01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਲੁਧਿਆਣਾ ’ ਚ ਅਗਨੀਵੀਰ ਭਰਤੀ ਰੈਲੀ 4 ਤੋਂ 10 ਅਕਤੂਬਰ ਤੱਕ

ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਫ਼ੌਜ ਵਲੋਂ 4 ਤੋਂ 10 ਅਕਤੂਬਰ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ‘ਅਗਨੀਪਥ’ ਸਕੀਮ ਤਹਿਤ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ। ਇਹ ਰੈਲੀ ਵਿਚ ਲੁਧਿਆਣਾ, ਮੋਗਾ, ਰੂਪਨਗਰ ਤੇ ਐਸ.

Ad Position 21
No active advertisement
ਲੁਧਿਆਣਾ ’ ਚ ਅਗਨੀਵੀਰ ਭਰਤੀ ਰੈਲੀ 4 ਤੋਂ 10 ਅਕਤੂਬਰ ਤੱਕ 01-10-2026
ਲੁਧਿਆਣਾ, 30 ਸਤੰਬਰ (ਪਰਮਿੰਦਰ ਸਿੰਘ ਆਹੂਜਾ)- ਫ਼ੌਜ ਵਲੋਂ 4 ਤੋਂ 10 ਅਕਤੂਬਰ ਤੱਕ ਗੁਰੂ ਨਾਨਕ ਸਟੇਡੀਅਮ ਵਿਖੇ ‘ਅਗਨੀਪਥ’ ਸਕੀਮ ਤਹਿਤ ਅਗਨੀਵੀਰ ਭਰਤੀ ਰੈਲੀ ਕਰਵਾਈ ਜਾਵੇਗੀ। ਇਹ ਰੈਲੀ ਵਿਚ ਲੁਧਿਆਣਾ, ਮੋਗਾ, ਰੂਪਨਗਰ ਤੇ ਐਸ.ਏ.ਐਸ. ਨਗਰ (ਮੋਹਾਲੀ) ਜ਼ਿਲ੍ਹਿਆਂ ਦੇ ਲਗਭਗ 6100 ਯੋਗ ਉਮੀਦਵਾਰ ਸ਼ਾਮਿਲ ਹੋਣਗੇ। ਇਸ ਵਿਚ ਪੂਰੇ ਪੰਜਾਬ ਰਾਜ ਤੇ ਜੰਮੂ ਡਿਵੀਜ਼ਨ ਦੇ ਅਗਨੀਵੀਰ ਕਲਰਕ ਉਮੀਦਵਾਰ ਵੀ ਸ਼ਾਮਲ ਹੋਣਗੇ। ਅਧਿਕਾਰੀਆਂ ਮੁਤਾਬਿਕ, ਜਿਨ੍ਹਾਂ ਉਮੀਦਵਾਰਾਂ ਨੇ ਆਨਲਾਈਨ ਸੀ.ਈ.ਈ. ਪ੍ਰੀਖਿਆ ਪਾਸ ਕਰ ਲਈ ਹੈ, ਉਨ੍ਹਾਂ ਦੇ ਐਡਮਿਟ ਕਾਰਡ ਫ਼ੌਜ ਦੀ ਅਧਿਕਾਰਤ ਵੈੱਬਸਾਈਟ ’ਤੇ ਅੱਪਲੋਡ ਕਰ ਦਿੱਤੇ ਗਏ ਹਨ ਤੇ ਸਾਰੇ ਉਮੀਦਵਾਰਾਂ ਨੂੰ ਈ-ਮੇਲ ਵੀ ਭੇਜ ਦਿੱਤੀਆਂ ਗਈਆਂ ਹਨ। ਸਾਰੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਾਰਕੋਡ ਸਕੈਨਿੰਗ ਨਾਲ ਸਬੰਧਿਤ ਕਿਸੇ ਵੀ ਸਮੱਸਿਆ ਤੋਂ ਬਚਣ ਲਈ ਐਡਮਿਟ ਕਾਰਡ ਦਾ ਉਚ-ਰੈਜ਼ੋਲਿਊਸ਼ਨ ਵਾਲਾ ਰੰਗੀਨ ਪ੍ਰਿੰਟ ਆਊਟ ਨਾਲ ਲੈ ਕੇ ਆਉਣ। ਸਾਰੇ ਉਮੀਦਵਾਰਾਂ ਲਈ ਜ਼ਰੂਰੀ ਦਸਤਾਵੇਜ਼ਾਂ ਦੀਆਂ ਦੋ-ਦੋ ਸਵੈ-ਤਸਦੀਕਸ਼ੁਦਾ ਕਾਪੀਆਂ ਨਾਲ ਲਿਆਉਣਾ ਲਾਜ਼ਮੀ ਹੈ ਜਿਨ੍ਹਾਂ ਵਿਚ ਆਧਾਰ ਕਾਰਡ, ਪੈੱਨ ਕਾਰਡ, ਵਿੱਦਿਅਕ ਸਰਟੀਫਿਕੇਟ, ਕੰਡੀ ਏਰੀਆ ਸਰਟੀਫਿਕੇਟ (ਜੇ ਲਾਗੂ ਹੋਵੇ), ਜਾਤੀ ਸਰਟੀਫਿਕੇਟ, ਚਰਿੱਤਰ ਸਰਟੀਫਿਕੇਟ, ਐਨ. ਸੀ. ਸੀ. ਸਰਟੀਫਿਕੇਟ (ਜੇ ਲਾਗੂ ਹੋਵੇ), ਖੇਡ ਸਰਟੀਫਿਕੇਟ (ਜੇ ਲਾਗੂ ਹੋਵੇ), ਹਲਫ਼ਨਾਮਾ ਤੇ ਅਣਵਿਆਹੇ ਹੋਣ ਦਾ ਸਰਟੀਫਿਕੇਟ। ਨੌਜਵਾਨਾਂ ਲਈ ਜ਼ਰੂਰੀ ਸੂਚਨਾ ਹੈ ਕਿ ਰੈਲੀ ਵਾਲੀ ਥਾਂ ਦੇ ਅੰਦਰ ਮੋਬਾਈਲ ਫ਼ੋਨ ਲਿਜਾਉਣ ਦੀ ਸਖ਼ਤ ਮਨਾਹੀ ਹੈ।
Ad Position 22
No active advertisement
ਪਿਛਲੀ ਖ਼ਬਰ ਨਕਲੀ ਸਾਮਾਨ ਵੇਚਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਤੋਂ ਆਈ ਟੀਮ ਵਲੋਂ ਗੁੜ ਮੰਡੀ ’ਚ ਛਾਪਾਮਾਰੀ ਦੁਕਾਨਦਾਰਾਂ ਨਾਲ ਹੋਏ ਜ਼ਬ... ਅਗਲੀ ਖ਼ਬਰ ਬਿਜਲੀ ਕੱਟਾਂ ਨੂੰ ਲੈ ਕੇ ਧਰਨਾ ਲਗਾਉਣ ਵਾਲਿਆਂ ਡਾਇੰਗ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ ਪ੍ਰਧਾਨ ਬੌਬੀ ਜਿੰਦਲ ਸਮੇਤ 200 ਤ...
Ad Position 24