01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਚੀਨ ਦੇ 77 ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਸਮਾਗਮ ਵਿਚ ਡਾ . ਕੋਟਨਿਸ ਹਸਪਤਾਲ ਦੇ ਵਫ਼ਦ ਨੇ ਕੀਤੀ ਸ਼ਿਰਕਤ

ਲੁਧਿਆਣਾ, 30 ਸਤੰਬਰ(ਡਾ. ਤਰਲੋਚਨ ਸਿੰਘ)-ਚੀਨ ਦੇ ਰਾਜਦੂਤ ਸ਼ੂ ਫੇਈਹੌਂਗ ਅਤੇ ਉਨ੍ਹਾਂ ਦੀ ਪਤਨੀ ਟੈਨ ਯਾਨ ਯੂਕਸੀਯ ਦੇ ਸੱਦੇ ‘ਤੇ ਡਾ.

Ad Position 21
No active advertisement
ਅਜੀਤ ਡੈਸਕ 01-10-2026
ਲੁਧਿਆਣਾ, 30 ਸਤੰਬਰ(ਡਾ. ਤਰਲੋਚਨ ਸਿੰਘ)-ਚੀਨ ਦੇ ਰਾਜਦੂਤ ਸ਼ੂ ਫੇਈਹੌਂਗ ਅਤੇ ਉਨ੍ਹਾਂ ਦੀ ਪਤਨੀ ਟੈਨ ਯਾਨ ਯੂਕਸੀਯ ਦੇ ਸੱਦੇ ‘ਤੇ ਡਾ. ਡੀ.ਐੱਨ. ਕੋਟਨਿਸ ਐਕਿਊਪੰਕਚਰ ਹਸਪਤਾਲ ਦਾ ਇੱਕ ਵਫ਼ਦ ਹਸਪਤਾਲ ਦੇ ਮੈਡੀਕਲ ਸੁਪਰਡੈਂਟ ਡਾ. ਇੰਦਰਜੀਤ ਸਿੰਘ ਢੀਂਗਰਾ ਦੀ ਅਗਵਾਈ ਵਿੱਚ ਚੀਨ ਦੇ 77ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਤਾਜ ਪੈਲਸ ਨਵੀਂ ਦਿੱਲੀ ਵਿਖੇ ਕਰਵਾਏ ਸਮਾਗਮ ਵਿੱਚ ਸ਼ਾਮਿਲ ਹੋਇਆ। ਸਮਾਗਮ ਵਿੱਚ ਭਾਰਤ ਸਰਕਾਰ ਦੇ ਉਦਯੋਗ ਮੰਤਰਾਲੇ ਦੇ ਸਕੱਤਰ ਰਾਜੇਸ਼ ਅਗਰਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ੂ ਫੇਈਹੌਂਗ ਨੇ ਕਿਹਾ ਕਿ ਪਿਛਲੇ 77 ਸਾਲਾਂ ਦੌਰਾਨ ਚੀਨ ਨੇ ਵਿਕਾਸ, ਨਵੀਨਤਾ ਅਤੇ ਆਧੁਨਿਕੀਕਰਨ ਦੇ ਰਾਹ ‘ਤੇ ਸ਼ਾਨਦਾਰ ਪ੍ਰਾਪਤੀਆਂ ਹਾਸਲ ਕੀਤੀਆਂ ਹਨ ਅਤੇ ਵਿਸ਼ਵ ਸ਼ਾਂਤੀ ਤੇ ਸਥਿਰਤਾ ਵਿੱਚ ਲਗਾਤਾਰ ਯੋਗਦਾਨ ਪਾਇਆ ਹੈ, ਨਾਲ ਹੀ ਉਨ੍ਹਾਂ ਰੇਖਾਂਕਿਤ ਕੀਤਾ ਕਿ ਭਾਰਤ ਅਤੇ ਚੀਨ ਪੁਰਾਤਨ ਸਭਿਆਤਾ ਵਾਂ ਦੇ ਨਾਲ-ਨਾਲ ਮਹੱਤਵਪੂਰਨ ਗੁਆਂਢੀ ਦੇਸ਼ ਹਨ, ਜਿਨ੍ਹਾਂ ਵਿਚਕਾਰ ਸਦੀਆਂ ਤੋਂ ਸੱਭਿਆਚਾਰਕ ਅਤੇ ਦੋਸਤਾਨਾ ਸਬੰਧ ਮੁੱਖ ਤੌਰ ਤੇ ਰਹੇ ਹਨ। ਵਣਜ ਅਤੇ ਉਦਯੋਗ ਮੰਤਰਾਲੇ ਦੇ ਸਕੱਤਰ ਰਾਜੇਸ਼ ਅਗਰਵਾਲ ਨੇ ਚੀਨੀ ਲੀਡਰਸ਼ਿਪ ਅਤੇ ਹਾਜ਼ਰ ਮਹਿਮਾਨਾਂ ਨੂੰ ਭਾਰਤ ਸਰਕਾਰ ਵੱਲੋਂ 77ਵੇਂ ਸਥਾਪਨਾ ਦਿਵਸ ਦੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਭੇਟ ਕੀਤੀਆਂ। ਸਮਾਗਮ ਦੌਰਾਨ ਸ਼ੂ ਫੇਈਹੌਂਗ ਅਤੇ ਟੈਨ ਯਾਨ ਯੂਕਸੀਯੂ ਨੇ ਡਾ. ਕੋਟਨਿਸ ਹਸਪਤਾਲ ਦੇ ਵਫ਼ਦ ਦਾ ਵਿਸ਼ੇਸ਼ ਤੌਰ ‘ਤੇ ਸਵਾਗਤ ਅਤੇ ਸਨਮਾਨ ਕੀਤਾ। ਇਸ ਮੌਕੇ ਡਾ. ਇੰਦਰਜੀਤ ਸਿੰਘ ਢੀਂਗਰਾ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਮੌਕੇ ‘ਤੇ ਹਾਜ਼ਰ ਹੋਣਾ ਹਸਪਤਾਲ ਅਤੇ ਸਮੁੱਚੇ ਮੈਡੀਕਲ ਜਗਤ ਲਈ ਬਹੁਤ ਮਾਣ ਵਾਲੀ ਗੱਲ ਹੈ ਕਿਉਂਕਿ ਇਹ ਸਬੰਧ ਦੂਜੇ ਵਿਸ਼ਵ ਯੁੱਧ ਦੌਰਾਨ ਚੀਨ ਵਿੱਚ ਆਪਣੀਆਂ ਨਿਰਸਵਾਰਥ ਡਾਕਟਰੀ ਸੇਵਾਵਾਂ ਦੇਣ ਵਾਲੇ ਮਹਾਨ ਭਾਰਤੀ ਡਾਕਟਰ ਡਾ. ਦੁਆਰਕਾਨਾਥ ਕੋਟਨਿਸ ਅਤੇ ਡਾ. ਬਿਜੋਏ ਕੁਮਾਰ ਬਾਸੂ ਦੀ ਅਮਰ ਕੁਰਬਾਨੀ ਤੇ ਮਨੁੱਖੀ ਭਾਵਨਾ ‘ਤੇ ਅਧਾਰਿਤ ਹਨ ਅਤੇ ਇਹ ਇਤਿਹਾਸਕ ਵਿਰਾਸਤ ਅੱਜ ਵੀ ਭਾਰਤ ਅਤੇ ਚੀਨ ਦੇ ਲੋਕਾਂ ਵਿਚਾਲੇ ਆਪਸੀ ਪਿਆਰ, ਸ਼ਾਂਤੀ ਅਤੇ ਲੋਕਾਂ ਦੇ ਆਪਸੀ ਜੁੜਾਵ ਦਾ ਮਜ਼ਬੂਤ ਪੁਲ ਬਣੀ ਹੋਈ ਹੈ।
Ad Position 22
No active advertisement
ਪਿਛਲੀ ਖ਼ਬਰ ਆਈ.ਡੀ.ਪੀ.ਡੀ. ਨੇ ਨਵੀਂ ਵਿਸ਼ਵ ਵਿਵਸਥਾ ਬਣਾਉਣ ਵਿਚ ਬ੍ਰਿਕਸ ਦੀ ਮਹੱਤਵਪੂਰਨ ਭੂਮਿਕਾ ‘ਤੇ ਵਿਚਾਰ ਗੋਸ਼ਟੀ ਕਰਵਾਈ ਅਗਲੀ ਖ਼ਬਰ ਨਕਲੀ ਸਾਮਾਨ ਵੇਚਣ ਦੇ ਮਾਮਲੇ ਨੂੰ ਲੈ ਕੇ ਮੁੰਬਈ ਤੋਂ ਆਈ ਟੀਮ ਵਲੋਂ ਗੁੜ ਮੰਡੀ ’ਚ ਛਾਪਾਮਾਰੀ ਦੁਕਾਨਦਾਰਾਂ ਨਾਲ ਹੋਏ ਜ਼ਬ...
Ad Position 24