28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਵਿਦਿਆਰਥੀਆਂ ਨੇ ਨੀਟ ਪੀ . ਜੀ . ਪ੍ਰੀਖਿਆ ’ ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਐਮ.

Ad Position 21
No active advertisement
ਅਜੀਤ ਡੈਸਕ 29-09-2026
ਲੁਧਿਆਣਾ, 28 ਸਤੰਬਰ (ਡਾ. ਤਰਲੋਚਨ ਸਿੰਘ)-ਦਿਆਨੰਦ ਮੈਡੀਕਲ ਕਾਲਜ ਤੇ ਹਸਪਤਾਲ ਦੇ ਐਮ.ਬੀ.ਬੀ.ਐਸ. ਬੈਚ 2020 ਦੇ ਵਿਦਿਆਰਥੀਆਂ ਨੇ ਨੀਟ ਪੀ.ਜੀ. ਪ੍ਰੀਖਿਆ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਕਈ ਵਿਦਿਆਰਥੀਆਂ ਨੇ ਸ਼ਾਨਦਾਰ ਰੈਂਕ ਹਾਸਲ ਕਰਕੇ ਸੰਸਥਾ ਅਤੇ ਆਪਣੇ ਪਰਿਵਾਰਾਂ ਦਾ ਮਾਣ ਵਧਾਇਆ ਹੈ। ਡਾ. ਅਦਿੱਤਿਆ ਉਪਲ ਨੇ ਰੈਂਕ 243, ਡਾ. ਅਦਿੱਤਿਆ ਕੱਕੜ ਨੇ 479, ਡਾ. ਭਵਿਆ ਬਾਂਸਲ ਨੇ 609, ਡਾ. ਹਰਜਸ ਐਸ. ਸਹੋਤਾ ਨੇ 946, ਡਾ. ਕ੍ਰਿਤੀ ਗਰਗ ਨੇ 1,176, ਡਾ. ਰਿਸ਼ਭ ਗਰਗ ਨੇ 1,700, ਡਾ. ਮਨਸ਼ਾ ਗਰਗ ਨੇ 2,264, ਡਾ. ਸਿਧਾਂਤ ਸਿੰਗਲਾ ਨੇ 2,325, ਡਾ. ਪ੍ਰਿਸ਼ਾ ਗੋਇਲ ਨੇ 3,936, ਡਾ. ਅਭੈ ਟਾਕਿਆਰ ਨੇ 4,380, ਡਾ. ਯੁਕਤਾ ਨੇ 6,886, ਡਾ. ਅਸਮਿਨ ਕੌਰ ਨੇ 9,165, ਡਾ. ਪ੍ਰਥਮ ਚੁਗ ਨੇ 11,779, ਡਾ. ਸਹਿਜ ਸਿੰਘ ਨੇ 11,861 ਅਤੇ ਡਾ. ਅਰਚਿਤ ਜੌਹਰੀ ਨੇ 13,000 ਰੈਂਕ ਹਾਸਲ ਕੀਤਾ ਹੈ । ਮੈਨੇਜਿੰਗ ਸੋਸਾਇਟੀ ਦੇ ਸਕੱਤਰ ਬਿਪਿਨ ਗੁਪਤਾ ਨੇ ਕਿਹਾ ਕਿ ਸਾਨੂੰ ਆਪਣੇ ਬੈਚ 2020 ਦੇ ਵਿਦਿਆਰਥੀਆਂ ਦੀਆਂ ਉਪਲਬਧੀਆਂ ‘ਤੇ ਮਾਣ ਹੈ। ਮੈਂ ਸਾਰੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਉਨ੍ਹਾਂ ਦੀ ਮਿਹਨਤ ਲਈ ਵਧਾਈ ਦਿੰਦਾ ਹਾਂ ਅਤੇ ਆਪਣੇ ਵਿਦਿਆਰਥੀਆਂ ਦੇ ਭਵਿੱਖ ਦੇ ਯਤਨਾਂ ਲਈ ਸਫਲਤਾ ਦੀ ਕਾਮਨਾ ਕਰਦਾ ਹਾਂ। ਪ੍ਰਿੰਸੀਪਲ ਡਾ. ਜੀ.ਐਸ. ਵਾਂਡਰ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਉਪਲਬਧੀ ਸਾਡੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਵਚਨਬੱਧਤਾ ਦਾ ਪ੍ਰਤੀਕ ਹੈ। ਮੈਂ ਸਾਰੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਭਵਿੱਖ ਦੇ ਕੈਰੀਅਰ ਵਿਚ ਨਿਰੰਤਰ ਸਫਲਤਾ ਦੀ ਕਾਮਨਾ ਕਰਦਾ ਹਾਂ। ਡਾ. ਸੰਦੀਪ ਕੌਸ਼ਲ ਨੇ ਕਿਹਾ ਕਿ ਨੀਟ ਪੀਜੀ ਦੇ ਨਤੀਜੇ ਸਾਡੇ ਵਿਦਿਆਰਥੀਆਂ ਦੀ ਨਿਰੰਤਰ ਮਿਹਨਤ ਅਤੇ ਅਕਾਦਮਿਕ ਵਚਨਬੱਧਤਾ ਦਾ ਪ੍ਰਤੀਬਿੰਬ ਹਨ। ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਪੋਸਟ ਗ੍ਰੈਜੂਏਟ ਵਿਦਿਆਰਥੀਆਂ ਲਈ ਤਜਰਬੇਕਾਰ ਫੈਕਲਟੀ, ਉਤਮ ਕਲੀਨੀਕਲ ਐਕਸਪੋਜ਼ਰ, ਆਧੁਨਿਕ ਬੁਨਿਆਦੀ ਢਾਂਚਾ, ਸੁਸੱਜਿਤ ਲੈਬਾਰਟਰੀਆਂ ਅਤੇ ਵਧੀਆ ਸਿੱਖਣ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਜਾਗਰੂਕਤਾ ਕੈਂਪ ਲਗਾਇਆ ਅਗਲੀ ਖ਼ਬਰ ਡਾ . ਡੀ . ਐੱਨ . ਕੋਟਨਿਸ ਹੈਲਥ ਐਂਡ ਐਜੂਕੇਸ਼ਨ ਸੈਂਟਰ ਵਿਖੇ ਕਮਿਊਨਿਟੀ ਪ੍ਰੋਗਰਾਮ ਕਰਵਾਇਆ
Ad Position 24