ਲੁਧਿਆਣਾ, (ਅ.ਬ.)– ਆਈਸੀਏਆਰ-ਸੈਂਟਰਲ ਇੰਸਟੀਚਿਊਟ ਆਫ ਪੋਸਟ-ਹਾਰਵੈਸਟ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਆਈਸੀਏਆਰ-ਸੀਆਈਪੀਐਚਈਟੀ), ਲੁਧਿਆਣਾ ਵਲੋਂ ਆਪਣਾ 38ਵਾਂ ਸਥਾਪਨਾ ਦਿਵਸ ਮਨਾਉਂਦਿਆਂ ਐਗਰੋ-ਪ੍ਰੋਸੈਸਿੰਗ ਸਬੰਧੀ ਇੰਡਸਟਰੀ ਇੰਟਰਫੇਸ ਫੇਅਰ (ਆਈਆਈਐਫਏ-2026) ਅਤੇ ਫੂਡ ਪ੍ਰੋਸੈਸਿੰਗ ਮੇਲਾ ਕਰਵਾਇਆ ਗਿਆ। ਖੇਤੀਬਾੜੀ ਤਕਨਾਲੋਜੀਆਂ ਨੂੰ ਵੈਲਿਊ ਐਡੀਸ਼ਨ ਲਈ ਉਤਸ਼ਾਹਿਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਕਰਵਾਏ ਇਸ ਸਮਾਗਮ ਵਿੱਚ ਕਿਸਾਨਾਂ, ਉੱਦਮੀਆਂ, ਐੱਫਪੀਓਜ਼, ਖੋਜਕਰਤਾਵਾਂ ਅਤੇ ਉਦਯੋਗ ਜਗਤ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਆਈਸੀਏਆਰ-ਸੀਆਈਪੀਐਚਈਟੀ ਦੇ ਡਾਇਰੈਕਟਰ ਡਾ. ਨਚਿਕੇਤ ਕੋਤਵਾਲੀਵਾਲੇ ਨੇ ਸੰਸਥਾ ਵੱਲੋਂ ਕਟਾਈ ਉਪਰੰਤ ਤਕਨਾਲੋਜੀ ਨਾਲ ਸਬੰਧਤ ਕੀਤੀਆਂ ਜਾ ਰਹੀਆਂ ਨਵੀਆਂ ਪਹਿਲਕਦਮੀਆਂ ਬਾਰੇ ਜਾਣਕਾਰੀ ਦਿੱਤੀ। ਮੁੱਖ ਮਹਿਮਾਨ ਨਾਬਾਰਡ ਦੇ ਚੀਫ ਜਨਰਲ ਮੈਨੇਜਰ ਡਾ. ਬੀ.ਪੀ. ਪ੍ਰੇਮੀ ਨੇ ਵੈਲਿਊ ਚੇਨ ਡਿਵੈਲਪਮੈਂਟ ਅਤੇ ਪੇਂਡੂ ਉੱਦਮਾਂ ਲਈ ਵਿੱਤੀ ਸਹਾਇਤਾ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਸਮਾਗਮ ਦੌਰਾਨ ਆਈਸੀਏਆਰ-ਸੀਆਈਪੀਐਚਈਟੀ ਅਤੇ ਨਾਬਾਰਡ ਵਿਚਕਾਰ ਐਗਰੋ-ਐਂਟਰਪ੍ਰਿਨਿਊਰਸ਼ਿਪ ਨੂੰ ਉਤਸ਼ਾਹਿਤ ਕਰਨ ਲਈ ਇੱਕ ਐਮਓਯੂ ’ਤੇ ਹਸਤਾਖਰ ਕੀਤੇ ਗਏ।ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਅਤੇ ਪਤਵੰਤੇ ਸੱਜਣਾਂ ਵਿੱਚ ਆਈਸੀਏਆਰ-ਸੀਆਈਪੀਐਚਈਟੀ ਦੇ ਸਾਬਕਾ ਆਈਐਸਡੀ ਡਾ. ਜੈ ਸਿੰਘ, ਪੀਟੀਪੀਸੀ (ਪੈਟਰਨ) ਡਾ. ਬਾਲਮੁਕੰਦ ਸ਼ਰਮਾ, ਆਈਸੀਏਆਰ-ਏਟੀਏਆਰਆਈ, ਲੁਧਿਆਣਾ ਦੇ ਡਾਇਰੈਕਟਰ ਡਾ. ਪਰਵਿੰਦਰ ਸ਼ੇਰੋਂ, ਐਕਸਿਸ ਬੈਂਕ ਦੇ ਬਲਵਿੰਦਰ ਸਿੰਘ, ਗਡਵਾਸੂ ਦੇ ਵਾਈਸ ਚਾਂਸਲਰ ਡਾ. ਜੇ.ਪੀ.ਐਸ. ਗਿੱਲ ਅਤੇ ਐਮਐਸਐਮਈ, ਲੁਧਿਆਣਾ ਦੇ ਜੁਆਇੰਟ ਡਾਇਰੈਕਟਰ (ਆਈਈਡੀਐਸ) ਪੰਕਜ ਕੁਮਾਰ ਝਾਅ ਸ਼ਾਮਲ ਰਹੇ।