ ਕਿ ਸਿਹਤ ਮੰਤਰੀ ਇਨਸਾਨੀਅਤ ਨਾਤੇ ਰਿਹਾਇਸ਼ ਮੁਹੱਈਆ ਕਰਵਾ ਰਹੇ ਸਨ। ਐਡਵੋਕੇਟ ਹਰਨਾਮਪੁਰਾ ਨੇ ਕਿਹਾ ਕਿ ਸੂਬਾ ਵਾਸੀਆਂ ਨੂੰ ਇਹ ਜਾਣਨ ਦਾ ਪੂਰਾ ਅਧਿਕਾਰ ਹੈ ਕਿ ਅਸਲ ਵਿਚ ਇਨ੍ਹਾਂ ਸਰਕਾਰੀ ਬੰਗਲਿਆਂ ਵਿਚ ਕੌਣ ਰਹਿ ਰਿਹਾ ਹੈ। ਇਸ ਮੌਕੇ ਐਡਵੋਕੇਟ ਹਰਨਾਮਪੁਰਾ ਨਾਲ ਭੁਪਿੰਦਰ ਸਿੰਘ, ਰਸ਼ਪਾਲ ਸਿੰਘ ਵੀ ਹਾਜ਼ਰ ਸਨ।