ਰਾਜ ਪੱਧਰੀ ਡੀ.ਏ.ਵੀ. ਖੇਡ ਟੂਰਨਾਮੈਂਟ ਦੌਰਾਨ 21 ਟੀਮਾਂ ਦੇ 185 ਖਿਡਾਰੀਆਂ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ- ਪ੍ਰਿੰਸੀਪਲ ਡਾ. ਭਾਟੀਆ
ਫੁੱਲਾਂਵਾਲ, 2 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ, ਪ੍ਰਧਾਨ, ਡੀ.
ਫੁੱਲਾਂਵਾਲ, 2 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਆਰੀਆ ਰਤਨ ਪਦਮ ਸ਼੍ਰੀ ਡਾ. ਪੂਨਮ ਸੂਰੀ, ਪ੍ਰਧਾਨ, ਡੀ.ਏ.ਵੀ.ਸੀ.ਐੱਮ.ਸੀ., ਨਵੀਂ ਦਿੱਲੀ ਦੇ ਸੁਹਿਰਦ ਸਰਪ੍ਰਸਤ ਦੀ ਯੋਗ ਅਗਵਾਈ ਹੇਠ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ਸਥਿਤ ਸਰਾਭਾ ਨਗਰ ਐਕਸਟੈਨਸ਼ਨ 2 ਦੇ ਡੀ.ਏ.ਵੀ. ਪਬਲਿਕ ਸਕੂਲ, ਪੱਖੋਵਾਲ ਸੜਕ ਵਿਖੇ 2 ਅਕਤੂਬਰ, 2026 ਨੂੰ ਰਾਜ ਪੱਧਰੀ ਡੀ.ਏ.ਵੀ. ਖੇਡ ਟੂਰਨਾਮੈਂਟ ਦੀ ਸਫਲਤਾਪੂਰਵਕ ਸਮਾਪਤੀ ਹੋਈ। ਸਕੂਲ ਦੇ ਪ੍ਰਿੰਸੀਪਲ ਡਾ. ਅਨੁਰਾਧਾ ਭਾਟੀਆ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਇਸ ਰਾਜ ਪੱਧਰੀ ਟੂਰਨਾਮੈਂਟ ਵਿਚ ਪੰਜਾਬ ਭਰ ਦੇ ਵੱਖ-ਵੱਖ ਡੀ.ਏ.ਵੀ. ਸਕੂਲਾਂ ਦੀਆਂ 21 ਟੀਮਾਂ ਦੇ 185 ਖਿਡਾਰੀਆਂ ਨੇ ਉਤਸ਼ਾਹ ਨਾਲ ਭਾਗ ਲਿਆ ਅਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਦੌਰਾਨ ਅੰਡਰ-17 ਅਤੇ ਅੰਡਰ-19 ਤਾਇਕਵਾਂਡੋ (ਲੜਕੇ), ਅੰਡਰ-14 ਬਾਕਸਿੰਗ (ਲੜਕੇ) ਅਤੇ ਅੰਡਰ-17 ਖੋ-ਖੋ (ਲੜਕੀਆਂ) ਦੇ ਮੁਕਾਬਲੇ ਕਰਵਾਏ ਗਏ, ਜਿਸ ਨੇ ਨੌਜਵਾਨ ਖਿਡਾਰੀਆਂ ਨੂੰ ਆਪਣੀ ਖੇਡ ਪ੍ਰਤਿਭਾ, ਅਨੁਸ਼ਾਸਨ, ਫੁਰਤੀ, ਦ੍ਰਿੜ੍ਹਤਾ, ਸਹਿਣਸ਼ੀਲਤਾ ਅਤੇ ਟੀਮ ਭਾਵਨਾ ਦਾ ਪ੍ਰਦਰਸ਼ਨ ਕਰਨ ਲਈ ਇਕ ਉੱਤਮ ਮੰਚ ਪ੍ਰਦਾਨ ਕੀਤਾ। ਉਨ੍ਹਾਂ ਸਾਰੀਆਂ ਭਾਗ ਲੈਣ ਵਾਲੀਆਂ ਟੀਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਨੌਜਵਾਨ ਖਿਡਾਰੀਆਂ ਨੂੰ ਉਨ੍ਹਾਂ ਦੀ ਮਿਹਨਤ, ਅਨੁਸ਼ਾਸਨ ਅਤੇ ਉਤਸ਼ਾਹਪੂਰਨ ਭਾਗੀਦਾਰੀ ਲਈ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਵਿਚ ਆਤਮ-ਵਿਸ਼ਵਾਸ, ਟੀਮ ਭਾਵਨਾ, ਦ੍ਰਿੜ੍ਹਤਾ, ਅਗਵਾਈ ਦੇ ਗੁਣ ਅਤੇ ਸਹਿਯੋਗ ਦੀ ਭਾਵਨਾ ਪੈਦਾ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਸਰਵਪੱਖੀ ਵਿਕਾਸ ਵਿਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ।