28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਡਾ . ਡੀ . ਐੱਨ . ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਿਖੇ ਕਮਿਊਨਿਟੀ ਪ੍ਰੋਗਰਾਮ ਕਰਵਾਇਆ

ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਟੀ.

Ad Position 21
No active advertisement
ਅਜੀਤ ਡੈਸਕ 29-09-2026
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)-ਪੰਜਾਬ ਸਟੇਟ ਏਡਜ਼ ਕੰਟਰੋਲ ਸੁਸਾਇਟੀ ਦੇ ਟੀ. ਆਈ. ਪ੍ਰਾਜੈਕਟ ਫਾਰ ਕੰਪੋਜ਼ਿਟ ਤਹਿਤ ਡਾ. ਡੀ. ਐੱਨ. ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਿਖੇ ਇਕ ਵਿਸ਼ੇਸ਼ ਕਮਿਊਨਿਟੀ ਪ੍ਰੋਗਰਾਮ ਕਰਵਾਇਆ। ਇਸ ਮੌਕੇ ਪ੍ਰਾਜੈਕਟ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਸਮਾਜ ਵਿਚ ਐੱਚ. ਆਈ. ਵੀ., ਏਡਜ਼ ਨੂੰ ਲੈ ਕੇ ਫੈਲੀਆਂ ਗ਼ਲਤਫ਼ਹਿਮੀਆਂ, ਡਰ ਅਤੇ ਸਮਾਜਿਕ ਵਿਤਕਰੇ ਨੂੰ ਖ਼ਤਮ ਕਰਨਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ; ਸਹੀ ਜਾਣਕਾਰੀ, ਸਮੇਂ ਸਿਰ ਨਿਯਮਤ ਖ਼ੂਨ ਦੀ ਜਾਂਚ, ਸੰਜਮ, ਸੁਰੱਖਿਅਤ ਵਿਵਹਾਰ ਤੇ ਸਰਕਾਰੀ ਸਿਹਤ ਸਹੂਲਤਾਂ ਦਾ ਨਿਰੰਤਰ ਲਾਭ ਲੈ ਕੇ ਕੋਈ ਵੀ ਵਿਅਕਤੀ ਆਮ ਤੇ ਤੰਦਰੁਸਤ ਜੀਵਨ ਜਿਊਂ ਸਕਦਾ ਹੈ। ਉਨ੍ਹਾਂ ਨੇ ਕਮਿਊਨਿਟੀ ਦੇ ਮੈਂਬਰਾਂ ਨੂੰ ਨਸ਼ਿਆਂ ਦੇ ਮਾਰੂ ਪ੍ਰਭਾਵਾਂ ਤੋਂ ਪੂਰੀ ਤਰ੍ਹਾਂ ਦੂਰ ਰਹਿਣ, ਆਪਣਾ ਮਨੋਬਲ ਮਜ਼ਬੂਤ ਕਰਨ, ਬਿਨਾਂ ਕਿਸੇ ਝਿਜਕ ਦੇ ਨਿਯਮਤ ਸਿਹਤ ਜਾਂਚ ਕਰਵਾਉਣ ਤੇ ਸਮਾਜ ਨਾਲ ਮੋਢੇ ਨਾਲ ਮੋਢਾ ਜੋੜ ਕੇ ਇੱਜ਼ਤ ਵਾਲੀ ਜ਼ਿੰਦਗੀ ਜਿਊਣ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦੌਰਾਨ ਹਿੱਸਾ ਲੈਣ ਵਾਲਿਆਂ ਦਾ ਮਾਨਸਿਕ ਤਣਾਅ ਦੂਰ ਕਰਨ ਲਈ ਨਿਸ਼ਾਨਾ ਲਗਾਉਣ, ਰਿੰਗ ਸੁੱਟਣ ਤੇ ਹੋਰ ਕਈ ਦਿਲਚਸਪ ਇਨਡੋਰ ਖੇਡਾਂ ਕਰਵਾਈਆਂ ਗਈਆਂ, ਜਿਨ੍ਹਾਂ ਵਿਚ ਜੇਤੂਆਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਗਈ ਅਤੇ ਕਮਿਊਨਿਟੀ ਦੇ ਸਾਰੇ ਮੈਂਬਰਾਂ ਨੇ ਪੂਰੇ ਉਤਸ਼ਾਹ ਤੇ ਊਰਜਾ ਨਾਲ ਆਪਣੀ ਹਿੱਸੇਦਾਰੀ ਦਿਖਾਈ। ਇਸ ਮੌਕੇ ਤਰਸੇਮ ਲਾਲ, ਡਾ. ਰਘੁਬੀਰ ਸਿੰਘ, ਪ੍ਰਾਜੈਕਟ ਮੈਨੇਜਰ ਉਪੇਂਦਰ ਸਿੰਘ, ਮੌਨੀਟਰਿੰਗ ਐਂਡ ਇਵੈਲੂਏਸ਼ਨ ਅਫ਼ਸਰ ਕਮ ਅਕਾਊਂਟੈਂਟ ਪ੍ਰੀਤੀ ਮੌਰਿਆ, ਸਟਾਫ਼ ਨਰਸ ਪ੍ਰਿਆਂਸ਼ੂ, ਆਊਟਰੀਚ ਵਰਕਰ ਅਰੁਣ, ਸੁਰਜੀਤ ਕੌਰ, ਕਮਲਜੀਤ ਕੌਰ, ਸਮੀਰ, ਓ. ਡੀ. ਆਈ. ਸੀ. ਕੋਆਰਡੀਨੇਟਰ ਮਨੀਸ਼ਾ ਅਤੇ ਸ ੀ. ਪੀ. ਐੱਲ. ਆਈ. ਕੋਆਰਡੀਨੇਟਰ ਗਗਨ ਭਾਟੀਆ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
Ad Position 22
No active advertisement
ਪਿਛਲੀ ਖ਼ਬਰ ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿਦਿਆਰਥੀਆਂ ਨੇ ਨੀਟ ਪੀ . ਜੀ . ਪ੍ਰੀਖਿਆ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਆਲੂਆਂ ਦੀ ਐਮ . ਐਸ . ਪੀ . ਦੇ ਆਧਾਰ ’ ਤੇ ਫੌਰੀ ਸਰਕਾਰੀ ਖ਼ਰੀਦ ਚਾਲੂ ਕਰਨ ਤੇ ਖਾਦਾਂ ਦੀ ਕਿੱਲਤ ਤੇ ਬਲੈਕ ਰੋਕੀ ਜਾਵੇ -...
Ad Position 24